ਫ਼ਤਹਿਗੜ੍ਹ ਸਾਹਿਬ ਪੁਲੀਸ ਨੇ ਮਨਾਇਆ ਬੱਚੀਆਂ ਦਾ ਜਨਮ ਦਿਨ ਕੇਕ ਲੈ ਕੇ ਸਰਹਿੰਦ ਸ਼ਹਿਰ ਸਥਿਤ ਬੱਚੀਆਂ ਦੇ ਘਰ ਪੁੱਜੇ ਪੁਲੀਸ ਮੁਲਾਜ਼ਮ

ਸਰਹਿੰਦ ਸ਼ਹਿਰ ਵਿਖੇ ਬੱਚੀਆਂ ਦਾ ਜਨਮ ਦਿਨ ਮਨਾਉਂਦੇ ਹੋਏ ਪੰਜਾਬ ਪੁਲੀਸ ਦੇ ਮੁਲਾਜ਼ਮ

ਫ਼ਤਹਿਗੜ੍ਹ ਸਾਹਿਬ (ਸੂਦ -ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲੀਸ ਨੇ ਸਰਹਿੰਦ ਸ਼ਹਿਰ ਵਿਖੇ ਰਹਿੰਦੀਆਂ ਦੋ ਜੌੜੀਆਂ ਬੱਚੀਆਂ ਲਵਨੀਤ ਤੇ ਲਵਨੀਸ਼ ਦਾ 6ਵਾਂ ਜਨਮ ਦਿਨ ਮਨਾਇਆ,

ਜਿਸ ਲਈ ਪਰਿਵਾਰ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆਇਸ ਮੌਕੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਏ.ਐਸ.ਆਈ. ਚਰਨਜੀਤ ਬਿਲਾਸਪੁਰੀ, ਜੋ ਕਿ ਵੱਖ ਵੱਖ ਗੀਤ ਗਾ ਕੇ ਸਮਾਜ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਦੇ ਰਹਿੰਦੇ ਹਨ, ਨੇ ਇਸ ਮੌਕੇ ਉਚੇਚੇ ਤੌਰ ਉਤੇ ਧੀਆਂ ਨੂੰ ਸਮਰਪਿਤ ਗੀਤ ਗਾਏ ਉਹ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਗੀਤ ਵੀ ਗਾ ਚੁੱਕੇ ਹਨ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀਬੱਚੀਆਂ ਦੀ ਮਾਂ ਸੁਰਿਸ਼ਟਾ ਰਾਣੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਫਿਊ ਕਾਰਨ ਉਹ ਸੋਚ ਰਹੇ ਸਨ ਕਿ ਆਪਣੀਆਂ ਬੱਚੀਆਂ ਦਾ ਜਨਮਦਿਨ ਕਿਵੇਂ ਮਨਾਉਣਗੇ ਪਰ ਪੁਲੀਸ ਨੇ ਉਨ੍ਹਾਂ ਦੀਆਂ ਬੱਚੀਆਂ ਲਈ ਕੇਕ ਲਿਆ ਕੇ ਉਨ੍ਹਾਂ ਦੀਆਂ ਬੱਚੀਆਂ ਦਾ ਜਨਮਦਿਨ ਮਨਾਇਆ, ਜਿਸ ਨਾਲ ਉਨ੍ਹਾਂ ਦੀ ਖੁਸ਼ੀ ਵਿੱਚ ਅਥਾਹ ਵਾਧਾ ਹੋਇਆ ਹੈ ਤੇ ਇਸ ਲਈ ਉਹ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲੀਸ ਦੇ ਧੰਨਵਾਦੀ ਹਨ ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਇਸ ਮੌਕੇ ਸਬ ਇੰਸਪੈਕਟਰ ਅਮਨਦੀਪ ਕੌਰ, ਏ.ਐਸ.ਆਈ. ਬਲਜਿੰਦਰ ਸਿੰਘ ਤੇ ਮਹਿਲਾ ਪੁਲੀਸ ਮੁਲਾਜ਼ਮ ਇੰਦੂ ਬਾਲਾ ਤੇ ਕਿਰਨਦੀਪ ਕੌਰ ਵੀ ਹਾਜ਼ਰ ਸਨ

Share This :

Leave a Reply