ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਹੁਣ ਤੱਕ ਲਏ ਗਏ 1763 ਸੈਂਪਲਾਂ ’ਚੋਂ 1536 ਦੇ ਨਤੀਜੇ ਨੈਗੇਟਿਵ ਪਾਏ ਗਏ ਹਨ ਜਦਕਿ 120 ਸੈਂਪਲਾਂ ਦੇ ਨਤੀਜੇ ਬਕਾਇਆ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦੱਸਿਆ ਕਿ ਅੱਜ 62 ਸੈਂਪਲ ਲਏ ਗਏ, ਜਿਨ੍ਹਾਂ ’ਚ ਜ਼ਿਆਦਾਤਰ ਆਈਸੋਲੇਸ਼ਨ ’ਚ ਇਲਾਜ ਅਧੀਨ ਨੰਦੇੜ ਤੋਂ ਆਏ ਵਿਅਕਤੀਆਂ ਦੇ ਹਨ।
ਇਨ੍ਹਾਂ ਵਿਅਕਤੀਆਂ ਦਾ 2 ਹਫ਼ਤਿਆਂ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ’ਤੇ ਅੱਜ ਇਨ੍ਹਾਂ ਦਾ ਪਹਿਲਾ ਟੈਸਟ ਲਿਆ ਗਿਆ ਹੈ, ਜਿਸ ਦੇ ਨਤੀਜੇ ਦੇ ਆਧਾਰ ’ਤੇ ਕਲ੍ਹ ਦੂਸਰੇ ਟੈਸਟ ਲੈਣ ਦੀ ਸੰਭਾਵਨਾ ਬਣੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਪਾਜ਼ਿਟਿਵ ਪਾਏ ਗਏ ਕੇਸਾਂ ’ਚੋਂ 84 ਆਈਸੋਲੇਸ਼ਨ ਵਾਰਡਾਂ ’ਚ ਇਲਾਜ ਅਧੀਨ ਹਨ ਜਦ ਕਿ 19 ਸਿਹਤਯਾਬ ਹੋ ਕੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਵਿਅਕਤੀ ਮੌਤ ਤੋਂ ਬਾਅਦ ਪਾਜ਼ਿਟਿਵ ਪਾਇਆ ਗਿਆ ਸੀ ।