ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 62 ਵਿਅਕਤੀਆਂ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣ ਨਾਲ ਆਇਆ ਤੁਫਾਨ

ਜ਼ਿਲ੍ਹੇ ਵਿਚ ਕੁੱਲ 66 ਮਰੀਜ਼ ਇਲਾਜ ਅਧੀਨ-ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ

ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ, (ਇਨਸੈੱਟ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ)

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੱਲ੍ਹ ਰਾਤ ਤੋਂ ਕੋਵਿਡ ਟੈਸਟ ਦੀਆਂ ਰਿਪੋਟਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਕੋਵਿਡ ਮਰੀਜ਼ਾਂ ਦਾ ਭੁਚਾਲ ਹੀ ਆ ਗਿਆ । ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਕੱਲ੍ਹ ਰਾਤ ਤੋਂ ਅੱਜ ਤੱਕ 62 ਹੋਰ ਵਿਅਕਤੀਆਂ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣ ਨਾਲ, ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ਼ ਲਈ ਪਹਿਲਾਂ ਤੋਂ ਦਾਖਲ ਚਾਰ ਕੋਵਿਡ ਮਰੀਜ਼ਾਂ ਸਮੇਤ ਇਲਾਜ ਅਧੀਨ ਕੋਵਿਡ ਮਰੀਜ਼ਾਂ ਦੀ ਕੁੱਲ ਗਿਣਤੀ 66 ਹੋ ਗਈ ਹੈ।

ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 1123 ਕੋਵਿਡ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ’ਚੋਂ 983 ਨੈਗੇਟਿਵ ਪਾਏ ਗਏ ਹਨ।ਇਸ ਤੋਂ ਇਲਾਵਾ 40 ਦੀਆਂ ਰਿਪੋਰਟਾਂ ਬਕਾਇਆ ਹਨ, ਜਦਕਿ 15 ਟੈਸਟ ਰਿਪੀਟ ਕਰਵਾਏ ਗਏ ਹਨ। ਡਾ. ਭਾਟੀਆ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਅੱਜ ਦੇ ਆਏ ਕੇਸਾਂ ਨੂੰ ਮਿਲਾ ਕੇ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 85 ਹੋ ਗਈ ਹੈ, ਜਿਸ ’ਚੋਂ ਇੱਕ ਮਰੀਜ਼ (ਬਾਬਾ ਬਲਦੇਵ ਸਿੰਘ ਪਠਲਾਵਾ) ਦੀ ਮੌਤ ਹੋ ਗਈ ਸੀ ਜਦੋਂ ਕਿ 18 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਪ੍ਰਸ਼ਾਸ਼ਨ ਵੱਲੋਂ ਮਰੀਜ਼ਾਂ ਦੀ ਸਾਂਭ ਸੰਭਾਲ ਵਧੀਆ ਪ੍ਰਬੰਧ ਕੀਤੇ ਹੋਏ ਹਨ । ਜ਼ਿਕਰਯੋਗ ਹੈ ਕਿ ਜ਼ਿਲ੍ਹਾ ਥੋੜ੍ਹੇ ਦਿਨ ਪਹਿਲਾਂ ਹੀ ਕਰੋਨਾ ਮੁਕਤ ਹੋਇਆ ਸੀ ਕਿ ਅੱਜ ਸਵੇਰੇ ਨੂੰ ਮਿਲੀਆਂ 117 ਟੈਸਟ ਰਿਪੋਰਟਾਂ ਚੋਂ 57 ਵਿਅਕਤੀਆਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਪਾਏ ਗਏ, ਬੀਤੀ ਰਾਤ ਵੀ ਕੋਰੋਨਾ ਟੈਸਟ ਦੇ 5 ਵਿਅਕਤੀਆਂ ਦੀ ਰਿਪੋਟ ਪਾਜ਼ੇਟਿਵ ਆਈ ਸੀ। ਯਕਦੱਮ ਕਰੋਨਾ ਦੇ 62 ਮਰੀਜ਼ ਆਉਣ ਨਾਲ ਜ਼ਿਲ੍ਹੇ ਵਿਚ ਇੱਕ ਨਵਾਂ ਤੁਫਾਨ ਹੀ ਆ ਗਿਆ ਹੈ ।

Share This :

Leave a Reply