ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਰਫਿਊ ਉਲੰਘਣਾ ਦੇ 66 ਪਰਚੇ ਦਰਜ

ਕਰਫਿਊ ਉਲੰਘਣਾ ਕਰਨ ਵਾਲਿਆਂ ਦੇ 14 ਵਾਹਨ ਜ਼ਬਤ ਕੀਤੇ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ’ਚ ਕੋਵਿਡ-19 ਦੀ ਰੋਕਥਾਮ ਲਈ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਲਾਏ ਕਰਫ਼ਿਊ ਦੀ ਉਲੰਘਣਾ ਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤੀ ਅਪਣਾਉਂਦਿਆਂ ਹੁਣ ਤੱਕ 66 ਪਰਚੇ ਦਰਜ ਕੀਤੇ ਹਨ। ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਅਨੁਸਾਰ ਇਹ ਪਰਚੇ ਭਾਰਤੀ ਦੰਡ ਵਿਧਾਨ ਦੀ ਧਾਰਾ 188 ਅਧੀਨ ਦਰਜ ਕਤਿੇ ਗਏ ਹਨ।

ਉਨ੍ਹਾਂ ਦੱਸਿਆ ਕਿ ਉਲੰਘਣਾ ਕਰਨ ਵਾਲੇ 84 ਵਿਅਕਤੀਆਂ ਦੀ ਗਿ੍ਰਫਤਾਰੀ ਪਾਈ ਗਈ ਹੈ ਅਤੇ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਚਿਆਂ ’ਚ ਸ਼ਾਮਿਲ 14 ਵਾਹਨਾਂ ਨੂੰ ਸਬੰਧਤ ਥਾਣਿਆਂ ਵੱਲੋਂ ਜ਼ਬਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾਂੜਨਾ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਹ ਕਰਫ਼ਿਊ ਕੋਵਿਡ-19 ਤੋਂ ਇਨਸਾਨ ਜ਼ਿੰਦਗੀਆਂ ਨੂੰ ਬਚਾਉਣ ਲਈ ਲਾਇਆ ਗਿਆ ਹੈ, ਇਸ ਲਈ ਇਸ ਕਰਫ਼ਿਊ ਦੀ ਬਿਲਕੁਲ ਵੀ ਉਲੰਘਣਾ ਨਾ ਕੀਤੀ ਜਾਵੇ।

Share This :

Leave a Reply