ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਆਨਲਾਈਨ ਪ੍ਰੋਗਰਾਮ ‘ਨਿੱਕੇ ਸੁਪਨੇ’ ਤਹਿਤ ਡੌਲੀ ਮਲਕੀਤ ਨੇ ਕੀਤੀ ਬੱਚਿਆਂ ਨਾਲ ਗੱਲਬਾਤ

ਪਟਿਆਲਾ (ਮੀਡੀਆ ਬਿਊਰੋ) ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਆਨਲਾਈਨ ਪ੍ਰੋਗਰਾਮ ‘ਨਿੱਕੇ ਸੁਪਨੇ’ ਤਹਿਤ ਇਸ ਵਾਰ ਪ੍ਰੋਗਰਾਮ ‘ਚ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦੇ ਬੱਚਿਆਂ ਦੀ ਗੱਲਬਾਤ ਗਿੱਧਿਆਂ ਦੀ ਰਾਣੀ ਦੇ ਨਾਮ ਨਾਲ ਪ੍ਰਸਿੱਧ ਹੋਏ ਡੌਲੀ ਮਲਕੀਤ ਨਾਲ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਨਿੱਕੇ ਸੁਪਨੇ ਪ੍ਰੋਗਰਾਮ ਆਨਲਾਈਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਹਰੇਕ ਵਾਰ ਵੱਖਰੀ ਸ਼ਖਸੀਅਤ ਨਾਲ ਆਨਲਾਈਨ ਮਿਲਵਾਇਆ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਪਾਸੋਂ ਸਿੱਖਣ ਨੂੰ ਮਿਲ ਸਕੇ।


ਸ੍ਰੀਮਤੀ ਰੂਪਵੰਤ ਕੌਰ ਨੇ ਦੱਸਿਆ ਕਿ ਇਸ ਵਾਰ ਬੱਚਿਆਂ ਨੂੰ ਗਿੱਧਿਆਂ ਦੀ ਰਾਣੀ ਦੇ ਨਾਮ ਨਾਲ ਪ੍ਰਸਿੱਧ ਡੌਲੀ ਮਲਕੀਤ ਨਾਲ ਆਨਲਾਈਨ ਮਿਲਵਾਇਆ ਗਿਆ। ਇਸ ਮੌਕੇ ਉਨ੍ਹਾਂ ਬੱਚਿਆਂ ਨਾਲ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆ ਕਿਹਾ ਕਿ ਮਿਹਨਤ ਨਾਲ ਜ਼ਿੰਦਗੀ ‘ਚ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਬੱਚਿਆਂ ਦਾ ਸਭਿਆਚਾਰਕ ਗੀਤ ਸੁਣਾਕੇ ਮਨੋਰੰਜਨ ਕੀਤਾ ਅਤੇ ਬੱਚਿਆਂ ਵੱਲੋਂ ਵੀ ਗੀਤ ਪੇਸ਼ ਕਰਕੇ ਆਪਣੀ ਪ੍ਰਤੀਭਾ ਦਿਖਾਈ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਨੇ ਮੈਡਮ ਡੋਲੀ ਮਲਕੀਤ ਦਾ ਪ੍ਰੋਗਰਾਮ ‘ਚ ਆਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

Share This :

Leave a Reply