ਜ਼ਿਲ੍ਹਾ ਅੰਮ੍ਰਿਤਸਰ ਦੇ ਫੌਜੀ ਪੈਨਸ਼ਨਰਾਂ ਨੂੰ ਸਲਾਨਾ ਪਹਿਚਾਣ ਲਈ ਡੀ.ਪੀ.ਡੀ.ਓ. ਦਫ਼ਤਰ ਆਉਣ ਦੀ ਜਰੂਰਤ ਨਹੀਂ

ਅੰਮ੍ਰਿਤਸਰ (ਮੀਡੀਆ ਬਿਊਰੋ ) ਸ੍ਰ ਹਰਵਿੰਦਰ ਸਿੰਘ ਮਾਨ ਰੱਖਿਆ ਪੈਨਸ਼ਨ ਵੰਡ ਅਫਸਰ (ਡੀ:ਪੀ:ਡੀ:ਓ) ਨੇ ਦੱਸਿਆ ਕਿ ਸਾਰੇ ਪੈਨਸ਼ਨਰ, ਜਿਨ੍ਹਾਂ ਦੀ ਸਲਾਨਾ ਪਹਿਚਾਣ ਕਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਕਾਰਣ ਨਹੀਂ ਹੋ ਸਕੀ ਜਾਂ ਜਿਨ੍ਹਾਂ ਪੈਨਸ਼ਨਰਾਂ ਦੀ ਸਲਾਨਾ ਪਹਿਚਾਣ ਮਈ ਮਹੀਨੇ ਵਿੱਚ ਹੋਣੀ ਹੈ ਉਹ ਸਾਰੇ ਪੈਨਸ਼ਨਰ ਆਪਣਾ ਜੀਵਨ ਪ੍ਰਮਾਣ ਸਰਟੀਫਿਕੇਟ ਆਪਣੇ

ਪਿੰਡ ਦੇ ਸਰਪੰਚ, ਮਿਊਂਸਪਲ ਕੌਂਸਲਰ,ਸਹਿਰ ਦੇ ਮੇਅਰ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ, ਤਰਨਤਾਰਨ ਜਾਂ ਅੰਮ੍ਰਿਤਸਰ, ਬੈਂਕ ਮੈਨੇਜਰ ਜਾਂ ਕਿਸੇ ਵੀ ਗਜ਼ਟਿਡ ਅਫ਼ਸਰ ਕੋਲੋਂ ਜਾਰੀ ਕਰਵਾ ਕੇ ਅਤੇ ਜੀਵਨ ਪ੍ਰਮਾਣ ਸਰਟੀਫਿਕੇਟ ਉਪਰ ਦਸਤਖਤ ਅਤੇ ਜਾਰੀ ਕਰਨ ਵਾਲੇ ਅਧਿਕਾਰੀ ਦੀ ਮੋਹਰ ਲਗਾ ਕੇ ਇਸ ਦਫ਼ਤਰ ਦੇ ਈ-ਮੇਲ ਐਡਰੈੱਸ dpdoamritsar.cgda.nic.in ਤੇ ਈ- ਮੇਲ਼ ਜਾਂ ਹੇਠਾਂ ਲਿਖੇ ਵੱਟਸਐਪ ਨੰਬਰਾਂ ਤੇ ਭੇਜ ਸਕਦੇ ਹਨ ਅਤੇ ਉਨ੍ਹਾਂ ਨੂੰ ਸਲਾਨਾ ਪਹਿਚਾਣ ਲਈ ਦਫਤਰ ਵਿਖੇ ਖੁਦ ਹਾਜ਼ਰ ਹੋਣ ਦੀ ਲੋੜ ਨਹੀਂ ਹੈ ਹੇਠ ਦਿੱਤੇ ਵਟਸਐਪ ਨੰਬਰਾਂ ਤੇ ਸਲਾਨਾ ਪਹਿਚਾਣ ਸਰਟੀਫਿਕੇਟ ਭੇਜ ਸਕਦੇ ਹਨ:- 8146605858, 9876415642, 7307669671, 9971403071

Share This :

Leave a Reply