ਜ਼ਿਲਾ ਪ੍ਰਸ਼ਾਸਨ ਨੇ ਦੋਨੋ ਪਿੰਡ (ਪਿੰਡ ਸੁੱਜੋ ਅਤੇ ਪਿੰਡ ਲਧਾਣਾ ਝਿੱਕਾ) ਕੀਤੇ ਸੀਲ

ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ ) ਪਿੰਡ ਪਠਲਾਵਾਂ ਨਿਵਾਸੀ ਗਿਆਨੀ ਬਲਦੇਵ ਸਿੰਘ ਜੋ 6 ਮਾਰਚ ਨੂੰ ਜਰਮਨ ਤੋ ਵਾਇਆ ਇਟਲੀ ਦੋ ਘੰਟੇ ਏਅਰ ਸਟੇਅ ਰੁਕਣ ਤੋ ਬਾਅਦ ਵਾਪਸ ਭਾਰਤ ਆਏ ਸੀ, ਦੀ ਕਰੋਨਾ ਨਾਲ ਹੋਈ ਮੌਤ ਤੋ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸੀਲ ਕੀਤੇ ਜ਼ਿਲ੍ਹੇ ਦੇ ਪਹਿਲੇ ਪਿੰਡ ਪਠਲਾਵਾ ਤੋ ਬਾਅਦ ਨੇੜਲੇ ਪਿੰਡਾਂ ਸੁੱਜੋ, ਲਧਾਣਾ ਝਿੱਕਾ ਵਿਚ ਵੀ ਕਰੋਨਾ ਨਾਲ ਪੀੜਤ 7 ਦੇ ਕਰੀਬ ਹੋਰ ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਪਿੰਡ ਸੁੱਜੋ ਤੇ ਪਿੰਡ ਲਧਾਣਾ ਝਿੱਕਾ ਨਜ਼ਦੀਕ ਬੰਗਾ ਨੂੰ ਵੀ ਸੀਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪਿੰਡ ਸੁੱਜੋ ਤੇ ਪਿੰਡ ਲਧਾਣਾ ਝਿੱਕਾ ਨੂੰ ਸੀਲ ਕਰਨ ਮੌਕੇ ਬੰਗਾ ਦੇ ਐਸ ਡੀ ਐਮ ਗੌਤਮ ਜੈਨ, ਨਵਾਂਸ਼ਹਿਰ ਦੇ ਐਸ ਡੀ ਐਮ ਜੇ ਐਸ ਜੌਹਲ ,ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ , ਡੀ ਐਸ ਪੀ ਦੀਪਿਕਾ ਸਿੰਘ ਸਪੈਸ਼ਲ ਬਰਾਚ , ਜਿਲ੍ਹਾਂ ਟੀਕਾ ਕਰਨ ਅਧਿਕਾਰੀ ਡਾ ਦਵਿੰਦਰ ਢਾਂਡਾ , ਡਾ ਜਗਦੀਪ ਸਿੰਘ, ਮਾਸ ਮੀਡਿਆ ਤੇ ਸੂਚਨਾ ਅਧਿਕਾਰੀ ਜਗਤ ਰਾਮ, ਡਾ ਪਰਮਵੀਰ ਸਿੰਘ ਮੈਡੀਕਲ ਅਫਸਰ, ਡਾ ਮਨਪ੍ਰੀਤ ਕੌਰ ਮੈਡੀਕਲ ਅਫਸਰ ਕਮ ਸੀਨੀਅਰ ਮੈਡੀਕਲ ਅਧਿਕਾਰੀ ਸੀ ਐਚ ਸੀ ਸੁੱਜੋ, ਡਾ ਜਗਜੀਤ ਸਿੰਘ ਡੀ ਆਰ ਦੁਆਰਾ ਪਿੰਡ ਦੇ ਸਰਪੰਚ ਤਰਨਜੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਨੂੰ ਮੌਕੇ ਤੇ ਸੱਦਕੇ ਜਿਥੇ ਪਿੰਡ ਨੂੰ ਸੀਲ ਕਰਨ ਵਾਰੇ ਜਾਣਕਾਰੀ ਦਿੱਤੀ ਉਥੇ ਹੀ ਕਰੋਨਾ ਪਾਜ਼ਟਿਵ ਮਰੀਜ਼ਾਂ ਦੇ ਹੋਣ ਕਾਰਨ ਪਿੰਡ ਵਾਸੀਆ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਤੇ ਕਿਸੀ ਵੀ ਤਰ੍ਹਾਂ ਦੀ ਕੋਈ ਸਿਹਤ ਮੁਸ਼ਕਿਲ ਆਉਣ ਤੇ ਤੁਰੰਤ ਸਿਹਤ ਵਿਭਾਗ ਨੂੰ ਜਾਣਕਾਰੀ ਦੇਣ ਵਾਰੇ ਕਿਹਾ ਗਿਆ। ਇਸ ਮੌਕੇ ਇਹਨਾਂ ਪਿੰਡਾਂ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰਕੇ ਅਗਲੇ ਹੁਕਮਾਂ ਤੱਕ ਪਿੰਡ ਵਿਚ ਕਿਸੇ ਨੂੰ ਨਾ ਅੰਦਰ ਤੇ ਨਾ ਹੀ ਬਾਹਰ ਜਾਣ ਵਾਰੇ ਆਦੇਸ਼ ਜਾਰੀ ਕੀਤੇ ਗਏ ।ਇਸੇ ਤਰ੍ਹਾਂ ਹੀ ਪਿੰਡ ਲਧਾਣਾ ਝਿੱਕਾ ਨੂੰ ਵੀ ਜਿਲ੍ਹਾਂ ਪੁਲੀਸ ਪ੍ਰਸ਼ਾਸਨ ਨੇ ਸਿਹਤ ਪ੍ਰਸ਼ਾਸਨ ਨਾਲ ਮਿਲ ਕੇ ਸੀਲ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗਿ: ਬਲਦੇਵ ਸਿੰਘ ਦੀ ਪੋਤੀ ਜਿਸ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਨਾਲ ਪੜ੍ਹਦੀ ਪਿੰਡ ਨੌਰਾ ਨਿਵਾਸੀ ਇਕ ਲੜਕੀ ਦੀ ਸਿਹਤ ਵੀ ਰਾਤ ਦੀ ਖਰਾਬ ਹੋਣ ਕਾਰਨ ਉਸਦੇ ਖੂਨ ਦੇ ਸੈਂਪਲ ਵੀ ਲੈਕੇ ਜਾਂਚ ਲਈ ਭੇਜੇ ਗਏ ਹਨ ਤੇ ਇਸੇ ਤਰ੍ਹਾਂ ਹੀ ਜੀਦੋਂਵਾਲ ਨਿਵਾਸੀ ਇਟਲੀ ਤੋ 20 ਦਿਨ ਪਹਿਲਾ ਪਰਤੀ ਬੁਜ਼ਰਗ ਮਹਿਲਾ 70 ਸਾਲਾ ਸਵਰਨ ਕੌਰ ਦੇ ਖੂਨ ਦੀ ਜਾਂਚ ਪੜਤਾਲ ਲਈ ਸਿਹਤ ਵਿਭਾਗ ਨੇ ਵੱਲੋ ਉਸਦੇ ਵੀ ਖੂਨ ਦੇ ਸੈਂਪਲ ਲੈਣ ਵਾਰੇ ਪਤਾ ਲੱਗਾ ਹੈ।

Share This :

Leave a Reply