ਅੰਮ੍ਰਿਤਸਰ ਕੇਂਦਰੀ ਹਲਕੇ ਲਈ ਰਾਸ਼ਨ ਦੇ 12 ਟਰੱਕ ਤੋਰੋ
ਅੰਮ੍ਰਿਤਸਰ (ਮੀਡੀਆ ਬਿਊਰੋ ) ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਰਫਿਊ ਦੇ ਚੱਲਦੇ ਜਰੂਰਤ ਮੰਦ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਜਿਲਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ਉਤੇ ਸੰਤਸ਼ੁਟੀ ਪ੍ਰਗਟ ਕਰਦੇ ਕਿਹਾ ਕਿ ਜਿਲੇ ਦੇ ਸਾਰੇ ਅਧਿਕਾਰੀ ਲੋੜਵੰਦ ਲੋਕਾਂ ਦੀ ਮਦਦ ਵਿਚ ਲੱਗੇ ਹੋਏ ਹਨ। ਅੱਜ ਅੰਮ੍ਰਿਤਸਰ ਕੇਂਦਰੀ ਹਲਕੇ ਲਈ ਪੰਜਾਬ ਸਰਕਾਰ ਵੱਲੋਂ ਆਏ ਰਾਸ਼ਨ ਦੇ 12 ਟਰੱਕ ਰਵਾਨਾ ਕਰਨ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਪੱਧਰ ਅਤੇ ਜਿਲਾ ਪੱਧਰ ਉਤੇ ਕੰਟਰੋਲ ਰੂਮ ਬਣਾਏ ਹੋਏ ਹਨ, ਜਿੱਥੋਂ ਕੋਈ ਵੀ ਫੋਨ ਕਰਕੇ ਮਦਦ ਲੈ ਸਕਦਾ ਹੈ।
ਇਸ ਤੋਂ ਇਲਾਵਾ ਮੇਰਾ ਘਰ ਵੀ ਲੋੜਵੰਦ ਲੋਕਾਂ ਲਈ ਹਰ ਵੇਲੇ ਖੁੱਲਾ ਹੈ। ਉਨਾਂ ਕਿਹਾ ਕਿ ਲੋਕਾਂ ਨੇ ਕੋਵਿਡ 19 ਖਿਲਾਫ ਲੜਾਈ ਵਿਚ ਵੱਡਾ ਸਾਥ ਦਿੱਤਾ ਹੈ ਅਤੇ ਹੁਣ ਕੁੱਝ ਹੀ ਦਿਨਾਂ ਦੀ ਖੇਡ ਬਾਕੀ ਹੈ। ਉਨਾਂ ਕਿਹਾ ਕਿ ਹਲਾਤ ਦੇ ਅਨੁਸਾਰ ਮੁੱਖ ਮੰਤਰੀ ਫੈਸਲਾ ਲੈਣਗੇ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਦੇ ਨਾਲ-ਨਾਲ ਦਾਨੀ ਸੱਜਣਾਂ ਨੇ ਵੀ ਵੱਡਾ ਸਾਥ ਲੋਕਾਂ ਦਾ ਦਿੱਤਾ ਹੈ। ਅੱਜ ਵੀ ਸ੍ਰੀ ਪ੍ਰਿੰਸ ਖੁੱਲਰ ਵੱਲੋਂ ਲੋੜਵੰਦ ਲੋਕਾਂ ਲਈ 500 ਆਟੇ ਦੇ ਬੈਗ ਭੇਜੇ ਗਏ ਹਨ ਅਤੇ ਹੋਰ ਵੀ ਸੰਸਥਾਵਾਂ ਦਿਲ ਖੋਲ ਕੇ ਮਦਦ ਕਰ ਰਹੀਆਂ ਹਨ, ਜਿੰਨਾ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਉਨਾਂ ਰਾਸ਼ਨ ਦੀ ਵੰਡ ਕਰ ਰਹੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਵੀ ਪ੍ਰੰਸਾਸ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਇੰਨਾ ਦਿਨਾਂ ਵਿਚ ਕੀਤਾ ਗਿਆ ਕੰਮ ਇਨਸਾਨੀਅਤ ਦੀ ਸੱਚੀ ਸੇਵਾ ਹੈ। ਅੱਜ ਲੋੜਵੰਦਾਂ ਦੇ ਜੇਕਰ ਚੁੱਲੇ ਬਲ ਰਹੇ ਹਨ ਤਾਂ ਉਹ ਤੁਹਾਡੇ ਕਰਕੇ ਹੀ ਹਨ, ਕਿ ਤੁਸੀਂ ਸਹੀ ਘਰ ਤੇ ਲੋੜ ਵਾਲੇ ਤੱਕ ਹੀ ਪਹੁੰਚ ਕਰ ਰਹੇ ਹੋ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਸੁਰਿੰਦਰ ਸਿੰਘ ਛਿੰਦਾ, ਸ੍ਰੀ ਰਾਘਵ ਸੋਨੀ, ਸਰਬਜੀਤ ਸਿੰਘ ਲਾਟੀ, ਸੁਨੀਲ ਕੌਂਟੀ , ਲਖਵਿੰਦਰ ਸਿੰਘ, ਕੌਂਸਲਰ ਸ੍ਰੀ ਤਾਹਿਰ ਸ਼ਾਹ , ਸ੍ਰੀ ਰੋਹਿਤ ਪਹਿਲਵਾਨ, ਸ੍ਰੀ ਅਭਿ ਪਹਿਲਵਾਨ, ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।