ਹੋਮਿਓਪੈਥੀ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਇਮਿਊਨਟੀ ਬੂਸਟਰ ਦਵਾਈ ਮੁਹੱਈਆ ਕਰਵਾਈ ਗਈ

ਜ਼ਿਲ੍ਹਾ ਹੋਮਿਓਪੈਥੀ ਵਿਭਾਗ ਦੇ ਅਧਿਕਾਰੀ ਐਮ.ਐਲ.ਏ. ਅੰਗਦ ਸਿੰਘ ਨਗਰ ਇਮਿਊਨਟੀ ਬੂਸਟਰ ਦਵਾਈ ਸੌਂਪਦੇ ਹੋਏ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਰਕਾਰ ਦੁਆਰਾ ਜਾਰੀ ਕੀਤੀ ਸਲਾਹ ਅਨੁਸਾਰ, ਜ਼ਿਲ੍ਹਾ ਹੋਮਿਓਪੈਥਿਕ ਵਿਭਾਗ  ਵਲੋਂ  ਅੱਜ ਨਵਾਂਸ਼ਹਿਰ ਦੇ  ਐਮ.ਐਲ.ਏ. ਅੰਗਦ ਸਿੰਘ  ਨੂੰ ਸਰੀਰਕ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੀ ਹੋਮਿਓਪੈਥਿਕ ਦਵਾਈ ਆਰਸੈਨਿਕ-30 ਮੁਹੱਈਆ ਕਰਵਾਈ ਗਈ ਤਾਂ ਜੋ ਉਹ ਅੱਗੇ ਇਹ ਦਵਾਈ ਕੋਵਿਡ ਦੀ ਰੋਕਥਾਮ ਲਈ ਮੂਹਰਲੀਆਂ ਕਤਾਰਾਂ `ਚ ਕੰਮ ਕਰ ਰਹੇ ਯੋਧਿਆਂ ਨੂੰ ਦਿੱਤੀ ਜਾ ਸਕੇ। ਇਸ ਤੋਂ ਪਹਿਲਾ ਕੱਲ੍ਹ ਇਮਿਊਨਟੀ ਬੂਸਟਰ ਹੋਮੀਓਪੈਥਿਕ ਦਵਾਈ ਆਰਸੈਨਿਕ-30  ਐਸਐਸਪੀ, ਅਲਕਾ ਮੀਨਾ ਨੂੰ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਦੇਣ ਲਈ ਮੁਹੱਈਆ ਕਰਵਾਈ ਗਈ ਸੀ।


      ਡਾ. ਮਧੂ ਦੱਤਾ, ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਅਤੇ ਡਾ: ਹਰਦੀਪ ਸਿੰਘ ਨੇ ਦੱਸਿਆ ਕਿ ਵਿਧਾਇਕ ਅੰਗਦ ਸਿੰਘ ਨੂੰ 100 ਵਿਅਕਤੀਆਂ ਲਈ ਅਤੇ ਐਸ.ਐਸ.ਪੀ. ਨੂੰ 1250 ਵਿਅਕਤੀਆਂ ਨੂੰ ਦਵਾਈ  ਸੌਪੀ ਗਈ। ਉਨ੍ਹਾਂ ਕਿਹਾ ਕਿ ਦਵਾਈ ਦੀ ਇੱਕ ਖੁਰਾਕ ਲਗਾਤਾਰ ਤਿੰਨ ਦਿਨ ਸਵੇਰੇ ਖਾਲੀ ਪੇਟ ਲੈਣੀ ਚਾਹੀਦੀ ਹੈ।  ਦਵਾਈ ਦੀ ਖੁਰਾਕ ਲੈਣ ਤੋਂ ਬਾਅਦ ਘੱਟੋ ਘੱਟ ਅੱਧੇ ਘੰਟੇ ਲਈ ਭੋਜਨ ਜਾਂ ਤਰਲ ਦੀ ਕੋਈ ਖਪਤ ਨਹੀਂ ਕੀਤੀ ਜਾਣੀ ਚਾਹੀਦੀ।   ਤਿੰਨ ਦਿਨਾਂ ਤਕ ਦਵਾਈ ਲੈਣ ਤੋਂ ਬਾਅਦ, ਖੁਰਾਕ ਨੂੰ 10 ਦਿਨਾਂ ਦੇ ਅੰਤਰਾਲ ਤੋਂ ਬਾਅਦ ਦੁਹਰਾਇਆ ਜਾ ਸਕਦਾ ਹੈ।  ਇਹ  ਦਵਾਈ ਖਤਰਨਾਕ ਵਿਸ਼ਾਣੂ ਕੋਵਿਡ-19 ਦੇ ਖ਼ਤਰੇ  ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ।
    ਐਮ.ਐਲ.ਏ. ਅੰਗਦ ਸਿੰਘ ਅਤੇ  ਐਸਐਸਪੀ, ਅਲਕਾ ਮੀਨਾ, ਨੇ ਜ਼ਿਲ੍ਹਾ ਹੋਮਿਓਪੈਥੀ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਮਮਿਊਨਟੀ ਬੂਸਟਰ ਖੁਰਾਕਾਂ  ਦੀ ਅੱਜ-ਕੱਲ੍ਹ ਬਹੁਤ ਜਿਆਦਾ ਜ਼ਰੂਰਤ ਹੈ ਤਾਂ ਜੋ ਮੂਹਰਲੀ ਕਤਾਰ `ਚ ਕੰਮ ਕਰ ਰਹੇ ਲੋਕਾਂ ਨੂੰ ਬਿਮਾਰੀ ਦੇ ਖਤਰੇ ਤੋਂ ਬਚਾਇਆ ਜਾ ਸਕੇ।

Share This :

Leave a Reply