ਕੈਨੇਡਾ (ਕੁਲਤਰਨ ਸਿੰਘ ਪਧਿਆਣਾ ) ਰੋਇਲ ਕੇਨੇਡਿਅਨ ਆਰਮਡ ਫੋਰਸ (ਆਰਸੀਏਐਫ) ਦੇ ਸੀਐਚ -148 ਸਾਈਕਲੋਨ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) ਦੀ ਇਕ ਮਹਿਲਾ ਅਫਸਰ ਦੀ 29 ਅਪ੍ਰੈਲ, 2020 ਬੁੱਧਵਾਰ ਨੂੰ ਮੌਤ ਤੇ ਰਾਇਲ ਕੈਨੇਡੀਅਨ ਏਅਰ ਫੋਰਸ (ਆਰਸੀਏਐਫ) ਦੇ ਪੰਜ ਮੈਂਬਰ ਲਾਪਤਾ ਹਨ ।
ਜਿਸ ਅਫਸਰ (ਸਬ-ਲੈਫਟੀਨੈਂਟ ਅਬੀਗੈਲ ਕਾਬਰੂ ) ਦੀ ਮੌਤ ਹੋਈ ਹੈ ਉਹ ਟੋਰਾਂਟੋ, ਓਨਟਾਰੀਓ ਦੀ ਰਹਿਣ ਵਾਲੀ ਸੀ। ਇਸਦੇ ਨਾਲ ਗੁਮਸ਼ੁਦਾ ਅਫਸਰਾਂ ਵਿਚ ਕਪਤਾਨ ਬ੍ਰੈਂਡਨ ਇਆਨ ਮੈਕਡੋਨਲਡ( ਨੋਵਾ ਸਕੋਸ਼ੀਆ) , ਕਪਤਾਨ ਕੇਵਿਨ ਹੇਗਨ (ਬ੍ਰਿਟਿਸ਼ ਕੋਲੰਬੀਆ ), ਕਪਤਾਨ ਮੈਕਸਿਮ ਮੀਰਨ-ਮੋਰਿਨ ( ਕਿਉਬੈਕ ),ਸਬ ਲੈਫਟੀਨੈਂਟ ਮੈਥਿਉ ਪਾਈਕੇ(ਨੋਵਾ ਸਕੋਸ਼ੀਆ ) ਤੇ ਮਾਸਟਰ ਕਾਰਪੋਰਲ ਮੈਥਿਉ ਕਜ਼ਨਜ ( ਓਨਟਾਰੀਓ ) ਹਨ । ਇਹ ਹਾਦਸਾ ਗ੍ਰੀਸ ਦੇ ਸਮੁੰਦਰੀ ਤੱਟ ਤੇ ਉਦੋਂ ਹੋਇਆ ਜਦੋਂ ਹੈਲੀਕਾਪਟਰ ਨਾਟੋ ਮੁਲਕਾਂ ਦੇ ਸਾਂਝੇ ਉਪ੍ਰੇਸ਼ਨ ਤੋਂ ਬਾਅਦ ਵਾਪਸ ਆ ਰਿਹਾ ਸੀ ।