ਪਟਿਆਲਾ (ਅਰਵਿੰਦਰ ਜੋਸ਼ਨ) ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਵਲੋਂ ਜਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ੳਤੇ ਹਲਕਾ ਇੰਚਾਰਜ ਘਨੌਰ ਜਰਨੈਲ ਮਨੂੰ ਦੀ ਅਗਵਾਈ ਵਿੱਚ ਪਾਰਟੀ ਨੇ ਕਾਂਗਰਸ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਘਨੌਰ ਹਲਕੇ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਦੇ ਘਿਰਾਓ ਦਾ ਐਲਾਨ ਕੀਤਾ ਸੀ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਨਾ ਰੁਕਣ ‘ਤੇ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਮੌਕੇ ਪਾਰਟੀ ਦੇ ਸੀਨੀਅਰ ਲੀਡਰ ਡਾਕਟਰ ਬਲਬੀਰ ਸਿੰਘ, ਸ਼ਹਿ ਪ੍ਰਧਾਨ ਪੰਜਾਬ, ਹਰਚੰਦ ਸਿੰਘ ਬਰਸਟ ਚੇਅਰਮੈਨ ਰੀਵਿਊ ਕਮੇਟੀ ਪੰਜਾਬ, ਨੀਨਾ ਮਿੱਤਲ ਸੂਬਾ ਪ੍ਰਧਾਨ ਵਪਾਰ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ।
ਪ੍ਰੈਸ ਨੋਟ ਜਾਰੀ ਕਰਦਿਆਂ ਜਰਨੈਲ ਮਨੂੰ ਹਲਕਾ ਇੰਚਾਰਜ ਘਨੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਲਕਾ ਘਨੌਰ ਦੇ ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਗੰਢਿਆਂ ਨੇੜੇ ਸ਼ਰਾਬ ਦੀ ਇੱਕ ਨਜ਼ਾਇਜ਼ ਮਿੰਨੀ ਡਿਸਟਿੱਲਰੀ ਫੜੀ ਗਈ ਸੀ ਜਿਸ ਵਿੱਚ ਵੱਡੇ ਪੈਮਾਨੇ ਤੇ ਨਜ਼ਾਇਜ਼ ਸ਼ਰਾਬ ਬਣਾਉਣ ਦਾ ਕਾਰੋਬਾਰ ਚੱਲ ਰਿਹਾ ਸੀ। ਇਸ ਡਿਸਟਿੱਲਰੀ ਵਿੱਚ ਬਕਾਇਦਾ ਬੋਟਲਿੰਗ ਪਲਾਂਟ ਵੀ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਥਾਣਾ ਖੇੜੀ ਗੰਢਿਆਂ ਅਧੀਨ ਪੈਂਦੇ ਪਿੰਡ ਪਬਰੀ ਵਿਖੇ ਵੱਡੀ ਗਿਣਤੀ ਵਿੱਚ ਲਾਹਣ ਦੇ ਵੱਡੇ ਵੱਡੇ ਢੋਲ ਵੀ ਫੜੇ ਗਏ ਸਨ। ਆਮ ਆਦਮੀ ਪਾਰਟੀ ਵੱਲੋਂ ਇਸ ਨਜ਼ਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪਾਰਟੀ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਜੀ ਨੇ ਪਕੜੇ ਗਏ ਸ਼ਰਾਬ ਮਾਫੀਆ ਉਪਰ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਐਸ ਐਸ ਪੀ ਪਟਿਆਲਾ ਨੂੰ ਜਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਨਾਲ ਮਿਲਕੇ ਮੰਗ ਪੱਤਰ ਵੀ ਦਿੱਤਾ ਸੀ। ਪ੍ਰੰਤੂ ਹੁਣ ਤੱਕ ਦੋਹੇਂ ਮਾਮਲਿਆਂ ਦੇ ਵਿੱਚ ਪੂਰੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਹਨ।
ਜਰਨੈਲ ਸਿੰਘ ਮਨੂੰ ਨੇ ਕਿਹਾ ਸ਼ਰਾਬ ਮਾਫੀਆ ਦੇ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਰਕੇ ਹਲਕੇ ਦੇ ਲੋਕਾਂ ਵਿੱਚ ਫੈਲ ਰਹੇ ਰੋਸ਼ ਨੂੰ ਦੇਖਦੇ ਹੋਏ, ਅੱਜ ਜਿਲੇ ਦੀ ਸਮੂਹ ਲੀਡਰਸ਼ਿਪ ਵਲੋਂ ਆਮ ਲੋਕਾਂ ਨਾਲ ਮਿਲਕੇ ਹਲਕਾ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਖਿਲਾਫ ਧਰਨਾ ਦੇਣ ਅਤੇ ਉਸਦੀ ਕੋਠੀ ਘੇਰਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਕਿਉਂਕਿ ਹਲਕੇ ਦੇ ਵਿਧਾਇਕ ਦੀ ਸ਼ਹਿ ਉਪਰ ਉਸਦੇ ਨਜਦੀਕੀਆਂ ਦਿਪੇਸ਼ ਕੁਮਾਰ, ਹਰਪ੍ਰੀਤ ਸਿੰਘ ਅਤੇ ਅਮਰੀਕ ਸਿੰਘ ਜਿੰਨਾਂ ਦਾ ਸੰਬੰਧ ਕਾਂਗਰਸ ਪਾਰਟੀ ਨਾਲ ਹੈ। ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪ੍ਰੰਤੂ ਅੱਜ ਲੋਕਤੰਤਰਿਕ ਤਰੀਕੇ ਨਾਲ ਧਰਨਾ ਦੇਣ ਤੋਂ ਬਆਦ ਵਿਧਾਇਕ ਦੀ ਕੋਠੀ ਘੇਰਨ ਜਾਂਦੇ ਆਮ ਲੋਕਾਂ ਅਤੇ 40 ਦੇ ਕਰੀਬ ਪਾਰਟੀ ਅਗੂਆਂ ਨੂੰ ਗ੍ਰਿਫਤਾਰ ਕਰਕੇ ਜੁਲਕਾਂ ਥਾਣੇ ਲਿਜਾਇਆ ਗਿਆ ਅਤੇ ਰੋਸ਼ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ। ਜੋ ਕੀ ਬਿਲਕੁਲ ਤਾਨਾਸ਼ਾਹੀ ਜਾਲਮ ਸਰਕਾਰ ਦਾ ਜੁਲਮ ਹੈ।
ਜਰਨੈਲ ਮਨੂੰ ਨੇ ਕਿਹਾ ਕਿ ਇਸ ਨਕਲੀ ਸ਼ਰਾਬ ਫੈਕਟਰੀ ਦੇ ਮਾਲਕ ਦਾ ਸੱਤਾਧਾਰੀ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਨਾਲ ਸੰਬੰਧ ਹੈ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਅਤੇ ਪਟਿਆਲਾ ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਹਲਕਾ ਘਨੌਰ ਦੇ ਐਮ ਐਲ ਏ ਮਦਨ ਲਾਲ ਜਲਾਲਪੁਰ ਆਦਿ ਕਾਂਗਰਸ ਦੇ ਹੋਰ ਲੀਡਰਾਂ ਨਾਲ ਵੀ ਇਸ ਵਿਅਕਤੀ ਦੇ ਸੰਬੰਧ ਹਨ। ਇਸ ਮੌਕੇ ਜਰਨੈਲ ਮਨੂੰ ਨੇ ਇਸ ਵਿਅਕਤੀ ਨਾਲ ਕਾਂਗਰਸ ਦੇ ਇਹਨਾਂ ਲੀਡਰਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ। ਇਸ ਮੌਕੇ ਉਹਨਾਂ ਨੇ ਇਨ੍ਹਾਂ ਕਾਂਗਰਸੀ ਆਗੂਆਂ ਨਾਲ ਫੈਕਟਰੀ ਮਾਲਕ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਸਿਆਸੀ ਸ਼ਹਿ ਤੋਂ ਬਿਨਾਂ ਨਕਲੀ ਸ਼ਰਾਬ ਦਾ ਨਾਜਾਇਜ਼ ਧੰਦਾ ਨਹੀਂ ਚੱਲ ਸਕਦਾ ਹੈ। ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਨਕਲੀ ਸ਼ਰਾਬ ਫੈਕਟਰੀ ਮਾਫੀਆ ਕਰਕੇ ਪੰਜਾਬ ਦੇ ਖਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਇਸ ਤੇ ਨੱਥ ਪਾਉਣੀ ਜਰੂਰੀ ਹੈ।
ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਕਾਂਗਰਸੀ ਵਰਕਾਰਾਂ ਵਲੋਂ ਚਲ ਰਿਹਾ ਸ਼ਰਾਬ ਦਾ ਇਹ ਨਜ਼ਾਇਜ਼ ਕਾਰੋਬਾਰ ਲੋਕਾਂ ਦੀ ਸਿਹਤ ਅਤੇ ਜ਼ਿੰਦਗੀਆਂ ਨਾਲ ਖਿਲਵਾੜ ਹੈ। ਆਮ ਆਦਮੀ ਪਾਰਟੀ ਪੰਜਾਬ ਅਜਿਹੇ ਨਜ਼ਾਇਜ਼ ਕਾਰੋਬਾਰ ਵਿੱਚ ਪੁਲਿਸ ਵੱਲੋਂ ਹੁਣ ਤੱਕ ਬਣਦੀ ਕਾਰਵਾਈ ਨਾਂ ਕਰਨ ਲਈ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਅਜਿਹੇ ਕਾਰੋਬਾਰ ਸਿਆਸੀ ਪੁਸ਼ਤਪਨਾਹੀ ਤੋਂ ਬਿਨਾਂ ਨਹੀਂ ਹੋ ਸਕਦੇ। ਜੋ ਮੁਲਜ਼ਮ ਦਿਪੇਸ਼ ਕੁਮਾਰ, ਹਰਪ੍ਰੀਤ ਸਿੰਘ ਅਤੇ ਅਮਰੀਕ ਸਿੰਘ ਫੜੇ ਗਏ ਹਨ ਉਨ੍ਹਾਂ ਦਾ ਸੰਬੰਧ ਕਾਂਗਰਸ ਪਾਰਟੀ ਨਾਲ ਹੈ। ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਆਮ ਆਦਮੀ ਪਾਰਟੀ ਪੰਜਾਬ ਮੰਗ ਕਰਦੀ ਹੈ ਕਿ ਦੋਵਾਂ ਕੇਸਾਂ ਨਾਲ ਸੰਬਦਿਤ ਮੁਲਜ਼ਮਾਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਗੁੱਸਾ ਸ਼ਾਂਤ ਹੋ ਸਕੇ ਅਤੇ ਪੂਰੇ ਪੰਜਾਬ ਵਿੱਚ ਸ਼ਰਾਬ ਦਾ ਨਜ਼ਾਇਜ਼ ਕਾਰੋਬਾਰ ਬੰਦ ਹੋਵੇ। ਉਹਨਾਂ ਕਿਹਾ ਕਿ ਜੇ ਜਲਦ ਹੀ ਇਸ ਨਜ਼ਾਇਜ਼ ਕਾਰੋਬਾਰ ਨਾਲ ਸੰਬਧਤ ਮੁਲਜ਼ਮਾਂ ਵਿਰੁੱਧ ਕਾਰਵਾਈ ਨਾਂ ਕੀਤੀ ਗਈ ਤਾਂ ਸੂਬਾ ਪੱਧਰੀ ਲੀਡਰਸ਼ਿਪ ਵਲੋਂ ਇਸ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਪਾਰਟੀ ਦੇ ਜਨਰਲ ਸਕੱਤਰ ਜੇ ਪੀ ਸਿੰਘ, ਵਾਈਸ ਪਰਧਾਨ ਪਰਦੀਪ ਜੋਸ਼ਨ, ਮਾਲਵਾ ਜੋਨ ਵਾਈਸ ਪ੍ਰਧਾਨ ਮੇਘਚੰਦ ਸ਼ੇਰਮਾਜਰਾ, ਹਲਕਾ ਇੰਚਾਰਜ ਇੰਦਰਜੀਤ ਸੰਧੂ, ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਦੇਵਮਾਨ, ਕੁਲਵੰਤ ਬਾਜ਼ੀਗਰ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਜੱਸੀ ਸੋਹਿਆਂ ਵਾਲਾ ਜਿਲਾ ਯੂਥ ਪਰਧਾਨ, ਵੀਰਪਾਲ ਕੌਰ ਜਿਲਾ ਪ੍ਰਧਾਨ ਮਹਿਲਾ ਵਿੰਗ, ਗਰਜੰਟ ਸਿੰਘ ਮਹਮੂਦਪੁਰ, ਸੰਦੀਪ ਬੰਧੂ ਮੀਡੀਆ ਇੰਚਾਰਜ, ਗੁਰਪ੍ਰੀਤ ਸਿੰਘ ਧਮੋਲੀ, ਸੁਖਦੇਵ ਫੌਜੀ, ਵਰਿੰਦਰ ਗੌਤਮ, ਅਮਿਤ ਰਾਜਪੁਰਾ, ਬਲਵਿੰਦਰ ਝਾਰਵਾਂ, ਸੋਨੂੰ ਸਲੇਮਪੁਰ, ਜਸਵਿੰਦਰ ਸਿੰਘ, ਚੜਤ ਸਿੰਘ ਗਾਂਧੀ, ਜਨਕ ਰਾਜ ਭੱਦਕ, ਗੁਰਪਰੀਤ ਸਿੰਘ, ਦਿਨੇਸ਼ ਮਹਿਤਾ, ਇਸਲਾਮ ਅਲੀ, ਸੰਦੀਪ ਧੀਮਾਨ, ਦਵਿੰਦਰ ਲੂਥਰਾ, ਜਸਵੀਰ ਸਿੰਘ ਮਿਰਜ਼ਾਪੁਰ, ਜਰਨੈਲ ਸਿੰਘ, ਰਣਧੀਰ ਸਿੰਘ, ਹਰਦੀਪ ਖਾਨ, ਅਨੀਤਾ ਰਾਣੀ, ਬਲਕਾਰ ਸਿੰਘ, ਬਲਦੇਵ ਸਿੰਘ ਦੇਵੀਗੜ, ਸਿਮਰਨਜੀਤ ਸਿੰਘ, ਸੰਨੀ ਕੁਮਾਰ, ਯੂਥ ਪ੍ਰਧਾਨ ਪਟਿਆਲਾ, ਹਰੀਸ਼ ਨਰੂਲਾ, ਸ਼ੁਸ਼ੀਲ ਮਿੱਡਾ, ਅਮਿਤ ਵਿਕੀ, ਸਾਗਰ ਧਾਲੀਵਾਲ, ਜਸਵਿੰਦਰ ਕੁਮਾਰ, ਰਾਜਵੀਰ ਸਿੰਘ, ਸਿਮਰਨਪਰੀਤ ਸਿੰਘ, ਰਮੇਸ਼ ਕੁਮਾਰ, ਭਾਰਤ ਭੂਸ਼ਣ, ਅਮਿਤ ਡਾਬੀ ਮੋਜੂਦ ਸਨ।