ਹਰੇਕ ਦਾਣੇ ਦੀ ਖ੍ਰੀਦ ਕਰਨ ਲਈ ਵਚਨਬੱਧ ਹੈ ਪੰਜਾਬ ਸਰਕਾਰ – ਭਾਰਤ ਭੂਸਨ ਆਸ਼ੂ

ਚੰਡੀਗੜ – ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕੋਵਿਡ 19 ਦੇ ਮੱਦੇਨਜ਼ਰ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਕਾਰਨ ਪੰਜਾਬ ਰਾਜ ਵਿੱਚ ਹਾੜੀ ਸੀਜ਼ਨ ਦੀ ਫਸਲ ਕਣਕ ਦੀ ਖਰੀਦ 15 ਅਪ੍ਰੈਲ 2020 ਤੋਂ ਅਰੰਭ ਹੋਵੇਗੀ।

ਸ੍ਰੀ ਆਸ਼ੂ ਨੇ ਕਿਹਾ ਕਿ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਅਤੇ ਕੋਰੋਨਾ ਬੀਮਾਰੀ ਦਾ ਟਾਕਰਾ ਕਰਨ ਲਈ ਅਪਣਾਈ ਗਈ ਸਮਾਜਿਕ ਦੂਰੀ ਦੀ ਨੀਤੀ ਦੇ ਮੱਦੇਨਜਰ ਅਤੇ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਖ੍ਰੀਦ ਪ੍ਰੀਕ੍ਰਿਆ 15 ਜੂਨ 2020  ਤੱਕ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਕਿਸਾਨਾਂ ਵਲੋਂ ਪੈਦਾ ਕੀਤਾ ਗਿਆ ਹਰੇਕ ਦਾਣੇ ਦੀ ਖ੍ਰੀਦ ਕਰਨ ਲਈ ਵਚਨਬੱਧ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 15 ਅਪ੍ਰੈਲ 2020 ਤੋਂ ਆਪਣੀ ਤਿਆਰ ਫਸਲ ਨੂੰ ਮੰਡੀ ਵਿੱਚ ਲਿਆਉਣ ਦੀ ਤਿਆਰੀ ਕਰਨ।

Share This :

Leave a Reply