ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਵਿਖੇ ਦੇਖਿਆ ਗਿਆ ਇਕ ਤੇਂਦੁਆ

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ )ਦਿੜ੍ਹਬਾ /ਪਾਤੜਾਂ ਰੋਡ ਵਿਖੇ ਬੀਤੀ ਸ਼ਾਮ ਇੱਕ ਘਰ ਦੇ ਬਾਹਰ ਸੀਸੀਟੀਵੀ  ਕੈਮਰੇ ਵਿੱਚ ਇੱਕ ਜੰਗਲੀ ਜਾਨਵਰ ਦਿਖਾਈ ਦਿੱਤਾ ।ਜਿਸ ਬਾਰੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਗਈ ;ਜੰਗਲਾਤ ਮਹਿਕਮੇ ਵਾਲੇ ਵੀ ਉਥੇ ਪਹੁੰਚ ਗਏ ।ਜਿਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ ।ਸ਼ਹਿਰ ਵਿੱਚ ਇਹ ਅਫ਼ਵਾਹ ਅੱਗ ਵਾਂਗੂ ਫੈਲ ਗਈ ਕਿ ਕਿ ਇੱਕ ਤੇਂਦੂਆ ਸ਼ਹਿਰ ਵਿੱਚ ਆ ਗਿਆ ਹੈ।

ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਉਸ ਜਗ੍ਹਾ ਤੇ ਪਹੁੰਚੀ ।ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਜੰਗਲੀ ਜਾਨਵਰ ਇੱਕ ਪੁਰਾਣੀ ਐਗਰੋ ਇੰਡਸਟਰੀ ਵਿੱਚ ਛੁਪਿਆ ਹੋਇਆ ਹੈ ।ਜੰਗਲਾਤ ਮਹਿਕਮੇ ਦੀ ਟੀਮ ਨੇ ਪਿੰਜਰੇ ਲਗਾ ਦਿੱਤੇ ਹਨ ।ਬੀਤੀ ਰਾਤ ਤੋਂ ਹੀ ਜੰਗਲਾਤ ਮਹਿਕਮੇ ਦੀ ਟੀਮ ਨਿਗਰਾਨੀ ਕਰ ਰਹੀ ਹੈ ।ਬਲਾਕ ਵਣ ਅਫ਼ਸਰ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਜਾਨਵਰ ਤੇਂਦੂਆਂ ਹੋਣ ਦੇ ਅਜੇ ਕੋਈ ਸਬੂਤ ਸਾਹਮਣੇ ਨਹੀਂ ਆਏ ,ਪ੍ਰੰਤੂ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਤੇਂਦੁਆ ਹੀ ਹੈ ।,ਜਾਨਵਰ ਜੰਗਲੀ ਬਿੱਲਾ ਵੀ ਹੋ ਸਕਦਾ ਹੈ ।ਜਿਸ ਨੂੰ ਫੜਨ ਲਈ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ।

Share This :

Leave a Reply