ਸੰਗਰੂਰ (ਮੀਡੀਆ ਬਿਊਰੋ) ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਅਤੇ ਕਰਾਂਤੀਕਾਰੀ ਮਜ਼ਦੂਰ ਯੂਨੀਅਨ, ਪੰਜਾਬ ਦੀਆਂ ਸੂਬਾ ਕਮੇਟੀਆਂ ਨੇ ਤੀਜੇ ਹਿੱਸੇ ਦੀ ਜ਼ਮੀਨੀ ਘੋਲ ਦਾ ਪ੍ਰਤੀਕ ਨਮੋਲ, ਜਿਲ੍ਹਾ ਸੰਗਰੂਰ, ਜੋ ਕਿ ਧਨਾਢ ਚੌਧਰੀਆਂ ਨੂੰ ਰੜਕਦਾ ਹੈ, ਵਿੱਚ ਇਸ ਵਾਰ ਫੇਰ ਤੀਜੇ ਹਿੱਸੇ ਦੀ ਡੰਮੀ ਬੋਲੀ ਕਾਮਯਾਬ ਨਾ ਹੁੰਦੇ ਦੇਖ ਬੌਖਲਾਹਟ ਵਿੱਚ ਆਕੇ ਪਿੰਡ ਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਪਿੰਡ ਆਗੂ ਗੁਰਮੀਤ ਕੌਰ (ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਦੀ ਮਾਤਾ) ਦੇ ਘਰੇ ਆ ਕੇ ਗੁੰਡਿਆਂ ਬਲਵਿੰਦਰ ਸਿੰਘ (ਬੱਬੂ) ਅਤੇ ਜੱਗਾ ਸਿੰਘ ਨੇ ਹਮਲਾ ਕੀਤਾ, ਜਿਸਦਾ ਉਪਰੋਕਤ ਜਥੇਬੰਦੀਆਂ ਜ਼ੋਰਦਾਰ ਨਿਖੇਦੀ ਕਰਦੀਆਂ ਹਨ ਅਤੇ ਮੰਗ ਕਰਦੀਆਂ ਹਨ ਕਿ ਗੁੰਡਿਆਂ ਖਿਲਾਫ਼, ਐਸ.ਸੀ/ਐਸ.ਟੀ ਐਕਟ ਤਹਿਤ ਅਤੇ452 ਅਤੇ 307 ਦਾ ਕੇਸ ਦਰਜ ਕੀਤਾ ਜਾਵੇ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੇ ਆਗੂਆਂ ਸੂਬਾ ਕਾਰਜਕਾਰੀ ਪ੍ਰਧਾਨ ਡਾ: ਦਰਸ਼ਨ ਪਾਲ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾਂ, ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ, ਅਵਤਾਰ ਸਿੰਘ ਮਹਿੰਮਾਂ ਪ੍ਰੈਸ ਸਕੱਤਰ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਪੰਜਾਬ ਦੇ ਆਗੂਆਂ ਜ਼ੈਲ ਸਿੰਘ ਚੱਪਾੜ੍ਹਿਕੀ ਕਨਵੀਨਰ, ਸੂਬਾ ਕਮੇਟੀ ਮੈਂਬਰਜ਼ ਗੁਰਦੀਪ ਸਿੰਘ ਮੱਲਵਾਲਾ, ਜਗਸੀਰ ਮਹਿਰਾਜ ਨੇ ਦੱਸਿਆ ਕਿ ਬੱਬੂ ਜੋ ਕਿ ਜਨਰਲ ਕੈਟਾਗਰੀ ਨਾਲ ਸਬੰਧਿਤ ਹੈ,ਨੇ ਆਕੇ ਗੁਰਮੀਤ ਕੌਰ ਨੂੰ ਜਾਤੀ ਸੂਚਕ ਅਪਸ਼ਬਦ ਬੋਲੇ ਜੋ ਐਸ ਵੇਲੇ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਦਾਖਲ ਹੈ। ਪਿੰਡ ਦੇ ਦਲਿਤਾਂ ਚ ਭਾਰੀ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ। ਦੋਵੇਂ ਜਥੇਬੰਦੀਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਵੱਲੋਂ ਲੜੈ ਜਾ ਰਹੇ ਹੱਕੀ ਘੋਲ ਦੀ ਡੱਟ ਕੇ ਹਿਮਾਇਤ ਕਰਦੀਆਂ ਹਨ।






















