ਸੰਕਟ ਸਮੇਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਨਾਲ ਪੰਜਾਬ ਦੇ ਵਿਕਾਸ ‘ਤੇ ਪਵੇਗਾ ਮਾੜਾ ਅਸਰ : ਕਾ. ਸੁਹਾਵੀ

ਕਾ. ਬਲਬੀਰ ਸਿੰਘ ਸੁਹਾਵੀ ਤੇ ਹੋਰ ਪ੍ਰਵਾਸੀ ਮਜ਼ਦੂਰ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦੇ ਹੋਏ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਕੋਰੋਨਾ ਮਹਾਂਮਾਰੀ ਦੀ ਮਾਰ ਕਰਕੇ ਜਿੱਥੇ ਪੂਰੀ ਦੁਨੀਆ ਸੰਤਾਪ ਭੋਗ ਰਹੀ ਹੈ, ਉੱਥੇ ਪੰਜਾਬ ਵਿਚ ਕੰਮ ਕਰ ਰਹੇ ਕਈ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੇ ਲੱਗੇ ਲਾਕ ਡਾਊਨ ਕਾਰਨ ਅਤੇ ਬੇਰੋਜਗਾਰੀ ਤੋਂ ਦੁਖੀ ਹੋ ਕੇ ਆਪਣੇ ਸੂਬਿਆਂ ਵਿਚ ਵਾਪਸ ਜਾਣ ਲਈ ਪੈਦਲ ਹੀ ਚਾਲੇ ਪਾ ਦਿੱਤੇ ਹਨ। ਇਸ ਦੌਰਾਨ ਅੱਜ ਉਕਤ ਪ੍ਰਵਾਸੀ ਮਜ਼ਦੂਰਾਂ ਲਈ ਹਾਅ ਦਾ ਨਾਅਰਾ ਮਾਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਵਿੱਤ ਸਕੱਤਰ ਤੇ ਜ਼ਿਲਾ ਜਰਨਲ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਸੂਬਿਆਂ ਵੱਲ ਚਲੇ ਜਾਣ ਨਾਲ ਪੰਜਾਬ ਵਿੱਚ ਮਜਦੂਰ ਸੰਕਟ ਖੜਾ ਹੋ ਜਾਵੇਗਾ।

ਜਿਸ ਨਾਲ ਸੂਬੇ ਦੀ ਆਰਥਿਕਤਾ ‘ਤੇ ਬਹੁਤ ਮਾੜਾ ਅਸਰ ਪਵੇਗਾ। ਉਨਾਂ ਕੋਰੋਨਾ ਸੰਕਟ ਦੌਰਾਨ ਪੰਜਾਬ ‘ਚ ਰਹਿੰਦੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਜੱਦੀ ਸੂਬਿਆਂ ਵਿਚ ਪਹੁੰਚਾਉਣ ਲਈ ਵਿਸ਼ੇਸ਼ ਗੱਡੀਆਂ ਚਲਾਉਣ ਅਤੇ ਹੋਰ ਟਰਾਂਸਪੋਟ੍ਰੇਸ਼ਨ ਦਾ ਪ੍ਰਬੰਧ ਕਰੇ। ਕਾ. ਸੁਹਾਵੀ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਨੇ ਆਨ ਲਾਈਨ ਰਜਿਸਟ੍ਰੇਸ਼ਨ ਲਈ ਐਪ ਜਾਰੀ ਕੀਤੀ ਹੈ ਪ੍ਰੰਤੂ ਪ੍ਰਵਾਸੀ ਜਿਹੜੇ ਕਿ ਅਨਪੜ ਹਨ ਨੂੰ ਅਜਿਹਾ ਸਭ ਕੁੱਝ ਨਹੀਂ ਪਤਾ ਕਿ ਰਜਿਸਟ੍ਰੇਸ਼ਨ ਕਿੱਥੇ ਕਰਵਾਉਣੀ ਹੈ। ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗਰੀਬ ਮਜ਼ਦੂਰਾਂ ਲਈ ਖਾਣ ਪੀਣ ਦੇ ਪ੍ਰਬੰਧ ਤੋਂ ਇਲਾਵਾ ਇਨਾਂ ਦੇ ਰਾਸ਼ਨ ਅਤੇ ਖਰਚੇ ਲਈ ਖਾਤਿਆਂ ਵਿਚ ਪੈਸੇ ਵੀ ਪਾਏ ਜਾਣ।

Share This :

Leave a Reply