ਸੋਸ਼ਲ ਡਿਸਟੈਂਸ ਦੀਆਂ ਕੋਸ਼ਿਸ਼ਾਂ ਨੇ ਬਹੁਤ ਸਾਰੇ ਅਮਰੀਕੀਆਂ ਦੀਆਂ ਜਾਨਾਂ ਬਚਾਈਆਂ- ਵਾਈਟ ਹਾਊਸ

ਮੌਤਾਂ ਦੀ ਗਿਣਤੀ 39000 ਤੋਂ ਟੱਪੀ, ਪੀੜਤ 7,38,913 ਹੋਏ

ਗਰੀਬਾਂ ਤੇ ਬੇਘਰਿਆਂ ਦੀਆਂ ਮੁਸੀਬਤਾਂ ਵਧੀਆਂ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 39015 ਹੋ ਗਈ ਹੈ। ਜੌਹਨਜ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਕੁਲ ਮਾਮਲੇ 7,38,913 ਹੋ ਗਏ ਹਨ। ਯੁਨੀਵਰਸਿਟੀ ਨੇ ਕਿਹਾ ਹੈ ਕਿ ਮੌਤਾਂ ਤੇ ਪੀੜਤ ਲੋਕਾਂ ਦੀ ਗਿਣਤੀ ਸੰਭਾਵੀ ਤੌਰ ‘ਤੇ ਕੁਝ ਥਾਵਾਂ ਦੇ ਅੰਕੜਿਆਂ ਨੂੰ ਦੇਰ ਨਾਲ ਕੁਲ ਗਿਣਤੀ ਵਿਚ ਸ਼ਾਮਿਲ ਕਰਨ ਕਾਰਨ ਵਧੀ ਹੋ ਸਕਦੀ ਹੈ। ਇਹ ਅੰਕੜੇ ਇਸ ਹਫ਼ਤੇ ਦੇ ਆਖੀਰ ਵਿਚ ਸ਼ਾਮਿਲ ਕੀਤੇ ਗਏ ਹਨ।  ਕੋਰੋਨਾਵਾਇਰਸ ਦਾ ਕੇਂਦਰ ਬਿੰਦੂ ਨਿਊਯਾਰਕ ਵਿਚ 17672 ਅਮਰੀਕੀ ਮਾਰੇ ਜਾ ਚੁੱਕੇ ਹਨ। ਤੀਸਰਾ ਸਥਾਨ ਨਿਊਜਰਸੀ ਦਾ ਹੈ ਜਿਥੇ 4070 ਵਿਅਕਤੀਆਂ ਦੀ ਮੌਤ ਹੋਈ ਹੈ। ਅਮਰੀਕਾ ਲਈ ਇਹ ਰਿਪੋਰਟ ਰਾਹਤ ਦੇਣ ਵਾਲੀ ਹੈ ਕਿ ਨਵੇਂ ਮਾਮਲੇ ਆਉਣ ਦੀ ਰਫ਼ਤਾਰ ਘਟੀ ਹੈ। ਵਾਈਟ ਹਾਊਸ ਦੇ ਕੋਰੋਨਾਵਾਇਰਸ ਸਬੰਧੀ ਕੋਆਰਡੀਨੇਟਰ ਡਾ ਡੀਬੋਰਾਹ ਬ੍ਰਿਕਸ ਨੇ ਕਿਹਾ ਹੈ ਕਿ ਇਕ ਦੂਸਰੇ ਤੋਂ ਦੂਰੀ ਬਣਾਕੇ ਰਖਣ ਸਬੰਧੀ ਕੀਤੀਆਂ ਗਈਆਂ ਕੋਸ਼ਿਸ਼ਾਂ ਨੇ ਬਹੁਤ ਸਾਰੇ ਅਮਰੀਕੀਆਂ ਦੀਆਂ ਜਾਨਾਂ ਬਚਾਈਆਂ ਹਨ। ਉਨਾਂ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਯੂਰਪੀ ਯੂਨੀਅਨ ਦੇ ਦੇਸ਼ਾਂ ਦੀ ਤੁਲਨਾ ਵਿਚ ਅਮਰੀਕਾ ਵਿਚ ਪ੍ਰਤੀ ਵਿਅਕਤੀ ਮੌਤ ਦਰ ਘਟ ਹੈ।

ਗਰੀਬਾਂ ਤੇ ਬੇਘਰਿਆਂ ਦੀਆਂ ਮੁਸੀਬਤਾਂ ਵਧੀਆਂ: ਕੋਰੋਨਾਵਾਇਰਸ ਕਾਰਨ ਸੰਘੀ ਸਰਕਾਰ ਵੱਲੋਂ ਐਲਾਨੀ ਰਾਹਤ ਜਿਸ ਨੂੰ ਸਰਕਾਰੀ ਤੌਰ ‘ਤੇ ਇਕਨਾਮਿਕ ਇੰਪੈਕਟ ਪੇਅਮੈਂਟ ਦਾ ਨਾਂ ਦਿੱਤਾ ਗਿਆ ਹੈ, ਤਹਿਤ ਪੈਸੇ ਲੈਣ ਲਈ ਪ੍ਰਕਿਆ ਗਰੀਬ ਤੇ ਬੇਘਰੇ ਲੋਕਾਂ ਲਈ ਸੌਖੀ ਨਹੀਂ ਹੈ ਕਿਉਂਕਿ ਇਨਾਂ ਦੇ ਬੈਂਕ ਖਾਤੇ ਹੀ ਨਹੀਂ ਹਨ। ਇਹ ਚਿੰਤਾ ਦਾ ਵਿਸ਼ਾ ਹੈ ਕਿ ਬਹੁਤ ਸਾਰੇ ਲੋਕ ਸਰਕਾਰੀ ਸਹਾਇਤਾ ਨਹੀਂ  ਲੈ ਸਕਣਗੇ ਜਦ ਕਿ ਇਨਾਂ ਲੋਕਾਂ ਨੂੰ ਸਭ ਤੋਂ ਵਧ ਸਹਾਇਤਾ ਦੀ ਲੋੜ ਹੈ। ਯੁਨੀਵਰਸਿਟੀ ਆਫ ਮਿਸ਼ੀਗਨ ਵਿਖੇ ਤਾਇਨਾਤ ਸਮਾਜਿਕ ਨਿਆਂ ਤੇ ਸਮਾਜਿਕ ਨੀਤੀ ਬਾਰੇ ਪ੍ਰੋਫੈਸਰ ਐਮਾਲੀ ਕੋਹਨ ਤੇ ਗਰੀਬੀ ਬਾਰੇ ਡਾਇਰੈਕਟਰ ਐਚ ਲਿਊਕ ਸ਼ੇਫਰ ਅਨੁਸਾਰ ਹੋ ਸਕਦਾ ਹੈ ਕਿ ਇਕੱਲੇ ਮਿਸ਼ੀਗਨ ਵਿਚ 15 ਲੱਖ ਲੋਕਾਂ ਨੂੰ ਰਾਹਤ ਵਜੋਂ ਅਦਾਇਗੀ ਨਾ ਮਿਲੇ ਜਾਂ ਫਿਰ ਈ ਮੇਲ ਰਾਹੀਂ ਭੇਜਿਆ ਚੈੱਕ ਲੈਣ ਲਈ 5 ਮਹੀਨੇ ਦੀ ਉਡੀਕ ਕਰਨੀ ਪਵੇ।

ਭਾਰਤੀ ਅਮਰੀਕੀ ਕਾਂਗਰਸੀ, ਰੋ ਖੰਨਾ ਰਾਸ਼ਟਰਪਤੀ ਦੀ ਸਲਾਹਕਾਰ ਕਮੇਟੀ’ ਚ: ਡੋਨਾਲਡ ਟਰੰਪ ਨੇ ਕਾਂਗਰਸ ਦੇ ਕੁਝ ਮੈਂਬਰਾਂ ਦੀ ਘੋਸ਼ਣਾ ਕੀਤੀ ਹੈ ਜੋ “ਓਪਨਿੰਗ ਅਪ ਅਮੇਰਿਕਾ ਅਗੇਨ” ਕਾਂਗਰੇਸਨੀਅਲ ਗਰੁੱਪ ਵਿੱਚ ਸੇਵਾ ਨਿਭਾਉਣਗੇ, ਜਿਸ ਵਿੱਚ ਨਾਮਜ਼ਦ ਕੀਤੇ ਜਾਣ ਵਾਲੇ ਇਕਲੌਤੇ ਭਾਰਤੀ ਅਮਰੀਕੀ ਕਾਂਗਰਸੀ, ਰੋ ਖੰਨਾ ਵੀ ਸ਼ਾਮਲ ਹਨ।ਟਰੰਪ ਨੇ ਘੋਸ਼ਣਾ ਕੀਤੀ ਕਿ ਉਹ ਜਲਦੀ ਹੀ ਅਮਰੀਕਾ ਦੇ ਰਾਜਪਾਲਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਅਰਥਚਾਰਿਆਂ ਨੂੰ ਮੁੜ ਸੁਰਜੀਤ ਕਰਨ ਲਈ ਮਾਰਗ ਦਰਸ਼ਨ ਦੇਣਗੇ। ਇਸ ਕਾਂਗਰਸ ਸਮੂਹ ਦਾ ਕੰਮ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ, ਅੰਤਰਰਾਸ਼ਟਰੀ ਅਤੇ ਘਰੇਲੂ ਸਪਲਾਈ ਚੇਨਾਂ, ਆਰਥਿਕਤਾ ਨੂੰ ਜੋਰ ਦੇਣ, ਮੈਡੀਕਲ ਬਿਲਿੰਗ, ਜ਼ਰੂਰੀ ਅਤੇ ਗੈਰ-ਜ਼ਰੂਰੀ ਕਾਮਿਆਂ, ਮਾਨਸਿਕ ਸਿਹਤ ਅਤੇ ਛੋਟੇ ਕਾਰੋਬਾਰਾਂ ਲਈ ਰਾਹਤ ਵਿਚਕਾਰ ਅੰਤਰ ਸਪਸ਼ਟ ਕਰਨਾ, ਅਮਰੀਕੀ ਲੋਕਾਂ ਨੂੰ ਕੇਂਦਰ ਸਰਕਾਰ ਦੇ ਕਾਰਜ, ਸਹਾਇਤਾ ਅਤੇ ਜਰੂਰੀ ਕਾਰਜਾਂ ਦੀ ਜ਼ਰੂਰਤ ਬਾਰੇ ਸਲਾਹ ਦੇਣਗੇ। ਕੈਲੀਫੋਰਨੀਆ ਦੇ 17 ਵੇਂ ਕਾਂਗਰਸੀ ਜ਼ਿਲ੍ਹਾ ਦੀ ਨੁਮਾਇੰਦਗੀ ਕਰਨ ਵਾਲੇ ਡੈਮੋਕਰੇਟ ਖੰਨਾ ਨੇ ਇਕ ਬਿਆਨ ਵਿਚ ਕਿਹਾ ਕਿ ਹਰ ਹਫਤੇ ਲੱਖਾਂ ਅਮਰੀਕੀ ਬੇਰੁਜ਼ਗਾਰੀ ਲਈ ਅਪਲਾਈ ਕਰ ਰਹੇ ਹਨ। “ਇਸੇ ਕਰਕੇ ਮੈਂ, ਆਪਣੇ ਕਈ ਡੈਮੋਕਰੇਟਿਕ ਸਹਿਕਰਤਾਵਾਂ ਦੇ ਨਾਲ, ਵ੍ਹਾਈਟ ਹਾਊਸ ਕੋਰਨਾਵਾਇਰਸ ਸਲਾਹਕਾਰ ਕੌਂਸਲ ਵਿੱਚ ਸੇਵਾ ਕਰਨ ਲਈ ਰਾਸ਼ਟਰਪਤੀ ਟਰੰਪ ਦੇ ਸੱਦੇ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ। ”ਉਸਨੇ ਕਿਹਾ “ਓਪਨਿੰਗ ਅਪ ਅਮੇਰਿਕਾ ਅਗੇਨ” ਕਾਂਗਰੇਸਨੀਅਲ ਗਰੁੱਪ ਨੇ ਸੀਓਵੀਆਈਡੀ -19 ਡਾਇਗਨੌਸਟਿਕ ਅਤੇ ਐਂਟੀਬਾਡੀ ਟੈਸਟਾਂ, ਵੈਂਟੀਲੇਟਰਾਂ, ਫੇਸ ਮਾਸਕ ਅਤੇ ਹੋਰ ਪੀਪੀਈ ਦੀ ਤੇਜ਼ੀ ਨਾਲ ਫੈਲ ਰਹੀ ਪਹੁੰਚ ਬਾਰੇ ਵਿਚਾਰ-ਵਟਾਂਦਰਾ ਕੀਤਾ।

Share This :

Leave a Reply