ਜਲੰਧਰ (ਮੀਡੀਆ ਬਿਊਰੋ) ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਵਿਚ ਜਥੇਬੰਦੀ ਵਲੋਂ ਜਲੰਧਰ ਦੇ ਗ੍ਰੰਥੀ, ਰਾਗੀ ਸਿੰਘਾਂ, ਲੋੜਵੰਦ ਨਿਹੰਗ ਸਿੰਘਾਂ ਤੇ ਗੁਰਦੁਆਰੇ ਦੇ ਸੇਵਾਦਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਤਰ੍ਹਾਂ ਜਲੰਧਰ ਦੇ ਪੰਦਰਾਂ ਲੋੜਵੰਦ ਸਿੱਖ ਪ੍ਰਚਾਰਕ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ। ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਵਰਗ ਪ੍ਰੇਸ਼ਾਨੀਆਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਭਾਰਤ ਵਿੱਚ ਕੋਰੋਨਾ ਕਾਰਨ ਹੋਏ ਲੋਕ ਡਾਊਨ ਤੋਂ ਬਾਅਦ ਲੋਕ ਆਰਥਿਕ ਤੌਰ ਤੇ ਬਹੁਤ ਪੱਛੜ ਗਏ ਹਨ। ਇਸ ਕਾਰਨ ਪੰਜਾਬ ਵਿਚ ਆਤਮ-ਹੱਤਿਆਵਾਂ ਵੀ ਹੋ ਰਹੀਆਂ ਹਨ। ਗ੍ਰੰਥੀ ਸਿੰਘਾਂ ਤੇ ਹੋਰ ਸਿੱਖ ਸੇਵਾਦਾਰਾਂ ਦੇ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਗਰੀਬ ਪਰਿਵਾਰਾਂ ਦੀ ਮਦਦ ਕਰਕੇ ਵੱਡਾ ਯੋਗਦਾਨ ਪਾ ਰਹੀਆਂ ਹਨ। ਪਰ ਅਜੇ ਤੱਕ ਗੁੁਰਸਿੱਖ ਪਰਿਵਾਰ ਤੇ ਲੋੜਵੰਦ ਸਿੱਖ ਪ੍ਰਚਾਰਕਾਂ ਵਲ ਸਿੱਖ ਸੰਗਤ ਦਾ ਧਿਆਨ ਨਹÄ ਗਿਆ, ਜਦ ਕਿ ਉਨ੍ਹਾਂ ਦੀ ਸਹਾਇਤਾ ਕਰਨੀ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿਚ ਇਸ ਮਹਾਂਮਾਰੀ ਦੌਰਾਨ ਸੰਗਤ ਘਟਣ ਕਾਰਨ ਗੁਰਦੁਆਰਿਆਂ ਦੀ ਗੋਲਕ ਘਟੀ ਹੈ, ਇਸ ਕਰਕੇ ਇਨ੍ਹਾਂ ਦੀ ਸਹਾਇਤਾ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਕੌਮੀ ਮੁੱਖ ਸੇਵਾਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬਾਨ ਵਿੱਚ ਸੇਵਾ ਕਰਦੇ ਪਾਠੀ ਸਿੰਘਾਂ, ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਜਾਂ ਸੇਵਾਦਾਰਾਂ ਦੇ ਪਰਿਵਾਰਾਂ ਦੀ ਮਦਦ ਲਈ ਪਹਿਲਕਦਮੀ ਕਰਦਿਆਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ, ਜੋ ਕਿ ਅਜਿਹੇ ਪਰਿਵਾਰਾਂ ਦੀ ਸਹਾਇਤਾ ਕਰ ਰਹੀ ਹੈ।
ਇਸ ਹਫਤੇ ਉਨ੍ਹਾਂ ਨੇ ਗੁਰਦੁਆਰਾ ਬਸਤੀ ਸ਼ੇਖ ਚਾਏਵਾਲਾ, ਗੁਰਦੁਆਰਾ ਮਾਡਲ ਹਾਊਸ ਜਲੰਧਰ, ਗੁਰਦੁਆਰਾ ਭਾਈ ਬੰਨੋ ਜੀ ਨਗਰ, ਪਰਮਜੀਤ ਸਿੰਘ ਖਾਲਸਾ ਨਿਹੰਗ ਸਿੰਘ ਬਸਤੀ ਸ਼ੇਖ, ਜਗਤਾਰ ਸਿੰਘ ਗ੍ਰੰਥੀ ਬਸਤੀ ਸ਼ੇਖ, ਇੰਦਰਜੀਤ ਕੌਰ, ਗੁਰਦੁਆਰਾ ਸੇਵਾਦਾਰ ਕੁਲਵਿੰਦਰ ਕੌਰ ਹੈਡ ਗ੍ਰੰਥੀ ਗੁਰਦੁਆਰਾ ਸਬਜ਼ੀ ਮੰਡੀ ਜਲੰਧਰ, ਉਂਕਾਰ ਸਿੰਘ ਗ੍ਰੰਥੀ ਅਰਜਨ ਨਗਰ, ਹੈਡ ਗ੍ਰੰਥੀ ਹਰਦੇਵ ਸਿੰਘ ਗੁਰਦੁਆਰਾ ਮੰਡਾਲਾ ਛੰਨਾ ਲੋਹੀਆ, ਅਰਜਨ ਸਿੰਘ ਗੁਰਦੁਆਰਾ ਕਲਗੀਧਰ ਮੁਹੱਲਾ ਚਾਏਆਮ, ਗ੍ਰੰਥੀ ਦਲਬੀਰ ਸਿੰਘ ਮਾਡਲ ਹਾਊਸ, ਭਾਈ ਸਤਨਾਮ ਸਿੰਘ ਗ੍ਰੰਥੀ, ਸ਼ੇਰ ਸਿੰਘ ਸੇਵਾਦਾਰ, ਬਲਜੀਤ ਸਿੰਘ ਸੇਵਾਦਾਰ, ਕਸ਼ਮੀਰ ਸਿੰਘ ਗੁਰਦੁਆਰਾ ਗੁਰੂ ਰਵੀਦਾਸ ਮਿੱਠਾਪੁਰ, ਹਰਦੇਵ ਸਿੰਘ ਗ੍ਰੰਥੀ ਖੁਰਲਾ ਕਿੰਗਰਾ ਨੂੰ ਰਾਸ਼ਨ ਦੀਆਂ ਕਿੱਟਾਂ ਸਤਿਕਾਰ ਸਾਹਿਤ ਭੇਂਟ ਕੀਤੀਆਂ। ਮੰਡਾਲਾ ਛੰਨਾ ਦੇ ਗੁਰਦੁਆਰੇ ਕਮੇਟੀ ਦੇ ਪ੍ਰਧਾਨ ਨੂੰ, ਗਰੀਬ ਸਿੱਖ ਪਰਿਵਾਰਾਂ ਤੇ ਇਸਾਈ ਤੋਂ ਬਣੇ ਸਿੱਖ ਪਰਿਵਾਰਾਂ ਨੂੰ ਨਕਦੀ ਸਹਾਇਤਾ ਸੌਂਪੀ ਗਈ ਤੇ ਨਾਲ ਰਾਸ਼ਨ ਦਿੱਤਾ ਗਿਆ।
ਜਥੇਦਾਰ ਖਾਲਸਾ ਨੇ ਇਹ ਵੀ ਕਿਹਾ ਕਿ ਸਿੱਖਾਂ ਦੀ ਧਾਰਮਿਕ ਤੇ ਵਾਹਿਦ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦਾ ਸਲਾਨਾ ਬਜਟ ਅਰਬਾ ਰੁਪੈ ਦਾ ਹੁੰਦਾ ਹੈ, ਪਰ ਕਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆ ਕਰਫਿਉ ਦੌਰਾਨ ਗ੍ਰੰਥੀ ਤੇ ਪਾਠੀ ਸਿੰਘਾਂ ਦੀ ਕੋਈ ਸਾਰ ਨਹੀ ਲਈ ਗਈ ਗ੍ਰੰਥੀ ਤੇ ਪਾਠੀ ਸਿੰਘਾਂ ਵਿਚ ਵੀ ਸ੍ਰੋਮਣੀ ਕਮੇਟੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਗ੍ਰੰਥੀ ਸਿੰਘਾਂ ਤੇ ਪ੍ਰਚਾਰਕ ਸਿੰਘਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਖ ਸੇਵਕ ਸੁਸਾਇਟੀ ਨੂੰ ਰਾਸ਼ਨ ਸੰਬੰਧੀ ਸਹਿਯੋਗ ਕਰਨ ਤਾਂ ਜੋ ਲੰਗਰ ਤੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕਰਕੇ ਲੋੜਵੰਦ ਸਿੱਖ ਪਰਿਵਾਰਾਂ ਦਾ ਸਹਿਯੋਗ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਸਿੱਖ ਪਰਿਵਾਰ ਭੁੱਖੇ ਪੇਟ ਨਾ ਸੌਂਵੇ। ਜਥੇਦਾਰ ਖਾਲਸਾ ਨੇ ਗ੍ਰੰਥੀ ਸਿੰਘਾਂ ਤੇ ਪਾਠੀ ਸਿੰਘਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਲੌਕਡਾਉਨ ਅੱਗੇ ਵਧਾਇਆ ਜਾਂਦਾ ਹੈ ਅਗਲੇ ਮਹੀਨੇ ਫਿਰ ਟਰੱਸਟ ਵੱਲੋ ਰਾਸ਼ਨ ਦੀ ਸੇਵਾ ਫਿਰ ਕੀਤੀ ਜਾਵੇਗੀ ਤੇ ਇਹ ਨਿਰੰਤਰ ਜਾਰੀ ਰਹੇਗੀ।
ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਬਹੁਤੇ ਗ੍ਰੰਥੀ ਸਿੰਘ ਲੋੜਵੰਦ ਹਨ ਤੇ ਉਨ੍ਹਾਂ ਦੀ ਤਨਖਾਹ ਬਾਰੇ ਪੁੱਛਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਦੀ ਤਨਖਾਹ ਪੰਜ ਜਾਂ ਛੇ ਹਜਾਰ ਤੋਂ ਜਿਆਦਾ ਨਹੀਂ ਹੁੰਦੀ ਜਿਹਨਾਂ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸÄ ਇਸ ਔਖੇ ਸਮੇਂ ਦੌਰਾਨ ਇਨ੍ਹਾਂ ਦੀ ਬਾਂਹ ਨਹÄ ਫੜ ਸਕਦੇ ਤਾਂ ਸਾਡੇ ਲਈ ਨਮੋਸ਼ੀਜਨਕ ਗੱਲ ਹੈ, ਕਿਉਂਕਿ ਇਹੀ ਗੁਰੂ ਘਰ ਦੇ ਵਜੀਰ ਹਨ, ਜੋ ਸੰਗਤਾਂ ਨੂੰ ਗੁਰਦੁਆਰਿਆਂ ਨਾਲ ਤੇ ਸਿੱਖੀ ਨਾਲ ਜੋੜ ਰਹੇ ਹਨ। ਬੱਚਿਆਂ ਨੂੰ ਸੰਥਿਆ ਦੇਕੇ ਗੁਰਬਾਣੀ ਨਾਲ ਜੋੜਨ ਦੇ ਯਤਨ ਕਰ ਰਹੇ ਹਨ। ਗੁਰਮਤਿ ਦੀਆਂ ਕਲਾਸਾਂ ਲਗਾਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ।ਇਸ ਮੌਕੇ ਸੁਰਿੰਦਰਪਾਲ ਸਿੰਘ ਗੋਲਡੀ, ਸਾਹਿਬ ਸਿੰਘ, ਭਾਈ ਪਿ੍ਰਤਪਾਲ ਸਿੰਘ ਮਾਡਲ ਹਾਊਸ, ਹਰਭਜਨ ਸਿੰਘ ਬੈਂਸ, ਪ੍ਰੋ: ਬਲਵਿੰਦਰਪਾਲ ਸਿੰਘ ਆਦਿ ਮੌਜੂਦ ਸਨ।