ਸਿਹਤ ਵਿਭਾਗ ਮਿਹਨਤ ਅਤੇ ਦ੍ਰਿਡ਼੍ਹ ਨਿਸ਼ਚੇ ਨਾਲ ਕੋਰੋਨਾ ਤੇ ਪਾਵੇਗਾ ਫ਼ਤਿਹ- ਡਾ ਮਨੋਹਰ ਸਿੰਘ

ਡਾ ਮਨੋਹਰ ਸਿੰਘ

ਫ਼ਤਹਿਗੜ੍ਹ ਸਾਹਿਬ (ਸੂਦ) ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌਡ਼ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਸਿੰਘ ਨੇ ਕਿਹਾ ਹੈ ਕਿ ਸਿਹਤ ਵਿਭਾਗ ਆਪਣੀ ਸਖ਼ਤ ਮਿਹਨਤ ਅਤੇ ਦ੍ਰਿਡ਼੍ਹ ਨਿਸ਼ਚੇ ਨਾਲ ਕੋਰੋਨਾ ਵਾਇਰਸ ਤੇ ਫ਼ਤਿਹ ਜਰੂਰ ਪਾਵੇਗਾ।ਐਸ ਐਮ ਓ ਡਾ ਮਨੋਹਰ ਸਿੰਘ ਨੇ ਅੱਗੇ ਗੱਲ ਕਰਦਿਆਂ ਕਿਹਾ ਸਿਹਤ ਵਿਭਾਗ ਦਾ ਹਰ ਅਧਿਕਾਰੀ ਅਤੇ ਕਰਮਚਾਰੀ ਤਨ ਮਨ ਤੋਂ ਮਰੀਜ਼ਾਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ, ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਹੈਲਥ ਸੁਪਰਵਾਈਜਰ ਮੇਲ ਮੁਹਰਲੀ ਕਤਾਰ ਵਿਚ ਸੇਵਾਵਾਂ ਨਿਭਾਅ ਰਹੇ ਹਨ ਬਾਹਰੀ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਫਾਲੋਅਪ ਕੀਤਾ ਜਾ ਰਿਹਾ ਹੈ ਅਤੇ ਟੈਸਟ ਵੀ ਕੀਤੇ ਜਾ ਰਹੇ ਹਨ।

ਡਾ ਮਨੋਹਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਤਿ ਜਰੂਰੀ ਕੰਮ ਅਤੇ ਮਾਸਕ ਆਦਿ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਵੀ ਬਹੁਤ ਜਰੂਰੀ ਹੈ।ਡਾ ਮਨੋਹਰ ਸਿੰਘ ਨੇ ਪਿੰਡਾਂ ਦੀਆਂ ਪੰਚਾਇਤਾਂ ਨੌਜਵਾਨ ਸਭਾਵਾਂ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਵੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਪਿੰਡਾਂ ਵਿੱਚ ਪਹਿਰੇ ਲਗਾਉਣ ਅਤੇ ਜ਼ਰੂਰਤਮੰਦ ਦੀ ਸਹਾਇਤਾ ਕਰਕੇ ਅਣਮੁਲਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਡਾ ਗੁਰਪ੍ਰਤਾਪ ਸਿੰਘ ਡਾ ਅਲਕਾ ਮੈਸੀ, ਡਾ ਜਸਮੀਤ ਕੌਰ ਪਰਦੀਪ ਸਿੰਘ ਬਲਾਕ ਐਜੂਕੇਟਰ ਜਸਵੀਰ ਕੌਰ ਐਲ ਐਚ ਵੀ ਸੰਦੀਪ ਕੁਮਾਰ ਸਟੈਨੋ ਅਤੇ ਨਰਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Share This :

Leave a Reply