ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

ਖੂਨਦਾਨੀਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਤੇ ਹੋਰ

ਫਤਹਿਗੜ੍ਹ ਸਾਹਿਬ, (ਸੂਦ)-ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਯੂਥ ਕਲੱਬ ਮਾਨੂੰਪੁਰ ਅਤੇ ਮਾਤਾ ਗੁਜਰੀ ਕਾਲਜ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਸਵ: ਤਰਲੋਚਨ ਸਿੰਘ ਤੋਚੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਿਵਲ ਸਰਜਨ ਡਾ. ਐਨ. ਕੇ.ਅਗਰਵਾਲ ਨੇ ਕੀਤਾ ਇਸ ਕੈਂਪ ਦੌਰਾਨ 20 ਖੂਨਦਾਨੀਆਂ ਨੇ ਖੂਨਦਾਨ ਕੀਤਾ ਸਿਵਲ ਸਰਜਨ ਡਾ ਐਨ ਕੇ ਅਗਰਵਾਲ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਸਮਾਜ ਸੇਵਕ ਤੇ ਕੋਆਰਡੀਨੇਟਰ ਗੁਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਵ: ਸਰਪੰਚ ਤਰਲੋਚਨ ਸਿੰਘ ਤੋਚੀ ਦੀ ਯਾਦ ਵਿੱਚ 9 ਮਈ ਤੋਂ 9 ਜੂਨ ਤੱਕ ਲਗਾਏ ਜਾ ਰਹੇ ਹਨ ਜੋ ਕਿ ਪਿਛਲੇ ਸਾਲ ਪਿੰਡ ਦੇ ਵਿਕਾਸਕਾਰੀ ਕੰਮ ਕਰਦੇ ਹੋਏ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ ਜਿਸ ਤਹਿਤ ਲਗਾਤਰ ਵੱਖ ਵੱਖ ਬਲੱਡ ਬੈਂਕਾਂ ਵਿੱਚ ਲੜੀਵਾਰ ਖੂਨਦਾਨ ਕੀਤਾ ਜਾ ਰਿਹਾ ਹੈਉਹਨਾਂ ਇਹ ਵੀ ਕਿਹਾ ਕਿ ਇਸ ਲੜੀ ਤਹਿਤ 8 ਜੂਨ ਨੂੰ ਪਿੰਡ ਮਨੁੰਪੁਰ ਵਿਖੇ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈਸਾਬਕਾ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਸੁਹਾਗੇੜੀ ਨੇ ਦੱਸਿਆ ਕਿ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਸਿਹਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਨੂੰ ਕਰੋਨਾ ਮਾਹਮਾਰੀ ਦੌਰਾਨ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ
ਇਸ ਮੌਕੇ ਥਾਣਾ ਬੱਸੀ ਪਠਾਣਾ ਦੇ ਇੰਸਪੈਕਟਰ ਮੈਡਮ ਸੰਕੁੰਤ ਚੌਧਰੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਵਲੋਂ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਕੈਂਪ ਦੌਰਾਨ ਡਿਪਟੀ ਮੈਡੀਕਲ ਕਮਿਸਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਨਵਜੋਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਸਰਪੰਚ ਤਰਲੋਚਨ ਸਿੰਘ ਸੈਣੀ, ਜਸਵੀਰ ਸਿੰਘ ਜੱਸੀ, ਡਾ. ਦਿਨੇਸ਼ ਸਿੰਘ ਓਬਰਾਏ, ਸ਼ਮਸ਼ੇਰ ਕੌਰ ਧਨੋਆ ਅਤੇ ਯੂਥ ਕਲੱਬ ਮਾਨੂੰਪੁਰ ਦੀ ਪੂਰੀ ਟੀਮ ਹਾਜਰ ਸੀ

Share This :

Leave a Reply