ਪਟਿਆਲਾ (ਅਰਵਿੰਦਰ ਜੋਸ਼ਨ) ਅੰਤਰ ਰਾਸ਼ਟਰੀ ਨਰਸਿੰਗ ਦਿਵਸ ਮੌਕੇ ਰੈੱਡ ਕਰਾਸ ਸਾਕੇਤ ਹਸਪਤਾਲ ਅਤੇ ਨਸ਼ਾ ਮੁਕਤੀ ਸੈਂਟਰ ਵੱਲੋਂ ਨਰਸਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਸਮੇਂ ਨਰਸਾਂ ਵੱਲੋਂ ਪੀੜਤਾਂ ਦੀਆਂ ਜਿੰਦਗੀਆਂ ਬਚਾਉਣ ਲਈ ਸਭ ਤੋਂ ਵੱਧ ਪ੍ਰਸੰਸਾਯੋਗ ਢੰਗ ਤਰੀਕਿਆਂ ਨਾਲ ਸੇਵਾ ਕਰਨ ਲਈ ਦਿਨ ਰਾਤ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ।
ਜਿਨ੍ਹਾਂ ਕਾਰਨ ਹਰੇਕ ਪੀੜਤ ਠੀਕ ਹੋ ਰਿਹਾ ਹੈ। ਮਿਸਜ ਮਨਚੰਦਾ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਸੰਸਾਰਯੁੱਧ ਸਮੇਂ ਅਤੇ ਹਰੇਕ ਆਫਤ ਅਤੇ ਮਹਾਮਾਰੀ ਸਮੇਂ ਪੀੜਤਾਂ ਦੀਆਂ ਜਿੰਦਗੀਆਂ ਬਚਾਉਣ ਹਿੰਤ ਨਰਸਾਂ ਦੇ ਕਾਰਜ ਸਰਵੋਤਮ ਰਹੇ ਹਨ। ਮੋਨਰੋਗੀ ਵਿਭਾਗ ਦੇ ਮੁੱਖੀ ਡਾ. ਰਜਨੀਸ਼ ਜੀ ਵੀ ਮੌਕੇ ਤੇ ਹਾਜ਼ਰ ਸਨ ਤੇ ਉਨ੍ਹਾਂ ਨੇ ਵੀ ਨਰਸਾਂ ਨੂੰ ਇਸ ਦਿਨ ਨੂੰ ਸਮਰਪਿਤ ਵਧਾਈ ਦਿੱਤੀ। ਨਰਸਿੰਗ ਟਿਯੂਟਰਜ਼ ਅਤੇ ਕੋਵਿਡ ਵਾਰਡਾਂ ਵਿਖੇ ਕੰਮ ਕਰਦੀਆਂ ਨਰਸਾਂ ਨੂੰ ਫਲੋਰੈਂਸ ਨਾਈਟਿਗੈਲ ਦੇ ਜਨਮ ਦਿਵਸ ਅਤੇ ਲੇਡੀਜ਼ ਦਾ ਨਰਸਿੰਗ ਖੇਤਰ ਵਿੱਚ ਸ਼ੁਰੂਆਤ ਦੀਆਂ ਵਧਾਈਆਂ ਦਿੱਤੀਆਂ।
ਸਾਕੇਤ ਹਸਪਤਾਲ ਵਿਖੇ ਮੈਡੀਕਲ ਅਫ਼ਸਰ ਡਾ. ਸਨਦੀਪ ਸਿੰਘ ਅਤੇ ਮੈਡਮ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਅਤੇ ਪੂਰੇ ਸਟਾਫ ਨੇ ਨਰਸਿੰਗ ਨੂੰ ਸਮਰਪਿਤ ਦਿਨ ਮਨਾਇਆ ਗਿਆ। ਮੈਡੀਕਲ ਨਰਸਿੰਗ ਸਟਾਫ ਨੂੰ ਉਤਸ਼ਾਹਿਤ ਕਰਦਿਆਂ ਤੇ ਵਧਾਈ ਦਿੰਦਿਆ ਕੇਕ ਕੱਟ ਕੇ ਵਧਾਈ ਦਿੱਤੀ ਅਤੇ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਫਲੋਰੈਂਸ ਨਾਈਟਿਗੈਲ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਰੈੱਡ ਕਰਾਸ ਵਲੋਂ ਸੰਸਾਰ ਦੇ ਹਰੇਕ ਦੇਸ਼ ਅਤੇ ਰਾਜ ਪੱਧਰ ਤੇ ਜੰਗਾਂ, ਆਫਤਾਵਾਂ, ਮਹਾਂਮਾਰੀਆਂ ਸਮੇਂ ਪੀੜਤਾਂ ਦੀ ਸੁਰੱਖਿਆ ਅਤੇ ਬਚਾਓ ਅਤੇ ਸੰਸਾਰ ਵਿੱਚ ਅਮਨ ਸ਼ਾਂਤੀ ਅਤੇ ਪੀੜਤਾਂ ਦੇ ਪੁਨਰ ਬਸੇਰੇ ਹਿੱਤ ਮਹਾਨ ਕਾਰਜ ਕੀਤੇ ਹਨ। ਰੈੱਡ ਕਰਾਸ ਦੇ 100 ਸਾਲ ਦੇ ਸੇਵਾ ਕਾਲ ਦੀਆਂ ਵੀ ਵਧਾਈਆਂ ਦਿੱਤੀਆਂ। ਇਸ ਮੌਕੇ ਕੌਂਸਲਰ ਅੰਮ੍ਰਿਤਪਾਲ ਸਿੰਘ, ਪਰਵਿੰਦਰ ਕੌਰ ਵਰਮਾ, ਗੌਤਮ, ਪਰਮਿੰਦਰ ਸਿੰਘ, ਅਮਰਜੀਤ ਕੌਰ, ਰਣਜੀਤ ਕੌਰ, ਜੀਵਨ ਸਿੰਘ, ਅਮਰਜੀਤ ਕੌਰ ਵੀ ਹਾਜ਼ਰ ਸਨ।