ਸ਼ਹੀਦ ਊਧਮ ਸਿੰਘ ਫ਼ੂਡ ਬੈਂਕ – ਸਾਰੇ ਆਮ ਲੋਕ ਭਾਈਚਾਰਕ ਤੌਰ ਉੱਪਰ ਕਣਕ ਇਕੱਠੀ ਕਰਕੇ ਦਾਮਨ ਬਾਜਵਾ ਜੀ ਦੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਸੌਂਪਣਗੇ

ਸੰਗਰੂਰ /ਸੁਨਾਮ (ਅਜੈਬ ਸਿੰਘ ਮੋਰਾਂ ਵਾਲੀ ) ਸ਼ਹੀਦ ਊਧਮ ਸਿੰਘ ਫ਼ੂਡ ਬੈਂਕ – ਸਾਰੇ ਆਮ ਲੋਕ ਭਾਈਚਾਰਕ ਤੌਰ ਉੱਪਰ ਕਣਕ ਇਕੱਠੀ ਕਰਕੇ ਦਾਮਨ ਬਾਜਵਾ ਜੀ ਦੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਸੌਂਪਣਗੇ ਜਿਸ ਨੂੰ SDM ਦਫਤਰ ਦੇ ਸਹਿਯੋਗ ਨਾਲ ਫਲੋਰ ਮਿੱਲ ਵਿੱਚ ਤੋਲ ਕਰਵਾ ਕੇ ਜਮਾਂ ਕਰਵਾ ਦਿੱਤਾ ਜਾਏਗਾ ਤਾਂ ਕਿ ਜਦ ਕਿਸੇ ਲੋੜਵੰਦ ਨੂੰ ਜ਼ਰੂਰਤ ਹੋਏ ਤਾਂ ਲੋੜ ਮੁਤਾਬਕ ਫਲੋਰ ਮਿੱਲ ਵਿੱਚੋਂ ਪ੍ਰਸ਼ਾਸਨ ਲਿਆ ਕੇ ਵੰਡ ਸਕੇ । ਇਸ ਤਰਾਂ ਇਹ ਉਪਰਾਲਾ ਇੱਕ ਫੂਡ ਹਾਂ ਦੀ ਤਰਾ ਕੰਮ ਕਰੇਗਾ ।

ਦਾਮਨ ਬਾਜਵਾ ਵੱਲੋਂ ਪੰਜਾਬ ਵਿੱਚ ਨਵੇਕਲੀ ਪਹਿਲ ਕਰਦੇ ਹੋਏ ਉਪਰਾਲਾ, ਹਰ ਵਰਗ ਦਾ ਇਨਸਾਨ ਹਿੱਸਾ ਲੈ ਰਿਹਾ ਤਾਂ ਕਿ ਸੁਨਾਮ ਹਲਕੇ ਵਿੱਚ ਕੋਈ ਭਰਾ ਭੁੱਖਾ ਨਾਂ ਸੌਂਵੇ । . ਦਾਮਨ ਬਾਜਵਾ ਵੱਲੋਂ ਆਪਣੇ ਇੱਕ ਏਕੜ ਦੀ ਫਸਲ 21 ਕਵਿੰਟਲ ਕਣਕ ਦੇਕੇ ਕੀਤੀ ਪਿੰਡਾਂ ਦੇ ਆਮ ਜ਼ਿਮੀਂਦਾਰ , ਆੜਤੀਆਂ ਨੇ ਵੱਧ ਚੜ ਕੇ ਲਿਆ ਹਿੱਸਾ ।ਦੇਖ ਰੇਖ ਪ੍ਰਸ਼ਾਸਨ ਨਾਲ ਦੇਖੇਗਾ । ਆਟਾ ਵੰਡਣ ਦਾ ਸਾਰਾ ਕੰਮ ਪ੍ਰਸ਼ਾਸਨ ਦੇਖੇਗਾ ਤਾਂ ਕਿ ਕਿਸੇ ਤਰਾਂ ਦਾ ਵਿਤਕਰਾ ਨਾਂ ਹੋਏ । ਪਹਿਲੇ ਦਿਨ ਲਗਭਗ 175 ਕਵਿੰਟਲ ਕਣਕ SDM ਦਫਤਰ ਵਿੱਚ ਇਕੱਠੀ ਹੋਈ ਜਿਸ ਲਈ SDM ਸਾਹਿਬਾ ਨੇ ਧੰਨਵਾਦ ਕਰਨ ਉਪਰੰਤ ਤੋਲ ਕਰਵਾ ਕੇ ਫਲੋਰ ਮਿੱਲ ਵਿੱਚ ਜਮਾਂ ਕਰਵਾਉਣ ਲਈ ਭੇਜਿਆ । ਐਸ.ਡੀ.ਐਮ ਸਮੇਤ ਸਾਰਾ ਪ੍ਰਸ਼ਾਸਨ ਹਾਜ਼ਰ ਸੀ ਜਿਸ ਵਿੱਚ ਸੋ਼ਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਗਿਆ । ਫੂਡ ਬੈਂਕ ਦੀ ਦੇਖ ਰੇਖ ਲਈ ਕਮੇਟੀ ਹੋਏਗੀ ਜਿਸ ਵਿੱਚ SDM ਸਾਹਿਬ ਯਾਂ ਨੁਮਾੰਇਦਾ , DSP ਸਾਹਿਬ ਯਾਂ ਨੁਮਾਇੰਦਾ , ਪ੍ਰੈਸ ਦਾ ਸਾਥੀ , ਦੋ ਸਮਾਜ ਸੇਵੀ ਸੰਸਥਾਵਾਂ ਦੇ ਸਾਥੀ ਅਤੇ ਹਰਮਨ ਬਾਜਵਾ ਜੀ ਮੈਂਬਰ ਹੋਣਗੇ ।ਇਸ ਮੌਕੇ /ਰਾਜੇਸ਼ ਕਾਲਾ, ਪ੍ਰਧਾਨ ਆੜਤੀਆ ਐਸੋਸੀਏਸ਼ਨ ਸੁਨਾਮ , ਨਵਦੀਪ ਤੋਗੇਵਾਲ, ਚੇਅਰਮੈਨ ਮਾਰਕਿਟ ਕਮੇਟੀ ਚੀਮਾ, ਮੁਨੀਸ਼ ਸੋਨੀ ਚੇਅਰਮੈਨ, ਡਿੰਪਲ ਦਿੜਬਾ ਪ੍ਰਧਾਨ ਆੜਤੀਆ ਐਸੋਸੀਏ਼ਨ ਚੀਮਾ , ਅਸ਼ੋਕ ਬਬਲੀ ਵਾਈਸ ਚੇਅਰਮੈਨ ਚੀਮਾ , ਸਰਪੰਚ ਅਤੇ ਮਾਰਕਿਟ ਕਮੇਟੀ ਮੈੰਬਰ ਕਿਰਨ ਚੱਠੇ, ਰਣਜੀਤ ਸਿੰਘ ਸਰਪੰਚ ਬਲਵਾਡ ਕਲਾਂ, ਬਾਰੂ ਸੰਧੂ , ਬੱਬੂ ਸ਼ਾਹਪੁਰ ਸਰਪੰਚ ਨੇ ਯੋਗਦਾਨ ਪਾਇਆ।

Share This :

Leave a Reply