ਸਵੈ ਸੇਵੀ ਗਰੁੱਪਾਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਬਣਵਾ ਰਿਹਾ ਹੈ ਦੁਬਾਰਾ ਵਰਤੇ ਜਾ ਸਕਣ ਵਾਲੇ 15000 ਮਾਸਕ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ’ਚ ਕਰਫ਼ਿਊ ਦੌਰਾਨ ਦੁਬਾਰਾ ਵਰਤੋਂ ’ਚ ਆਉਣ ਵਾਲੇ ਮਾਸਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਸਵੈ-ਸੇਵੀ ਗਰੁੱਪਾਂ ਪਾਸੋਂ 15 ਹਜ਼ਾਰ ਮਾਸਕ ਤਿਆਰ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਵਿੱਚੋਂ 5 ਹਜ਼ਾਰ ਮਾਸਕ ਤਾਂ ਤਿਆਰ ਕਰਵਾ ਕੇ ਵੰਡੇ ਵੀ ਜਾ ਚੁੱਕੇ ਹਨ। ਇਹ ਮਾਸਕ ਜ਼ਿਲ੍ਹੇ ਵਿਚ ਵਿਦੇਸ਼ਾਂ ਤੋਂ ਪਰਤੇ ਐਨ ਆਰ ਆਈਜ਼ ਨੂੰ ਘਰਾਂ ’ਚ ਕੁਆਰਨਟਾਈਨ ਕਰਨ ਲਈ ਫ਼ੀਲਡ ਸਰਵੇਖਣ ਕਰ ਰਹੀਆਂ ਆਂਗਨਵਾੜੀ ਵਰਕਰਾਂ ਨੂੰ ਅਤੇ ਪਿੰਡਾਂ ਨੂੰ ਸੈਨੇਟਾਈਜ਼ੇਸ਼ਨ ਕਰਨ ਦੀ ਚੱਲ ਰਹੀ ਮੁਹਿੰਮ ਤਹਿਤ ਲੱਗੇ ਹੋਏ ਕਰਮਚਾਰੀਆਂ ਨੂੰ ਵੀ ਮੁੱਹਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਬੀ ਡੀ ਪੀ ਓਜ਼ ਨੂੰ ਲੋੜ ਮੁਤਾਬਕ ਇਨ੍ਹਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।


ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਸਵੈ-ਸੇਵੀ ਗਰੁੱਪਾਂ ਤੋਂ ਮਾਸਕ ਬਣਵਾਉਣ ਦਾ ਫ਼ੈਸਲਾ ਕਰਫ਼ਿਊ ਦੌਰਾਨ ਪ੍ਰਭਾਵਿਤ ਹੋਣ ਵਾਲੀ ਉਨ੍ਹਾਂ ਦੀ ਆਰਥਿਕਤਾ ਨੂੰ ਸਹਾਰਾ ਤੋਂ ਇਲਾਵਾ ਦੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਸਕ ਬਣਾਉਣ ਦੇ ਕੰਮ ’ਚ ਲੱਗੇ ਸਵੈ-ਸੇਵੀ ਗਰੁੱਪਾਂ ’ਚ ਉਡਾਨ ਸਵੈ ਸੇਵੀ ਗਰੁੱਪ ਰੈਲ ਮਾਜਰਾ, ਆਰਤੀ ਸਵੈ ਸੇਵੀ ਗਰੁੱਪ ਬੀਰੋਵਾਲ ਅਤੇ ਜਿਗਰ ਸਵੈ ਸੇਵੀ ਗਰੁੱਪ ਦੌਲਤਪੁਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ 10 ਰੁਪਏ ਪ੍ਰਤੀ ਮਾਸਕ ਦਿੱਤਾ ਜਾਵੇਗਾ। ਅਗਲੇ ਦਿਨਾਂ ’ਚ ਮੰਡੀਆਂ ਵਿਚ ਸ਼ੁਰੂ ਹੋਣ ਜਾ ਰਹੇ ਖਰੀਦ ਸੀਜ਼ਨ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਵੱਲੋਂ ਮੰਡੀਆਂ ਵਿਚ ਕੰਮ ਕਰਨ ਵਾਲੀ ਲੇਬਰ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਮਾਸਕ ਮੁਹੱਈਆ ਕਰਵਾਉਣ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਸ ਲਈ 10 ਹਜ਼ਾਰ ਹੋਰ ਮਾਸਕ ਦੀ ਸਪਲਾਈ ਵੀ ਇਨ੍ਹਾਂ ਗਰੁੱਪਾਂ ਪਾਸੋਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਸਕਾਂ ਲਈ ਕੱਪੜੇ ਦੀ ਚੋਣ ਸਿਹਤ ਵਿਭਾਗ ਦੇ ਸੁਝਾਵਾਂ ਅਨੁਸਾਰ ਕੀਤੀ ਗਈ ਹੈ ਅਤੇ ਇਸ ਮਾਸਕ ਦੋਹਰੀ ਪਰਤ ਵਾਲੇ ਹਨ। ਇਹ ਮਾਸਕ ਕੱਪੜੇ ਦੇ ਹੋਣ ਕਾਰਨ ਇਨ੍ਹਾਂ ਨੂੰ ਧੋ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕੇਗਾ।

Share This :

Leave a Reply