ਸਰਕਾਰ ਦੀ ਬੇਧਿਆਨੀਆਂ ਦੇ ਸ਼ਿਕਾਰ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਦਾ ਧਰਨਾਂ ਚੌਥੇ ਦਿਨ ਵੀ ਜਾਰੀ

ਨਾਭਾ (ਤਰੁਣ ਮਹਿਤਾ) ਸਰਕਾਰ ਦੇ 48 ਸਰਕਾਰੀ ਕਾਲਜਾਂ ਵਿਚ ਹੋ ਰਹੀ ਮੁਕੰਮਲ ਹੜਤਾਲ ਅੱਜ ਚੌਥੇ ਦਿਨ ਵਿਚ ਸ਼ਾਮਿਲ ਹੋ ਗਈ ਹੈ| ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ (ਸੰਘਰਸ਼ ਕਮੇਟੀ) ਪੰਜਾਬ ਦੀ ਯੋਗ ਅਗਵਾਈ ਅਧੀਨ ਪੂਰੇ ਪੰਜਾਬ ਦੇ ਸਰਕਾਰੀ ਕਾਲਜ ਬੰਦ ਕਰਕੇ, ਅਨਿਸ਼ਚਿਤ ਸਮੇਂ ਲਈ ਵਿੱਢਿਆ ਸੰਘਰਸ਼ ਬਿਨਾਂ ਕਿਸੇ ਰੁਕਾਵਟ, ਚਾਹੇ ਉਹ ਕਰੋਨਾਂ ਵਾਇਰਸ ਹੋਵੇ, ਮੀਂਹ ਹੋਵੇ ਜਾਂ ਸਰਕਾਰ ਦੀਆਂ ਕਰੋਨਾਂ ਵਾਇਰਸ ਵਰਗੀਆਂ ਖ਼ਤਰਨਾਕ, ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਮੁਕੰਮਲ ਹੜਤਾਲ ਜਾਰੀ ਰਹੀ| ਸਰਕਾਰ ਦੀਆਂ ਮੁਲਾਜ਼ਮ ਅਤੇ ਵਿਦਿਆਰਥੀ ਮਾਰੂ ਨੀਤੀਆਂ  ਥੰਮ੍ਹਮਣ ਦਾ ਨਾਂ ਨਹੀਂ ਲੈ ਰਹੀਆਂ।  ਧਰਨੇ ਚੌਥੇ ਦਿਨ ਅੱਜ ਸਰਕਾਰੀ ਰਿਪੁਦਮਨ ਕਾਲਜ ਵਿਚ ਉੱਘੇ ਸਮਾਜਸੇਵੀ ਅਤੇ ਬੁੱਧੀਜੀਵੀ ਪੱਤਰਕਾਰ ਸ. ਹਮੀਰ ਸਿੰਘ ਨੇ ਸ਼ਿਰਕਤ ਕੀਤੀ। ਉਹਨਾਂ ਨੇ ਦੱਸਿਆ ਕਿ ਸਰਕਾਰੀ ਅਦਾਰੇ ਵਧਣ ਫੁੱਲਣ  ਦੀ ਥਾਂ ਸੁੰਗੜਦੇ ਜਾ ਰਹੇ ਹਨ। ਸ. ਹਮੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪੂਰੀ ਸੰਜੀਦਗੀ ਨਾਲ ਸੋਚ ਵਿਚਾਰ ਕਰ ਕੇ ਉਚੇਰੀ ਸਿੱਖਿਆ ਦੇ ਹੋ ਰਹੇ ਘਾਣ ਨੂੰ ਰੋਕਣਾ ਚਾਹੀਦਾ ਹੈ| ਸਰਕਾਰ ਨੂੰ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਵਿਦਿਆਰਥੀਆਂ ਦੀ ਗਿਣਤੀ ਮੁਤਾਬਿਕ ਵੱਧ ਤੋਂ ਵੱਧ ਅਸਾਮੀਆਂ ਦੀ ਮਨਜੂਰੀ ਦੇਣੀ ਚਾਹੀਦੀ ਹੈ| ਸੂਬਾ ਪ੍ਰਧਾਨ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨੇ ਕਿਹਾ ਕਿ ਸਰਕਾਰ ਆਪਣੀਆਂ ਮਾਰੂ ਨੀਤੀਆਂ ਅਪਣਾ ਕੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਨੂੰ ਬਾਹਰ ਦਾ ਰਸਤਾ ਦਿਖਾਉਣਲਈ ਤਿਆਰ ਬੈਠੀ ਹੈ ਪਰ ਅਸੀਂ ਸਰਕਾਰ ਨੂੰ ਉਨ੍ਹਾਂ ਦੇ ਇਸ ਮਨਸੂਬੇ ਵਿਚ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਨੂੰ ਆਪਣੀਆਂ ਨੌਕਰੀਆਂ ਬਚਾਉਣ ਲਈ ਜੋ ਵੀ ਲੜਾਈ ਲੜਨੀ ਪਈ ਅਸੀਂ ਉਹ ਲੜਾਈ ਲੜਨ ਲਈ ਤਿਆਰ ਹਾਂ, ਇਸ ਸਮੇਂ ਵਿਦਿਆਰਥੀ ਜਥੇਬੰਦੀ ਪੰਜਾਬਸਸਟੂਡੈਂਟਸ ਯੂਨੀਅਨ ਵੱਲੋਂ ਹਰ ਰੋਜ਼ ਦੀ ਤਰ੍ਹਾਂ ਸਮਰਥਨ ਕੀਤਾਅਤੇ ਧਰਮਵੀਰ ਹਰੀਗੜ੍ਹ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਹ ਭੁਲੇਖਾ ਹੋਵੇਗਾ ਕਿ ਸਰਕਾਰ ਕਰੋਨਾਂ ਵਾਇਰਸ ਕਾਰਨ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਕੇ ਪ੍ਰੋਫੈਸਰਾਂ ਦੇ ਇਸ ਸੰਘਰਸ਼ ਨੂੰ ਕੁਚਲਦੇਵੇਗੀ ਅਤੇ ਪ੍ਰੋਫੈਸਰਾਂ ਨੂੰ ਵਿਸ਼ਵਾਸ ਦਵਾਇਆ ਕਿ ਜਦੋਂ ਤੱਕ ਇਹ ਸੰਘਰਸ਼ ਚਲੇਗਾ ਅਸੀਂ ਇਸ ਦਾ ਸਮਰਥਨ ਕਰਾਂਗੇ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਪੱਕੇ ਕੀਤਾ ਜਾਵੇ। ਇਸ ਮੌਕੇ ਗੈਸਟ ਫੈਕਲਟੀ ਪ੍ਰੋ. ਕਿਰਨ, ਪ੍ਰੋ. ਤਰਨ, ਪ੍ਰੋ. ਪ੍ਰੀਤਇੰਦਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਮੋਨਿਕਾ ਅਤੇ ਵਿਦਿਆਰਥੀ ਆਗੂ ਸੁਖਬੀਰ ਬੌੜਾ, ਬੇਅੰਤ ਕੌਰ, ਅਰਵਿੰਦਰ ਕੌਰ, ਏਕਮ ਸਿੰਘ ਆਦਿ ਹਾਜ਼ਰ ਰਹੇ।

Share This :

Leave a Reply