ਸਰਕਾਰੀ ਸਕੂਲਾ ਵਿਚ ਆਨਲਾਈਨ ਦਾਖਲੇ ਕਰਵਾਏ ਜਾਣ- ਪਰਮਜੀਤ ਕੌਰ

ਜਿਲਾ ਸਿਖਿਆ ਅਫਸਰ ਸੈਕੰਡਰੀ ਪਰਮਜੀਤ ਕੌਰ

ਫ਼ਤਹਿਗੜ੍ਹ ਸਾਹਿਬ (ਸੂਦ )ਜਿਲਾ ਸਿਖਿਆ ਅਫਸਰ ਸੈਕੰਡਰੀ ਪਰਮਜੀਤ ਕੌਰ ਅਤੇ ਡਿਪਟੀ ਜਿਲਾ ਸਿਖਿਆ ਅਫਸਰ ਅਵਤਾਰ ਸਿੰਘ ਵੱਲੋਂ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗਾ ਕਰਨ ਉਪਰੰਤ ਲੋਕਾ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾ ਵਿਚ ਦਾਖਲ ਕਰਵਾਉਣ।

ਉਨ੍ਹਾ ਕਿਹਾ ਕਿ ਸਰਕਾਰ ਵੱਲੋ ਸਰਕਾਰੀ ਸਕੂਲਾਂ ਵਿਚ ਵੱਧ ਤੋਂ ਵੱਧ ਸਹੁਲਤਾ ਦਿੱਤੀਆਂ ਜਾਂ ਰਹੀਆਂ ਹਨ ਜਿਸਦਾ ਮਾਪੇ ਤੇ ਬੱਚੇ ਲਾਭ ਲੈਣ। ਕੋਰੋਨਾ ਮਹਾਮਾਰੀ ਕਾਰਨ ਦਿਹਾੜੀਦਾਰ ਮਜਦੂਰਾ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਇਸ ਲਈ ਉਹ ਵੀ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾ ਵਿਚ ਆਨਲਾਈਨ ਦਾਖਲਾ ਕਰਵਾਕੇ ਸਰਕਾਰੀ ਸਹੁਲਤਾ ਦਾ ਲਾਭ ਲੈਣ। ਸਿਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਵੱਲੋਂ ਸ਼ੁਰੂ ਕੀਤੀ ਗਈ ਅੰਬੈਸਡਰ ਆਫ ਹੋਪ ਮੁਹਿੰਮ ਵਿਚ ਸਰਕਾਰੀ ਸਕੂਲਾ ਦੇ ਬੱਚੇ ਵੱਧ ਤੋਂ ਵੱਧ ਭਾਗ ਲੈਣ, ਕਵਿਤਾ, ਇਸ ਮੁਕਾਬਲੇ ਵਿਚ ਪਹਿਲੀ ਤੋਂ 10+2 ਦੇ ਬੱਚੇ ਗੀਤ, ਪੈਂਟਿੰਗ ਅਤੇ ਛੋਟੇ ਭਾਸ਼ਨ ਰਾਹੀ ਭਾਗ ਲੇ ਸਕਦੇ ਹਨ।

Share This :

Leave a Reply