ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ) ਸਹਾਇਕ ਡਾਇਰੈਕਟਰ ਸਿੱਖਿਆਂ ਵਿਭਾਗ ਪੰਜਾਬ ਅਤੇ ਨੋਡਲ ਅਫ਼ਸਰ ਸੰਗਰੂਰ ਮੈਡਮ ਜਸਵਿੰਦਰ ਕੌਰ ਨੇ ਗੱਲਬਾਤ ਕਰਦਿਆ ਕਿਹਾ ਕੇ ਸਰਕਾਰੀ ਸਕੂਲਾਂ ਵੱਲੋ ਬੱਚਿਆਂ ਦੀ ਆਨ ਲਾਇਨ ਪੜਾਈ ਦਾ ਕੰਮ ਬਹੁਤ ਹੀ ਵਧੀਆ ਚੱਲ ਰਿਹਾ ਹੈ ਸਮੂਹ ਸਕੂਲ ਅਧਿਆਪਕ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਲਈ ਮਿਹਨਤ ਕਰ ਰਹੇ ਹਨ ਉਨਾ ਕਿਹਾ ਕੇ ਸਿੱਖਿਆਂ ਵਿਭਾਗ ਦੇ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲ ਬਹੁਤ ਅੱਗੇ ਵੱਧੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਹਰ ਤਰਾਂ ਦੀਆ ਸਹੂਲਤਾਂ ਮਜੂਦ ਹਨ
ਉਨਾ ਕਿਹਾ ਕੇ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਪੜਾਈ ਤੋ ਇਲਾਵਾਂ ਮੁਫ਼ਤ ਕਿਤਾਬਾਂ , ਮੁਫ਼ਤ ਵਰਦੀਆਂ ਅਤੇ ਅੱਠਵੀ ਕਲਾਸ ਤੱਕ ਦੇ ਬੱਚਿਆਂ ਨੂੰ ਦੁਪਿਹਰ ਦਾ ਖਾਣਾ ਵੀ ਸਕੂਲ ਵਿੱਚ ਮੁਫ਼ਤ ਮਿਲਦਾ ਹੈ ਹਰ ਸਰਕਾਰੀ ਸਕੂਲ ਵਿੱਚ ਵਧੀਆ ਕੰਪਿਊਟਰ ਲੈਬ , ਲਾਇਬਰੇਰੀ , ਸਾਇੰਸ ਲੈਬ , ਚੰਗੇ ਖੇਡ ਦੇ ਮੈਦਾਨ ਅਤੇ ਸਮਾਰਟ ਕਲਾਸ ਰੂਮ ਸਮੇਤ ਹਰ ਤਰਾਂ ਦੀਆ ਸਹੂਲਤਾਂ ਉਪਲੰਬਧ ਹਨ ਉਨਾ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤਾ ਜੋ ਉਹ ਤਜਰਬੇਕਾਰ ਤੇ ਯੋਗ ਅਧਿਆਪਕਾਂ ਤੋ ਐਜੂਕੇਸ਼ਨ ਲੈ ਸਕਣ