ਸਟੀਲ ਉਦਯੋਗ ਵਿੱਚੋਂ 28 ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਦੂਜਾ ਮੁਲਜ਼ਮ ਵੀ ਗ੍ਰਿਫਤਾਰ

ਚੋਰੀ ਦੇ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮ ਤੇ ਬਰਾਮਦ ਕੀਤੀ ਕਾਰ

ਫਤਿਹਗੜ੍ਹ ਸਾਹਿਬ (ਸੂਦ)-ਜ਼ਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸਥਿਤ ਮੈਸ:ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀ ਨੇੜੇ ਪ੍ਰਿੰਸ ਕੰਡਾ ਅਮਲੋਹ ਰੋਡ, ਜਿਸ ਦੇ ਦਫ਼ਤਰ ਦੀ ਅਲਮਾਰੀ ਤੋੜ ਕੇ ਕਥਿਤ ਦੋਸ਼ੀਆਂ ਨੇ 28 ਲੱਖ ਰੁਪਏ ਚੋਰੀ ਕੀਤੇ ਸਨ ਅਤੇ ਪੁਲਿਸ ਨੇ ਇਸ ਸਬੰਧੀ ਕਥਿਤ ਦੋਸ਼ੀ ਹਰਵਿੰਦਰ ਸਿੰਘ ਉਰਫ ਕਾਲਾ ਵਾਸੀ ਮਕਾਨ ਮੰਡੀ ਗੋਬਿੰਦਗੜ੍ਹ ਨੂੰ ਚੋਰੀ ਕੀਤੇ 10 ਲੱਖ ਰੁਪਏ ਗ੍ਰਿਫਤਾਰ ਕੀਤਾ ਸੀ 9 ਹੁਣ ਪੁਲੀਸ ਵੱਲੋਂ ਮੁਲਜ਼ਮ ਦੇ ਦੂਜੇ ਸਾਥੀ ਕਥਿਤ ਦੋਸ਼ੀ ਧੀਰਜ ਕੁਮਾਰ ਵਾਸੀ ਗਿਰਹੀਆ, ਜਿਲ੍ਹਾ ਮਹਿਰਾਜਗੰਜ ਯੂ.ਪੀ. ਹਾਲ ਵਾਸੀ ਸ਼ਾਂਤੀ ਨਗਰ ਗੋਬਿੰਦਗੜ੍ਹ ਨੂੰ ਯੂ.ਪੀ. ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਪੁੱਛ ਪੜਤਾਲ ਦੇ ਆਧਾਰ ਉਤੇ ਮੁਲਜ਼ਮਾਂ ਵੱਲੋਂ ਚੋਰੀ ਕੀਤੇ ਪੈਸਿਆਂ ਵਿੱਚੋਂ 4 ਲੱਖ 30 ਹਜ਼ਾਰ ਰੁਪਏ ਚ ਖਰੀਦੀ ਸਵਫਿਟ ਕਾਰ ਨੰ: ਬ੍ਰਾਮਦ ਕੀਤੀ ਗਈ ਹੈਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਵਿੰਦਰ ਸਿੰਘ ਤੇ ਧੀਰਜ ਕੁਮਾਰ ਤੋਂ ਡੂੰਘਾਈ ਨਾਲ ਕੀਤੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਹਰਵਿੰਦਰ ਸਿੰਘ ਦੀ ਪਤਨੀ ਮਮਤਾ ਰਾਣੀ ਵੀ ਇਸ ਚੋਰੀ ਵਿੱਚ ਸ਼ਾਮਲ ਹੈ, ਜਿਸ ਕੋਲ ਚੋਰੀ ਦੇ ਬਾਕੀ ਪੈਸੇ ਹਨ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਮਮਤਾ ਰਾਣੀ ਨੂੰ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਾ 17 ਮਈ ਤੱਕ ਦਾ ਪੁਲਿਸ ਰਿਮਾਂਡ ਹੈ ਅਤੇ ਇਨ੍ਹਾਂ ਪਾਸੋਂ ਹੋਰ ਵੀ ਜਾਣਕਾਰੀ ਮਿਲਣ ਦੀ ਉਮੀਦ ਹੈਇਸ ਕੇਸ ਨੂੰ ਹੱਲ ਕਰਨ ਵਿੱਚ ਡੀ.ਐਸ.ਪੀ. (ਜਾਂਚ) ਸ. ਜਸਵਿੰਦਰ ਸਿੰਘ ਟਿਵਾਣਾ ਤੇ ਉਨ੍ਹਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ l

Share This :

Leave a Reply