ਸਕਾਟਲੈਂਡ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ, ਪੌਜੇਟਿਵ ਕੇਸ ਹੋਏ 85

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਹੁਣ ਤੱਕ ਕਿਸੇ ਵੀ ਮੌਤ ਦਾ ਸਮਾਚਾਰ ਨਹੀਂ ਸੀ, ਪਰ ਚੀਫ਼ ਮੈਡੀਕਲ ਅਫਸਰ ਕੈਥਰੀਨ ਕੈਥਰੀਨ ਕਾਲਡਰਵੁੱਡ ਨੇ ਸਪੱਸ਼ਟ ਕੀਤਾ ਹੈ ਕਿ ਮਰਨ ਵਾਲਾ ਵਿਅਕਤੀ ਬਜ਼ੁਰਗ ਸੀ ਤੇ ਉਸਨੂੰ ਸਿਹਤ ਸੰਬੰਧੀ ਪਹਿਲਾਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਕਾਟਲੈਂਡ ਵਿੱਚ ਹੁਣ ਤੱਕ 3314 ਲੋਕਾਂ ਦੀ ਜਾਂਚ ਹੋ ਚੁੱਕੀ ਹੈ ਅਤੇ 85 ਕੇਸ ਪੌਜੇਟਿਵ ਪਾਏ ਗਏ ਹਨ।

ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਕਾਟਿਸ਼ ਫੁੱਟਬਾਲ ਸੀਜ਼ਨ ਨੂੰ ਮੁਲਤਵੀ ਕਰ ਦਿੱਤਾ ਹੈ, ਜਦਕਿ ਸਕਾਟਲੈਂਡ ਦੇ ਸਿਕਸ ਨੇਸ਼ਨਜ ਵੂਮੈਨ ਰਗਬੀ ਮੁਕਾਬਲੇ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ। ਸ਼ੈਟਲੈਂਡ ਮੇਨਲੈਂਡ ਦੇ ਸੋਮਵਾਰ ਤੋਂ ਹਫਤੇ ਲਈ ਬੰਦ ਹੋ ਰਹੇ ਹਨ। ਐਡਿਨਬਰਾ ਦੀ ਲੌਇਡਜ਼ ਬੈਂਕ ਇੱਕ ਕਰਮਚਾਰੀ ਦੇ ਪੌਜੇਟਿਵ ਹੋਣ ਪਿੱਛੋਂ ਬੰਦ ਕਰ ਦਿੱਤੀ ਗਈ ਹੈ। ਇੰਗਲੈਂਡ ਵਿੱਚ ਪੌਜੇਟਿਵ ਕੇਸ 590 ਤੋਂ ਵੱਡੇ ਉਛਾਲ ਨਾਲ 798 ‘ਤੇ ਪਹੁੰਚ ਗਏ ਹਨ। ਨੈਸ਼ਨਲ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ ਉਹਨਾਂ ਨੂੰ 24 ਘੰਟੇ ਵਿੱਚ 11000  ਫੋਨ ਕਾਲਾਂ ਕੋਰੋਨਾਵਾਇਰਸ ਹੈਲਪਲਾਈਨ ‘ਤੇ ਪ੍ਰਾਪਤ ਹੋਈਆਂ ਹਨ। 

 
 
Share This :

Leave a Reply