ਲੌਂਗੋਵਾਲ (ਮੀਡੀਆ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਬੀਬੀ ਅਮਰਪਾਲ ਕੌਰ ਜੋ ਕਿ ਸ਼ਾਮ ਅਚਾਨਕ ਚਲਾਣਾ ਕਰ ਗਏ ਸਨ ਦਾ ਸੰਸਕਾਰ ਅੱਜ ਪਰਿਵਾਰ ਮੈਂਬਰਾਂ ਦੀ ਹਾਜ਼ਰੀ ਵਿੱਚ ਸਥਾਨਕ ਰਾਮ ਬਾਗ ਵਿਖੇ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬੀਬੀ ਅਮਰਪਾਲ ਕੌਰ ਆਲ ਇੰਡਿਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਦੀ ਛੋਟੀ ਭੈਣ ਸਨ। ਇਸ ਮੌਕੇ ਕਰੋਨਾ ਦੇ ਚਲਦਿਆ ਇਕੱਠ ਹੋਣ ਤੋਂ ਗੁਰੇਜ਼ ਕੀਤਾ ਗਿਆ ਜਿਸ ਲਈ ਡੀ ਐਸ ਪੀ ਸੁਖਵਿੰਦਰਪਾਲ ਸਿੰਘ ਵੱਲੋਂ ਪਿੰਡ ਵਿੱਚ ਨਾਕੇਬੰਦੀ ਕਰ ਕੇ ਅੰਤਿਮ ਸੰਸਕਾਰ ਮੌਕੇ ਸਿਰਫ ਪਰਿਵਾਰ ਮੈਂਬਰਾ ਨੂੰ ਹੀ ਜਾਣ ਦਿੱਤਾ ਗਿਆ। ਅੰਤਿਮ ਸੰਸਕਾਰ ਮਗਰੋਂ ਕੈਂਬੋਵਾਲ ਸਾਹਿਬ ਵਿਖੇ ਅਲਾਹਣੀਆ ਦਾ ਪਾਠ ਕੀਤਾ ਗਿਆ ਉਪਰੰਤ ਅਰਦਾਸ ਕੀਤੀ ਗਈ।