ਫ਼ਤਹਿਗੜ੍ਹ ਸਾਹਿਬ ਅਪ੍ਰੈਲ (ਸੂਦ) ਸ਼੍ਰੋਮਣੀ ਅਕਾਲੀ ਦਲ ਖੰਨਾ ਪੁਲਸ ਵਲੋਂ ਦਹੇੜੂ ਪਿੰਡ ਦੇ ਪਰਿਵਾਰ ਤੇ ਕੀਤੇ ਕਥਿਤ ਤਸ਼ੱਦਦ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪੀ. ਆਈ. ਐੱਲ. ਪਾਵੇਗਾ ਤਾਂਜੋ ਪਰਿਵਾਰ ਨੂੰ ਬਣਦਾ ਇਨਸਾਫ਼ ਮਿਲ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਐਡਵੋਕੇਟ ਅਮਰੀਦਪ ਸਿੰਘ ਧਾਰਨੀ ਸਾਬਕਾ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਦੋਸ਼ ਲਗਾਇਆ ਕਿ ਜੂਨ 2019 ਵਿਚ ਥਾਣਾ ਖੰਨਾ ਸਦਰ ਦੇ ਥਾਣੇਦਾਰ ਨੇ ਜਮੀਨੀ ਵਿਵਾਦ ਦੇ ਚੱਲਦਿਆ ਦੋਰਾਹਾ ਦੇ ਨਜ਼ਦੀਕੀ ਪਿੰਡ ਦੇ ਗੁਰਸਿੱਖ ਕਿਸਾਨ ਜੋਗਾ ਸਿੰਘ, ਉਸਦੇ ਪੁੱਤਰ ਅਤੇ ਨੌਕਰ ਨੂੰ ਹਿਰਾਸਤ ਵਿਚ ਲਿਆ ਸੀ ਤੇ ਉਨ੍ਹਾਂ ਨੂੰ ਨੰਗਾ ਕਰ ਤਸ਼ੱਦਦ ਕਰਨ ਦੀ ਵੀਡਿਓ ਬਣਾਈ ਸੀ ਅਤੇ ਉਨ੍ਹਾ ਖਿਲਾਫ ਮਾਮਲਾ ਵੀ ਦਰਜ਼ ਕੀਤਾ ਗਿਆ ਸੀ, ਉਸਤੋਂ ਕੁਝ ਦਿਨ ਬਾਦ ਉਕਤ ਵਿਅਕਤੀਆ ਦੀ ਜਮਾਨਤ ਹੋ ਗਈ ਸੀ।
ਉਨ੍ਹਾ ਦੋਸ਼ ਲਗਾਇਆ ਕਿ ਪੁਲਸ ਹਿਰਾਸਤ ਵਿਚ ਉਨ੍ਹਾ ਨਾਲ ਜੋ ਕੁਝ ਹੋਇਆ ਉਸ ਬਾਰੇ ਉਕਤ ਕਿਸਾਨ ਪਰਿਵਾਰ ਬਦਨਾਮੀ ਹੋਣ ਦੇ ਡਰ ਕਾਰਨ ਚੁੱਪ ਧਾਰਨ ਕਰ ਗਿਆ ਸੀ। ਪਰ ਹੁਣ ਵੀਡਿਓ ਵਾਇਰਲ ਹੋਣ ਕਾਰਨ ਉਕਤ ਵਿਅਕਤੀਆ ਨੇ ਡੀ. ਜੀ. ਪੀ., ਐਸ. ਐਸ. ਪੀ. ਤੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਗਰਸ ਸਰਕਾਰ 1984 ਵਾਗ ਹੀ ਸਿੱਖਾਂ ਨਾਲ ਵਰਤਾਓ ਕਰ ਰਹੀ ਹੈ ਤੇ ਉਕਤ ਵਿਅਕਤੀਆ ਨੂੰ ਇਨਸਾਫ਼ ਦੇਣ ਦੀ ਬਜਾਏ ਇਨਕੁਆਰੀ ਕਰਨ ਦੀ ਗੱਲ ਕਰ ਰਹੀ ਹੈ ਜੋਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਪੰਜਾਬ ਸਰਕਾਰ ਉਕਤ ਪੁਲਸ ਕਰਮੀਆ ਨੂੰ ਤੁਰੰਤ ਡਿਸਮਸ ਕਰੇ ਤੇ ਉਨ੍ਹਾਂ ਤੇ ਆਈ. ਟੀ. ਐਕਟ., 295 ਤਹਿਤ, ਮਾਣਹਾਣੀ ਦਾ ਮਾਮਲਾ ਦਰਜ ਕਰਕੇ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਏ। ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀਆ ਨੂੰ ਤੁਰੰਤ ਰਾਹਤ ਨਹੀਂ ਮਿਲਦੀ ਤਾਂ ਅਕਾਲੀ ਦਲ ਵੱਲੋਂ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪੁਲਸ ਕਰਮਚਾਰੀਆ
ਖਿਲਾਫ ਤੁਰੰਤ ਕਾਰਵਾਈ ਕਰਨ ਲਈ ਅਤੇ ਉਨ੍ਹਾ ਨੂੰ ਬਰਖਾਸ਼ਤ ਕਰਨ ਲਈ ਪੀ. ਆਈ. ਐਲ. ਫਾਈਲ ਕੀਤੀ ਜਾਵੇਗੀ। ਐਡਵੋਕੇਟ ਅਮਰੀਦਪ ਸਿੰਘ ਧਾਰਨੀ ਨੇ ਕਿਹਾ ਕਿ ਜਿਸ ਵਿਅਕਤੀ ਨਾਲ ਉਕਤ ਕਿਸਾਨ ਪਰਾਵਰ ਦਾ ਜਮੀਨੀ ਝਗੜਾ ਹੈ ਉਸਦੇ ਸਬੰਧ ਕਥਿਤ ਤੋਰ ਤੇ ਕਾਂਗਰਸੀ ਆਗਊਆ ਨਾਲ ਹਨ, ਜਿਸ ਕਰਕੇ ਇਨਸਾਫ ਨਹੀ ਮਿਲ ਰਿਹਾ। ਉਨ੍ਹਾ ਕਿਹਾ ਕਿ ਬੀਤੇ ਦਿਨੀ ਪਟਿਆਲਾ ਵਿਖੇ ਇਕ ਸਹਾਇਕ ਥਾਣੇਦਾਰ ਦਾ ਹੱਥ ਨਿੰਹਗ ਸਿੰਘਾ ਵੱਲੋਂ ਕੱਟ ਦਿੱਤਾ ਗਿਆ ਸੀ, ਜਿਸਦੀ ਉਹ ਨਿੰਦਾ ਕਰਦੇ ਹਨ। ਪਰ ਉਸ ਮਾਮਲੇ ਵਿਚ 11 ਵਿਅਕਤੀ ਗ੍ਰਿਫਤਾਰ ਕੀਤੇ ਗਏ ਜਦਕਿ ਮੌਕੇ ਤੇ ਘੱਟ ਨਿੰਹਗ ਸਨ। ਉਸ ਵੇਲੇ ਪੁਲਸ ਨੇ ਪਹਿਲਾ ਮਾਮਲਾ ਦਰਜ ਕੀਤਾ। ਇਸੇ ਤਰਾਂ ਇਸ ਵਿਚ ਵੀ ਵੀਡਿਓ ਵਾਇਰਲ ਹੋਣ ਤੋਂ ਬਾਦ ਉਸ ਥਾਣੇਦਾਰ ਅਤੇ ਉਸ ਵੇਲੇ ਡਿਉਟੀ ਤੇ ਤੈਨਾਤ ਥਾਣੇ ਵਿਚ ਹਾਜਰ ਸਾਰੇ ਪੁਲਸ ਮੁਲਾਜਮਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਬਾਦ ਵਿਚ ਜਾਂਚ ਕੀਤੀ ਜਾਵੇ।