ਸ਼੍ਰੀ ਮੁਕਤਸਰ ਸਾਹਿਬ (ਰਣਜੀਤ ਗਿੱਲ )- ਕਰੋਨਾ ਵਾਇਰਸ ਬੀਮਾਰੀ ਦੀ ਮੁੱਢਲੀ ਕਤਾਰ ਦੀ ਜੰਗ ਲਡ਼ ਰਹੇ ਸਫਾਈ ਸੇਵਕਾਂ ਦੇ ਲਈ ਅੱਜ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਦਿਨ ਸੀ ਜਦੋ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਜਿਲ੍ਹਾ ਪੁਲਿਸ ਮੁੱਖੀ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ., ਸ਼੍ਰੀ ਮੁਕਤਸਰ ਸਾਹਿਬ ਅਤੇ ਗੋਦ ਸੰਸਥਾ ਦੇ ਮੈਂਬਰਾਂ ਨੇ ਕੀਤਾ। ਐਸ.ਐਸ.ਪੀ., ਸ਼੍ਰੀ ਮੁਕਤਸਰ ਸਾਹਿਬ ਵੱਲੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਫਾਈ ਕ੍ਰਮਚਾਰੀਆਂ ਦਾ ਸ਼ੁਕਰਾਨਾ ਕੀਤਾ ਅਤੇ ਉਨ੍ਹਾਂ ਨੂੰ ਲੋਡ਼ੀਂਦਾ ਸਮਾਨ ਜਿਵੇ:- ਰਾਸ਼ਨ, ਦਸਤਾਨੇ, ਸੈਨੀਟਾਈਜਰ ਅਤੇ ਮਾਸਕ ਆਦਿ ਵੰਡੇ। ਸਫਾਈ ਕ੍ਰਮਚਾਰੀਆਂ ਦੇ ਸਨਮਾਨ ਲਈ ਜਿਲ੍ਹਾ ਪੁਲਿਸ ਵੱਲੋ ਉਨ੍ਹਾਂ ਉਪਰ ਫੁੱਲਾ ਦੀ ਵਰਖਾ ਕਰਕੇ ਉਨ੍ਹਾਂ ਦਾ ਮਾਨ ਵਧਾਇਆ। ਮਾਨਯੋਗ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ., ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ੋ ਸਫਾਈ ਕ੍ਰਮਚਾਰੀ ਕਰੋਨਾ ਦੀ ਬੀਮਾਰੀ ਨਾਲ ਲਡ਼ਨ ਵਿੱਚ ਸਾਥ ਦੇ ਰਹੇ ਹਨ। ਇਸ ਲਈ ਸਪੈਸ਼ਲ ਪੁਲਿਸ ਪ੍ਰਸ਼ਾਸ਼ਨ ਵੱਲੋ ਉਨ੍ਹਾਂ ਦਾ ਧੰਨਵਾਦ ਕਰਨ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਫਾਈ ਕ੍ਰਮਚਾਰੀ ਸ਼ਹਿਰ ਅੰਦਰ ਡਟੇ ਹੋਏ ਹਨ ਜਿਸ ਨਾਲ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਹੋਇਆ ਹੈ। ਉਨ੍ਹਾ ਕਿਹਾ ਸਾਰੇ ਲਾਕ ਡਾਊਨ ਕਰਕੇ ਆਪਣੇ ਘਰਾਂ ਵਿੱਚ ਹਨ ਪਰ ਇੰਨ੍ਹਾਂ ਸਫਾਈ ਸੇਵਕਾਂ ਵੱਲੋ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾ ਕਿਹਾ ਕਿ ਇੰਨ੍ਹਾ ਦਾ ਵੀ ਪਰਿਵਾਰ ਹੈ, ਬੱਚੇ ਹਨ ਫਿਰ ਵੀ ਬਹੁਤ ਦਲੇਰੀ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਲਈ ਅਸੀ ਇੰਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਗੋਦ ਸੰਸਥਾ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਰਾਸ਼ਨ ਅਤੇ ਸਮਾਨ ਵੰਡਿਆ ਗਿਆ। ਉਨ੍ਹਾ ਨੇ ਇਸ ਮੌਕੇ ਸਫਾਈ ਕ੍ਰਮਚਾਰੀਆਂ ਨੂੰ ਕੰਮ ਦੌਰਾਨ ਸ਼ੋਸ਼ਲ ਡਿਸਟੈਂਸ ਜਿਵੇ ਕਿ ਆਪਣੇ ਤੋਂ ਦੂਸਰੇ ਨਾਲ 2 ਮੀਟਰ ਦੀ ਦੂਰੀ ਬਣਾ ਕੇ ਰੱਖਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਐਕਟਿਵ ਹੋਣ ਲਈ ਸਰੀਰ ਦੀ ਜਰੂਰਤ ਪੈਂਦੀ ਹੈ। ਜੇਕਰ ਆਪਾ ਸ਼ੋਸ਼ਲ ਡਿਸਟੈਂਸ ਬਣਾ ਕੇ ਆਪਣਾ ਕੰਮ ਕਰਾਗੇ ਤਾਂ ਕਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ
ਗੋਦ ਸੰਸਥਾ ਦੇ ਸੰਪਾਦਕ ਮੋਹਕਮ ਸਿੰਘ ਸੰਧੂ ਨੇ ਆਖਿਆ ਕਿ ਸਫਾਈ ਸੇਵਕਾਂ ਦਾ ਸਨਮਾਨ ਕਰਕੇ ਉਨ੍ਹਾਂ ਦੇ ਮਨ ਨੂੰ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਬੀਮਾਰੀ ਤੋ ਛੁੱਟਕਾਰਾ ਪਾਉਣ ਲਈ ਇੰਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਸਫਾਈ ਸੇਵਕਾ ਨੂੰ ਵਿਲੱਖਣ ਤੌਰ ਤੇ ਸਤਿਕਾਰ ਕੀਤਾ ਗਿਆ ਜ਼ੋ ਕਿ ਇਹ ਸਤਿਕਾਰ ਦੇ ਕਾਬਲ ਵੀ ਹਨ।
ਸਫਾਈ ਸੇਵਕ ਦੇ ਯੂਨੀਅਨ ਪ੍ਰਧਾਨ ਰਾਮ ਲਾਲ ਨੇ ਕਿਹਾ ਕਿ ਅਸੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਅਸੀ ਇਸ ਕਰੋਨਾ ਵਾਇਰਸ ਦੀ ਜੰਗ ਵਿੱਚ ਪ੍ਰਸ਼ਾਸ਼ਨ ਦਾ ਸਾਥ ਦੇ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਪੁਲਿਸ ਪ੍ਰਸ਼ਾਸ਼ਨ ਵੱਲੋ ਸਾਨੂੰ ਬਹੁਤ ਸਨਮਾਨ ਮਿਲਿਆ ਅਤੇ ਅਸੀ ਅੱਗੇ ਵੀ ਕੰਮ ਬਹੁਤ ਅੱਛੇ ਤਰੀਕੇ ਨਾਲ ਕਰਦੇ ਰਹਾਂਗੇ।
ਇਸ ਮੌਕੇ ਸ. ਬਲਵਿੰਦਰ ਸਿੰਘ ਐਸ.ਪੀ. ਅਪਰੇਸ਼ਨ, ਇੰਸਪੈਕਟਰ ਤੇਜਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ, ਐਸ.ਆਈ ਨਰਿੰਦਰ ਸਿੰਘ ਰੀਡਰ, ਸ:ਥ: ਬਲਿਜੰਦਰ ਸਿੰਘ ਮੁੱਖ ਕਲਰਕ, ਗੋਦ ਸੰਸਥਾ ਦੇ ਮੈਂਬਰ ਸ. ਬਿਨੂੰ ਸਿੱਧੂ, ਸ.ਪਰਮਜੀਤ ਸਿੰਘ ਬਿਲੂ, ਸ. ਮੋਹਕਮ ਸਿੰਘ ਸਿੱਧੂ, ਸ. ਭੁਪਿੰਦਰ ਸਿੰਘ ਸੰਨੀ, ਸ. ਹਰਿੰਦਰਜੀਤ ਸਿੰਘ ਬੱਬੂਮਾਨ, ਸ. ਰਮਨਦੀਪ ਸਿੰਘ ਸੇਖੋਂ, ਸ. ਹਰਗੋਪਾਲ ਸਿੰਘ ਸੰਧੂ ਫੱਤਣਵਾਲਾ, ਸ. ਕੰਵਲਜੀਤ ਸਿੰਘ ਦਾਰਾ ਬਰਾਡ਼, ਸ. ਪੁਨਵਿੰਦਰ ਸਿੰਘ ਰਿੰਕੂ ਬਰਾਡ਼, ਸ. ਸਨਬੀਰ ਸਿੰਘ ਸੋਨੂੰ ਬਰਾਡ਼, ਸ਼੍ਰੀ ਚੰਦਨ ਬੋਗੀ ਦਬਡ਼ਾ, ਸ.ਸਰਬਜਿੰਦਰ ਸਿੰਘ ਸੇਖੋਂ ਅਤੇ ਸੌ ਦੇ ਕ੍ਰੀਬ ਸਫਾਈ ਸੇਵਕ ਹਾਜਰ ਸਨ।