ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲਿਆਂ ’ਤੇ ਨਿਗਰਾਨੀ ਲਈ ਜ਼ਿਲ੍ਹਾ ਪੁਲਿਸ ਵੱਲੋਂ ਸਟੋਪ ਕੋਵਿਡ-19 ਐਪ ਜਾਰੀ

ਐਸ ਐਸ ਪੀ ਅਲਕਾ ਮੀਨਾ ਸਟੋਪ ਕੋਵਿਡ-19 (ਸਰਵੇਲੈਂਸ ਆਫ਼ ਟ੍ਰੈਵਲਰਜ਼ ਆਨਲਾਈਨ ਪੋਰਟਲ) ਐਪ ਜਾਰੀ ਕਰਦੇ ਹੋਏ।

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ)
ਜ਼ਿਲ੍ਹਾ ਪੁਲਿਸ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲੇ ਵਿਅਕਤੀਆਂ ’ਤੇ ਕੋਵਿਡ-19 ਦੇ ਮੱਦੇਨਜ਼ਰ ਨਿਗਰਾਨੀ ਰੱਖਣ ਲਈ ਅੱਜ ਸਟੋਪ ਕੋਵਿਡ-19 (ਸਰਵੇਲੈਂਸ ਆਫ਼ ਟ੍ਰੈਵਲਰਜ਼ ਆਨਲਾਈਨ ਪੋਰਟਲ) ਐਪ ਜਾਰੀ ਕੀਤੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਦੇ ਸਾਰੇ 14 ਨਾਕਿਆਂ ’ਤੇ ਟੈਬ ਰਾਹੀਂ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਇਲੈਕਟ੍ਰਾਨਿਕ ਫ਼ਾਰਮ ’ਚ ਡਾਟਾ ਰੱਖਿਆ ਜਾਵੇਗਾ।

ਅੱਜ ਸ਼ਾਮ ਆਪਣੇ ਦਫ਼ਤਰ ਵਿਖੇ ਇਸ ਪੋਰਟਲ ਨੂੰ ਜਾਰੀ ਕਰਦਿਆਂ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਰੇਕ ਆਉਣ ਵਾਲੇ ਵਿਅਕਤੀ ਦੀ ਕੋਵਿਡ ਦੇ ਮੱਦੇਨਜ਼ਰ ਮੈਡੀਕਲ ਸਕ੍ਰੀਨਿੰਗ ਲਾਜ਼ਮੀ ਕਰਨ ਮੌਕੇ ਉਸ ਦੀ ਸਾਰੀ ਜਾਣਕਾਰੀ ਦਾ ਇੰਦਰਾਜ਼ ਰਜਿਸਟਰ ’ਚ ਕਰਨ ਲਈ ਵੀ ਕਿਹਾ ਗਿਆ ਸੀ। ਜ਼ਿਲ੍ਹਾ ਪੁਲਿਸ ਵੱਲੋਂ ਇਸ ਨੂੰ ਹੋਰ ਸੁਖਾਲਾ ਬਣਾਉਂਦੇ ਹੋਏ ਇਹ ਸਾਫ਼ਟਵੇਅਰ ਵਿਕਸਿਤ ਕਰਵਾਇਆ ਗਿਆ, ਜਿਸ ਨਾਲ ਹੁਣ ਹਰੇਕ ਵਿਅਕਤੀ ਦਾ ਡਾਟਾ ਆਨਲਾਈਨ ਹੀ ਭਰ ਲਿਆ ਜਾਵੇਗਾ ਅਤੇ ਟੈਬ ’ਤੇ ਭਰਨ ਦੇ ਨਾਲ ਹੀ ਉਨ੍ਹਾਂ ਕੋਲ ਅਤੇ ਹੋਰ ਅਧਿਕਾਰੀਆਂ ਕੋਲ ਇਸ ਦੀ ਨਾਲ ਦੀ ਨਾਲ ਜਾਣਕਾਰੀ ਆਉਂਦੀ ਰਹੇਗੀ। ਉਨ੍ਹਾਂ ਇਸ ਮੌਕੇ ਆਨਲਾਈਨ ਪੋਰਟਲ ’ਤੇ ਜ਼ਿਲ੍ਹੇ ਦੇ 14 ਨਾਕਿਆਂ ਨਾਕਿਆਂ ’ਤੇ ਭਰੀ ਜਾ ਰਹੀ ਜਾਣਕਾਰੀ ਦਿਖਾਉਂਦਿਆਂ ਦੱਸਿਆ ਕਿ ਇਸ ਨਾਲ ਜ਼ਿਲ੍ਹਾ ਪੁਲਿਸ ਨੂੰ ਨਾਕਿਆਂ ਤੋਂ ਹੀ ਇਹ ਜਾਣਕਾਰੀ ਮਿਲ ਜਾਵੇਗੀ ਕਿ ਕਿਹੜਾ ਵਿਅਕਤੀ ਦੂਸਰੇ ਰਾਜ ’ਚੋਂ ਆਇਆ ਹੈ ਅਤੇ ਕਿਹੜਾ ਨਾਲ ਦੇ ਜ਼ਿਲ੍ਹੇ ’ਚੋਂ ਆਇਆ ਹੈ। ਇਹ ਐਪ ਜਿਹੜੇ ਵਿਅਕਤੀ ਬਿਨਾਂ ਪਾਸ ਤੋਂ ਬਾਹਰੋਂ ਜ਼ਿਲ੍ਹੇ ’ਚ ਦਾਖਲ ਹੋ ਰਹੇ ਹਨ, ਨੂੰ ਕੁਆਰਨਟਾਈਨ ਕਰਵਾਉਣ ’ਚ ਮੱਦਦਗਾਰ ਸਿੱਧ ਹੋਵੇਗੀ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਵੱਲੋਂ ਉਸ ਵਿਅਕਤੀ ਦੇ ਕੁਆਰਨਟਾਈਨ ਹੋਣ ਬਾਰੇ ਵੀ ਯਕੀਨੀ ਬਣਾਇਆ ਜਾ ਸਕੇਗਾ। ਇਸ ਮੌਕੇ ਐਸ ਪੀ (ਡੀ) ਵਜ਼ੀਰ ਸਿੰਘ ਖਹਿਰਾ, ਡੀ ਐਸ ਪੀ (ਐਚ) ਨਵਨੀਤ ਕੌਰ ਗਿੱਲ, ਡੀ ਐਸ ਪੀ (ਸਪੈਸ਼ਲ ਬ੍ਰਾਂਚ ਅਤੇ ਟ੍ਰੈਫ਼ਿਕ) ਦੀਪਿਕਾ ਸਿੰਘ ਵੀ ਮੌਜੂਦ ਸਨ।

Share This :

Leave a Reply