ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਕਰਫ਼ਿਊ ਦੌਰਾਨ ਐਲ ਪੀ ਜੀ ਗੈਸ ਦੀ ਸਮੱਸਿਆ ਤੋਂ ਰਾਹਤ ਦਿੰਦੇ ਹੋਏ,
ਪਹਿਲਾਂ ਦਿੱਤੇ ਸਮੇਂ 6 ਤੋਂ 9 ਵਜੇ ’ਚ ਦੋ ਘੰਟੇ ਦਾ ਵਾਧਾ ਕਰਦਿਆਂ ਇਸ ਨੂੰ 6 ਤੋਂ 11 ਵਜੇ ਸਵੇਰ ਤੱਕ ਕਰ ਦਿੱਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਸ ਸਮੇਂ ਦੌਰਾਨ ਗੈਸ ਏਜੰਸੀਆਂ ਸੀਮਤ ਸਟਾਫ਼ ਨਾਲ ਦਫ਼ਤਰੀ ਕਾਰਜ ਵੀ ਕਰ ਸਕਣਗੀਆਂ।