ਸੰਗਰੂਰ ( ਅਜਾਇਬ ਸਿੰਘ ਮੋਰਾਂਵਾਲੀ ) ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਥਾਨਿਕ ਗੁਰਦੁਆਰਾ ਸਾਹਿਬ ਸੰਤਪੁਰਾ ਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਸੰਖੇਪ ਰੂਪ ਵਿੱਚ ਬੜੀ ਸ਼ਰਧਾ ਪੂਰਬਕ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਭਾਈ ਦਲਵੀਰ ਸਿੰਘ ਬਾਬਾ ਤੇ ਗੁਰਿੰਦਰ ਸਿੰਘ ਗੁਜਰਾਲ ਦੀ ਅਗਵਾਈ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।
ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਉਣ ਦੀ ਸੇਵਾ ਭਾਈ ਜਗਸੀਰ ਸਿੰਘ ਨੇ ਨਿਭਾਈ। ਉਪਰੰਤ ਸ੍ਰ ਨਰਿੰਦਰਪਾਲ ਸਿੰਘ ਦੇ ਸਟੇਜ ਸੰਚਾਲਨ ਅਧੀਨ ਸੁਸਾਇਟੀ ਸੇਵਕ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਚਰਨਜੀਤ ਪਾਲ ਸਿੰਘ,ਗੁਰਿੰਦਰਵੀਰ ਸਿੰਘ ਤੋਂ ਬਿਨਾਂ ਇਸਤਰੀ ਸਤਿਸੰਗ ਸਭਾ ਅਤੇ ਹਜੂਰੀ ਰਾਗੀ ਭਾਈ ਪ੍ਰੀਤਮ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸ੍ਰ ਨਰਿੰਦਰਪਾਲ ਸਿੰਘ ਨੇ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵਿਚਾਰ ਸਾਂਝੇ ਕੀਤੇ ਜਦੋਂ ਕਿ ਕਵੀਸ਼ਰ ਭਾਈ ਲਾਭ ਸਿੰਘ ਬਡਬਰ ਨੇ ਕਵੀਸ਼ਰੀ ਰਾਹੀਂ ਹਾਜਰੀ ਭਰੀ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਲਖਵੀਰ ਸਿੰਘ ਲੱਖਾ, ਸਨਰਾਜ ਪਾਲ ਸਿੰਘ, ਬਹਾਦਰ ਸਿੰਘ, ਜਤਿੰਦਰਪਾਲ ਸਿੰਘ ਹੈਪੀ, ਨਿਪੀ ਸਾਹਨੀ, ਜਸਵੀਰ ਸਿੰਘ ਮਸਤਾਨਾ ਨੇ ਸਹਿਯੋਗੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਨਿਭਾਈ। ਇਸ ਸਮਾਗਮ ਲਈ ਹਰਦੀਪ ਸਿੰਘ ਸਾਹਨੀ, ਪ੍ਰੀਤਮ ਸਿੰਘ, ਅਮਰਿੰਦਰ ਸਿੰਘ ਮੌਖਾ, ਹਰਜੀਤ ਸਿੰਘ ਪਾਹਵਾ, ਲਖਦੀਪ ਸਿੰਘ, ਇਮਾਨਪ੍ਰੀਤ ਸਿੰਘ, ਰਣਜੀਤ ਸਿੰਘ ਬੱਬੀ,ਚਮਕੌਰ ਸਿੰਘ ਸੇਵਾਦਾਰ ਤੇ ਇਸਤਰੀ ਸਤਿਸੰਗ ਸਭਾ ਦੇ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣੇ ਘਰਾਂ ਵਿੱਚ ਕੀਤੇ ਜਾ ਰਹੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਸਮਾਪਤੀ ਦੀ ਅਤੇ ਕੋਰੋਨਾ ਬਿਮਾਰੀ ਤੋਂ ਲੋਕਾਈ ਨੂੰ ਮੁਕਤ ਕਰਨ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਮਾਪਤੀ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸੰਗਤਾਂ ਨੂੰ ਪੈਕਟ ਰੂਪ ਵਿੱਚ ਸੁੱਕਾ ਲੰਗਰ ਵਰਤਾਇਆ ਗਿਆ।