ਪਟਿਆਲਾ (ਅਰਵਿੰਦਰ ਸਿੰਘ ) ਸ਼ਹਿਰ ਚ ਪਿਛਲੇ ਦਿਨਾਂ ਪ੍ਸ਼ਾਸਨ ਵੱਲੋਂ ਘਰ ਘਰ ਸਕਰੀਨਿੰਗ ਕਰਵਾਏ ਜਾਣ ਦੇ ਫੈਸਲਾ ਸਿਰਫ ਸਰਵੇਖਣ ਦਾ ਪਰਿਣਾਮ ਬਣ ਕੇ ਸਾਹਮਣੇ ਆਇਆ ਹੈ। ਇਹ ਵਿਚਾਰ ਰਖਦਿਆਂ ਆਮ ਆਦਮੀ ਪਾਰਟੀ ਦੇ ਜਿਲਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਦਸਿਆ ਕਿ ਸਰਵੇਖਣ ਕੀਤਾ ਜਾਣਾ ਚੰਗੀ ਪਹਿਲ ਹੈ, ਲੇਕਿਨ ਹੁਣ ਤੇਜੀ ਨਾਲ ਦੇਸ਼ ਚ ਫੈਲ ਰਹੇ ਕੌਰੌਨਾ ਤੇ ਕਾਬੂ ਪਾਉਣ ਲਈ ਸਕਰੀਨਿੰਗ ਦੀ ਬਜਾਏ ਟੈਸਟਿੰਗ ਕਰਨ ਤੇ ਜੌਰ ਦੇਣਾ ਜਰੂਰੀ ਹੋ ਗਿਆ ਹੈ।
ਮਹਿਤਾ ਨੇ ਦਸਿਆ ਕਿ ਬੀਤੇ ਦਿਨਾਂ ਦਿਲੀ ਸਰਕਾਰ ਵਲੌਂ 736 ਵਿਅਕਤੀਆ ਦੇ ਸੈੰਪਲ ਲਏ ਗਏ ਸਨ। ਉਨਾਂ ਚ 186 ਲੌਕਾਂ ਦਾ ਟੈਸਟ ਕੌਰੌਨਾ ਪੋਜਿਟਿਵ ਪਾਇਆ ਗਿਆ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਜਿਨਾ ਦਾ ਕੋਰੋਨਾ ਪੋਜੀਟਿਵ ਆਇਆ ਹੈ। ਉਨਾਂ ਚ ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ। ਇਸ ਨਾਲ ਸਾਨੂੰ ਹੌਰ ਵੀ ਜਾਗਰੁਕ ਹੋਣ ਦੀ ਲੋੜ ਹੈ। ਜਿਸਦੇ ਚਲਦਿਆਂ ਸਰਕਾਰ ਅਤੇ ਪ੍ਸ਼ਾਸਨ ਨੂੰ ਚਾਹੀਦਾ ਹੈ ਕਿ ਜਿਨਾਂ ਇਲਾਕਿਆਂ ਚ ਫਿਲਹਾਲ ਕੋਰੋਨਾ ਪੋਜਿਟਿਵ ਦੇ ਕੇਸ ਪਾਏ ਜਾ ਰਹੇ ਹਨ। ਉਥੇ ਸਕਰੀਨਿੰਗ ਦੀ ਬਜਾਏ ਲੌਕਾਂ ਦੇ ਸੈੰਪਲ ਲੈ ਕੇ ਉਨਾਂ ਦੇ ਟੈਸਟ ਕਰਾਏ ਜਾਣ। ਜਿਸ ਨਾਲ ਬਿਨਾਂ ਦੇਰੀ ਪੋਜੀਟਿਵ ਵਿਅਕਤੀਆਂ ਨੂੰ ੲਿਕਾਂਤਵਾਸ ਕਰ ਇਲਾਜ ਮੁਹਇਆ ਕਰਵਾਇਆ ਜਾ ਸਕੇ। ਉਨਾਂ ਸਰਕਾਰ ਤੋਂ ਇਹ ਵੀ ਅਪੀਲ ਕੀਤੀ ਕਿ ਇਸ ਤਰਾਂ ਤੇਜੀ ਨਾਲ ਵਧ ਰਹੇ ਕੌਰੌਨਾਂ ਦੇ ਕੇਸਾਂ ਨੂੰ ਦੇਖਦਿਆਂ 20 ਅਪੈ੍ਲ ਤੋਂ ਤਾਲਾਬੰਦੀ ਦੇ ਨਿਰਦੇਸ਼ਾਂ ਚ ਦਿਤੀ ਜਾਣ ਵਾਲੀ ਢਿਲ ਨੂੰ ਰਦ ਕਰ ਦੋਬਾਰਾ ਸਖਤੀ ਨਾਲ ਤਾਲਾਬੰਦੀ ਦੇ ਨਿਯਮਾਂ ਨੂੰ ਲਾਗੂ ਕੀਤਾ ਜਾਵੇ। ਮਹਿਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਕਰ ਘਰ ਚ ਰਹੋ ਤਾਂ ਜੋ ਖੁਦ ਅਤੇ ਦੂਜਿਆਂ ਨੂੰ ਸੁਰਖਿਅਤ ਕੀਤਾ ਜਾ ਸਕੇ।