ਵਿੱਤੀ ਕੰਪਨੀਆਂ, ਗੈਰ-ਬੈਂਕਿੰਗ ਵਿੱਤੀ ਸੰਸਥਾਂਵਾਂ ਨੂੰ ਕੰਮ ਕਰਨ ਦੀ ਮਨਜੂਰੀ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਕੋਵਿਡ 19 ਕਰਫ਼ਿਊ ਤੋਂ ਵਿੱਤੀ ਸੰਸਥਾਂਵਾਂ ਨੂੰ ਢਿੱਲ ਦਿੰਦੇ ਹੋਏ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਨ ਦੀ ਇਜ਼ਾਜ਼ਤ ਦਿੱਤੀ ਹੈ ਪਰੰਤੂ ਇਨ੍ਹਾਂ ’ਚ ਪਬਲਿਕ ਡੀਲਿੰਗ ਸਵੇਰੇ 7 ਤੋਂ 10 ਵਜੇ ਤੱਕ ਹੀ ਹੋ ਸਕੇਗੀ।

ਇਨ੍ਹਾਂ ’ਚ ਵਿੱਤੀ ਕੰਪਨੀਆਂ, ਗੈਰ-ਬੈਂਕਿੰਗ ਵਿੱਤੀ ਸੰਸਥਾਂਵਾਂ, ਹਾਊਸਿੰਗ ਵਿੱਤੀ ਕੰਪਨੀਆਂ ਤੇ ਮਾਈਕ੍ਰੋ ਫਾਇਨਾਂਸ ਸੰਸਥਾਂਵਾਂ ਸ਼ਾਮਿਲ ਹਨ। ਇਨ੍ਹਾਂ ਦੇ ਸਟਾਫ਼ ਨੂੰ ਜਾਰੀ ਸੰਸਥਾਂਵਾਂ ਦੇ ਸ਼ਨਾਖਤੀ ਕਾਰਡ ਹੀ ਕਰਫ਼ਿਊ ਪਾਸ ਮੰਨੇ ਜਾਣਗੇ ਪਰੰਤੂ ਮੈਨੇਜਰ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਬਰਾਂਚ ਅੰਦਰ ਸੋਸ਼ਲ ਡਿਸਟੈਂਸਿੰਗ ਲਈ ਸਰਕਲ ਲਾਏ ਜਾਣ ਅਤੇ ਘੱਟ ਤੋਂ ਘੱਟ ਸਟਾਫ਼ ਨਾਲ ਕੰਮ ਚਲਾਇਆ ਜਾਵੇ। ਇਸ ਦੇ ਨਾਲ ਹੀ ਨਿਰਧਾਰਿਤ ਕੋਵਿਡ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।

Share This :

Leave a Reply