ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਘਰ ਲਿਆਉਣ ਲਈ ਰਾਜ ਪੱਧਰੀ ਯੋਜਨਾਬੰਦੀ ਜਲਦ

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਸਾਰੀਆਂ ਵਿਦੇਸ਼ੀ ਉਡਾਨਾਂ ਬੰਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਿਦੇਸ਼ ਵਿੱਚ ਕੰਮ ਕਰ ਰਹੇ ਭਾਰਤੀ ਨਾਗਰਿਕ ਅਤੇ ਵੱਖ ਵੱਖ ਦੇਸ਼ਾਂ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਫਸ ਗਏ ਸਨ।ਇਹਨਾਂ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਸਰਕਾਰ ਵੱਲੋਂ ਜਲਦ ਵਿਸਤ੍ਰਿਤ ਯੋਜਨਾਬੰਦੀ ਬਣਾਈ ਜਾ ਰਹੀ ਹੈ।


ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ, ਬਹੁਤ ਸਾਰੇ ਭਾਰਤੀ ਨਾਗਰਿਕ, ਭਾਰਤ ਪਰਤਣ ਦੇ ਚਾਹਵਾਨ ਹਨ, ਪਰ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਯਾਤਰੀਆਂ ਦੇ ਕਰੋਨਾ ਵਾਇਰਸ ਲੈ ਕੇ ਆਉਣ ਦੇ ਡਰ ਸਦਕਾ, ਸਾਰੀਆਂ ਯਾਤਰੀ ਹਵਾਈ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਕਾਰਨ ਇਹ ਨਾਗਰਿਕ ਵਾਪਿਸ ਆਉਣ ਵਿੱਚ ਅਸਮਰਥ ਹਨ।
ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਹਨਾਂ ਨਾਗਰਿਕਾਂ ਨੂੰ ਵਾਪਿਸ ਲਿਆਉਣ ਲਈ ਤਿਆਰ ਕੀਤੀ ਜਾ ਰਹੀ ਯੋਜਨਾਬੰਦੀ ਸਬੰਧੀ ਪ੍ਰਸਾਸ਼ਨ ਵੱਲੋਂ ਭਾਰਤ ਵਾਪਸ ਆਉਣ ਲਈ ਤਿਆਰ ਭਾਰਤੀ ਨਾਗਰਿਕਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਭੇਜਣ ਦੀ ਅਪੀਲ ਕੀਤੀ ਜਾਂਦੀ ਹੈ:-
ਭਾਰਤੀ ਨਾਗਰਿਕ ਦਾ ਨਾਮ/ ਪਿਤਾ ਦਾ ਨਾਮ ,ਮੌਜੂਦਾ ਮੋਬਾਈਲ ਨੰਬਰ,ਵਿਦੇਸ਼ ਵਿੱਚ ਮੌਜੂਦਾ ਪਤਾ, ਨਾਲ ਵਾਪਸ ਭਾਰਤ ਆਉਣ ਵਾਲੇ ਵਿਅਕਤੀਆਂ ਦੇ ਪਾਸਪੋਰਟ ਨੰਬਰ (ਪਰਿਵਾਰ ਦੀ ਸਥਿਤੀ ਵਿੱਚ) ਅਤੇ ਪੰਜਾਬ ਵਿਚ ਨੇੜਲੇ ਹਵਾਈ ਅੱਡੇ ਦਾ ਨਾਮ।
ਇਹ ਜਾਣਕਾਰੀ 01672-232304 (ਜ਼ਿਲ੍ਹਾ ਕੰਟਰੋਲ ਰੂਮ), ਨੋਡਲ ਅਫ਼ਸਰ ਅਰਸ਼ਬੀਰ ਸਿੰਘ ਜੌਹਲ ਮੋਬਾਈਲ ਨੰ:97817-00013 ਜਾਂ ਈਮੇਲ ਆਈ ਡੀ covid19nrisgr@gmail.com ‘ਤੇ ਭੇਜੀ ਜਾ ਸਕਦੀ ਹੈ।

ਸ੍ਰੀ ਥੋਰੀ ਨੇ ਕਿਹਾ ਕਿ ਸਬੰਧਤ ਚਾਹਵਾਨ ਵਿਅਕਤੀਆਂ ਵੱਲੋਂ ਉਪਰੋਕਤ ਜਾਣਕਾਰੀ ਜਲਦ ਤੋਂ ਜਲਦ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਰਾਜ ਸਰਕਾਰ ਵੱਲੋਂ ਇਸ ਸਬੰਧੀ ਢੁਕਵੀਂ ਯੋਜਨਾਬੰਦੀ ਘੜੀ ਜਾ ਸਕੇ।

Share This :

Leave a Reply