ਫ਼ਤਹਿਗੜ੍ਹ ਸਾਹਿਬ 23ਅਪ੍ਰੈਲ (ਸੂਦ)-ਮਾਤਾ ਗੁਜਰੀ ਕਾਲਜ ਦੇ ਐਗਰੀਕਲਚਰ ਵਿਭਾਗ ਦੀ ਬੀਐੱਸਈ ਐਗਰੀਕਲਚਰ ਭਾਗ ਦੂਜਾ ਦੀ ਵਿਦਿਆਰਥਣ ਪ੍ਰਗਤੀ ਦੂਬੇ ਨੂੰ ਇੰਡੀਅਨ ਅਕਾਦਮੀ ਆਫ਼ ਸਾਇੰਸਿਜ਼ ਬੰਗਲੌਰ ਵਲੋਂ ਸਾਇੰਸ ਅਕੈਡਮੀਜ਼ ਸਮਰ ਰਿਸਰਚ ਫੈਲੋਸ਼ਿਪ ਪ੍ਰੋਗਰਾਮ ਫਾਰ ਸਟੂਡੈਂਟ ਐਂਡ ਟੀਚਰਜ਼ 2020 ਤਹਿਤ ਖੋਜ ਪ੍ਰਾਜੈਕਟ ਪ੍ਰਾਪਤ ਹੋਇਆ ਹੈ।
ਪ੍ਰਗਤੀ ਨੂੰ ਇਹ ਖੋਜ ਪ੍ਰਾਜੈਕਟ ਵਾਤਾਵਰਣ ਸਬੰਧੀ ਖੋਜ ਕਰਨ ਲਈ ਪ੍ਰਦਾਨ ਕੀਤਾ ਗਿਆ ਹੈ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਖੋਜ ਪ੍ਰੋਗਰਾਮਾਂ ਦਾ ਹਿੱਸਾ ਬਣ ਰਹੇ ਹਨ ਅਤੇ ਵਾਤਾਵਰਨ ਨਾਲ ਸਬੰਧਤ ਖੋਜ ਕਰਨਾ ਅਜੋਕੇ ਸਮੇਂ ਦੀ ਲੋੜ ਹੈ ਤਾਂ ਕਿ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ। ਵਿਭਾਗ ਦੇ ਮੁਖੀ ਡਾ. ਦਲੀਪ ਸਿੰਘ ਨੇ ਕਿਹਾ ਹੈ ਕਿ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੂੰ ਵੱਖ – ਵੱਖ ਤਰ੍ਹਾਂ ਦੇ ਖੋਜ ਪ੍ਰੋਗਰਾਮਾਂ ਦਾ ਹਿੱਸਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵਿਵਹਾਰਿਕ ਅਤੇ ਖੋਜ ਦਾ ਗਿਆਨ ਹਾਸਲ ਹੋ ਸਕੇ।