ਵਾਰਡ ਨੰ 22 ਵਿਚ 150 ਜ਼ਰੂਰਤਮੰਤ ਗੁਜਰਾਤੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਪਟਿਆਲਾ (ਅਰਵਿੰਦਰ ਜੋਸ਼ਨ) ਪਟਿਆਲਾ ਸ਼ਹਿਰ ਦੇ ਦਿਹਾਤੀ ਹਲਕੇ ਦੇ ਵਾਰਡ ਨੰ. 22 ਦੇ ਕੌਂਸਲਰ ਰੇਖਾ ਰਾਣਾ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਜੀ ਦੇ ਉਦਮ ਸਦਕਾ ਅੱਜ ਆਪਣੇ ਵਾਰਡ ਨੰ. 22 ਵਿਚ 150 ਜ਼ਰੂਰਤਮੰਦ ਗੁਜਰਾਤੀ ਪਰਿਵਾਰਾਂ ਨੂੰ ਕਿਡਸ ਇੰਟਰਨੈਸ਼ਨਲ ਸਕੂਲ, ਗੁਰੂ ਨਾਨਕ ਨਗਰ, ਪਟਿਆਲਾ ਵਿਚ ਰਾਸ਼ਨ ਵੰਡਿਆ ਗਿਆ।

ਇਸ ਵਿਚ ਵਿਸ਼ੇਸ਼ ਤੌਰ ਤੇ ਥਾਣਾ ਅਰਬਨ ਅਸਟੇਟ ਦੇ ਇੰਚਾਰਜ ਐਸ.ਐਚ.ਓ. ਹੈਰੀ ਬੋਪਾਰਾਏ, ਸਕੂਲ ਦੇ ਐਮ.ਡੀ. ਮਨੀ ਕੋਹਲੀ ਨੇ ਪਰਿਵਾਰਾਂ ਨੂੰ ਆਟਾ, ਚਾਵਲ, ਦਾਲ, ਮਿਰਚ, ਮਸਾਲੇ, ਸਾਬਣ, ਮਾਸਕ ਆਦਿ ਜ਼ਰੂਰਤਮੰਦ ਦਾ ਸਮਾਨ ਪੈਕਟ ਬਣਾ ਕੇ ਵੰਡਿਆ, ਕੌਂਸਲਰ ਰੇਖਾ ਰਾਣਾ ਨੇ ਦੱਸਿਆ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਮੇਰੇ ਵਾਰਡ 13, 14, 15 ਨੰਬਰ ਗਲੀ ਵਿਚ ਢਾਈ ਸੋ ਦੇ ਕਰੀਬ ਪਰਿਵਾਰ ਰਹਿੰਦੇ ਹਨ। ਦੇਸ਼ ਵਿਚ ਜਦੋਂ ਤੋਂ ਲਾਕਡਾਊਨ ਸ਼ੁਰੂ ਹੋਇਆ ਹੈ ਉਸ ਤੋਂ ਬਾਅਦ ਦਿਹਾੜੀਦਾਰ ਪਰਿਵਾਰਾਂ ਦੀ ਰੋਜ਼ੀਰੋਟੀ ਵੀ ਮੁਸ਼ਕਿਲ ਹੋ ਗਈ ਸੀ, ਅਸੀਂ ਜ਼ਿਲ੍ਹਾ ਰੈੱਡ ਕਰਾਸ ਪਟਿਆਲਾ ਨਾਲ ਮਿਲ ਕੇ ਕਈ ਹਫ਼ਤਿਆਂ ਤੋਂ ਇਨ੍ਹਾਂ ਪਰਿਵਾਰਾਂ ਨੂੰ ਖਾਣਾ ਭੇਜਿਆ ਜਾਂਦਾ ਹੈ। ਐਮ.ਸੀ. ਰੇਖਾ ਰਾਣੀ ਨੇ ਪ੍ਰਣ ਕੀਤਾ ਕਿ ਮੇਰੇ ਵਾਰਡ ਵਿਚ ਕੋਈ ਵੀ ਪਰਿਵਾਰ ਭੁੱਖਾ ਨਹੀਂ ਰਹੇਗਾ ਅਤੇ ਮੈਂ ਹਰ ਲੋੜਵੰਦ ਪਰਿਵਾਰ ਦੇ ਘਰ ਜਾ ਕੇ ਲੋਕਾਂ ਦੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਾਂਗੀ, ਮੇਰਾ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਰਹੇਗਾ। ਇਸ ਮੈਕੇ ਹੈਰੀ ਬੋਪਾਰਾਏ ਨੇ ਕਿਹਾ ਕਿ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਜੀ ਦੀ ਵੀ ਅਜਿਹੀ ਹੀ ਸੋਚ ਹੈ, ਇਸ ਲਈ ਉਹ ਖੁਦ ਵੀ ਦਿਨਰਾਤ ਇਸ ਮਿਸ਼ਨ ਵਿਚ ਲੱਗੇ ਹੋਏ ਹਨ।

     ਰਾਸ਼ਨ ਵੰਡ ਸਮਾਰੋਹ ਵਿਚ ਸ਼ੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਦੇ ਹੋਏ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਲੋਕਾਂ ਨੂੰ ਮਾਸਕ ਪਾ ਕੇ ਘਰੋਂ ਬਾਹਰ ਨਾ ਜਾਣ ਬਾਰੇ ਕਿਹਾ ਅਤੇ ਆਪਣੇ ਆਲੇਦੁਆਲੇ ਸਫ਼ਾਈ ਰੱਖਣ ਲਈ ਕਿਹਾ। ਇਸ ਮੌਕੇ ਮਦਨ ਲਾਲ ਗੋਪਾਲ, ਵਿੱਕੀ, ਰੋਹਿਤ ਸ਼ਰਮਾ, ਨਿਤਿਨ ਰਾਣਾ, ਪ੍ਰਵੀਨ ਰਾਣਾ, ਮੰਗਲ ਸਿੰਘ, ਹਰਨੇਕ ਮਹਿਲ, ਪੀ.ਸੀ.ਆਰ. ਦੀ ਡਿਊਟੀ ਦੇ ਰਹੇ ਗੁਰਮੁਖ ਸਿੰਘ ਵੀ ਹਾਜ਼ਰ ਸਨ।

Share This :

Leave a Reply