
ਅੰਮ੍ਰਿਤਸਰ (ਮੀਡੀਆ ਬਿਊਰੋ ) ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਵਿੱਚ ਪੁਲਿਸ ਵਿਭਾਗ, ਡਾਕਟਰਸ, ਹੈਲਥ ਵਰਕਰ, ਸਫਾਈ ਕਰਮਚਾਰੀ ਫਰੰਟ ਲਾਈਨ ਤੇ ਦਿਨ ਰਾਤ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਲੜ ਰਹੇ ਹਨ ਇਸ ਲੜਾਈ ਵਿੱਚ ਕੁਝ ਵਿਅਕਤੀਆਂ ਨੇ ਵਲੰਟੀਅਰਜ਼ (ਸਵੇ ਇਛੁਕ) ਸੇਵਾਵਾਂ ਦੇਣ ਦੀ ਪੇਸ਼ਕਸ ਕੀਤੀ । ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਕੁੱਲ 1188 ਵਲੰਟੀਅਰਜ਼ ਆਏ । ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਸ. ਸਰਤਾਜ ਸਿੰਘ ਚਾਹਿਲ ਦੇ ਦਿਸ਼ਾ ਨਿਰਦੇਸ਼ਾ ਹੇਠ ਇਨਾਂ ਵਲੰਟੀਅਰਜ਼ ਨੂੰ ਕਮਿਸ਼ਨਰੇਟ ਦੇ 20 ਥਾਣਿਆ ਵਿੱਚ ਵੰਡਿਆ ਗਿਆ।
ਮੁੱਖ ਅਫਸਰ ਥਾਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਵਲੰਟੀਅਰਜ਼ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਜਿਸ ਵਿੱਚ ਪੰਜਾਬ ਪੁਲਿਸ ਨਾਲ ਨਾਕਾ ਪਰ, ਅਨਾਜ ਮੰਡੀ ਵਿਖੇ, ਲੰਗਰ ਅਤੇ ਸੁੱਕਾ ਰਾਸ਼ਨ ਵੰਡਣ ਅਤੇ ਹੋਰ ਡਿਊਟੀਆ ਨਿਭਾਅ ਰਹੇ ਹਨ ਜੋ ਇਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ ਅਤੇ ਏ.ਡੀ.ਸੀ.ਪੀ. ਹੈਡਕੁਆਟਰ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਵਲੰਟੀਅਰ ਸੈਲ ਦੇ ਇੰਚਾਰਜ ਇੰਸ: ਪਰਮਜੀਤ ਸਿੰਘ, ਏ.ਐਸ.ਆਈ ਸੁਸ਼ੀਲ ਕੁਮਾਰ, ਏ.ਐਸ.ਆਈ ਨਰੇਸ਼ ਕੁਮਾਰ ਵੱਲੋ ਉਕਤ ਵਲੰਟੀਅਰਜ਼ ਨੂੰ ਪੰਜਾਬ ਪੁਲਿਸ ਦੇ ਲੋਗੋ ਵਾਲੀ ਇੱਕ-ਇੱਕ ਟੀ-ਸ਼ਰਟਸ ਮੁਫਤ ਦਿੱਤੀ ਗਈ ਤਾਂ ਜੋ ਇਹ ਟੀ-ਸ਼ਰਟ ਪਹਿਣ ਕੇ ਡਿਊਟੀ ਕਰਨ। ਸ. ਸਰਤਾਜ ਸਿੰਘ ਨੇ ਇਸ ਸਬੰਧੀ ਗੱਲ ਕਰਦਿਆ ਦੱਸਿਆ ਕਿ ਇਹ ਵਲੰਟੀਅਰਸ ਇਸ ਸੰਕਟਮਈ ਸਮੇਂ ਵਿੱਚ ਜਦੋਕਿ ਸਾਰੇ ਲੋਕ ਆਪਣੇ ਘਰਾਂ ਅੰਦਰ ਬੰਦ ਹਨ। ਕਰੋਨਾ ਵਾਰੀਅਰਸ ਪੁਲਿਸ ਵਲੰਟੀਅਰਜ਼ ਬਿਨਾ ਕਿਸੇ ਇਵਜ਼ਾਨੇ ਤੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀਆ ਸੇਵਾਵਾ ਪੇਸ਼ ਕਰ ਕੇ ਦੇਸ਼ ਭਗਤੀ ਦਾ ਸਬੂਤ ਦੇ ਰਹੇ ਹਨ ਇਨਾਂ ਦਾ ਮਾਣ ਸਤਿਕਾਰ ਕਰਨਾ ਸਾਡਾ ਫਰਜ ਬਣਦਾ ਹੈ।





















