ਲੰਬੇ ਸਮਿਆਂ ਤੋਂ ਕੰਮ ਕਰਦੇ ਰੇਹੜੀਆਂ ਵਾਲਿਆਂ ਦੇ ਨਹੀਂ ਬਣਾਏ ਜਾਂਦੇ ਪਾਸ

ਸੀ.ਪੀ.ਐਮ ਦੇ ਕਾ. ਸੇਖੋਂ ਨੇ ਰੇਹੜੀ ਵਾਲਿਆਂ ਨੂੰ ਇਨਸਾਫ਼ ਦੇਣ ਦੀ ਕੀਤੀ ਮੰਗ

ਸਬਜੀ ਦੀਆਂ ਰੇਹੜੀ ਵਾਲੇ ਰੋਸ ਪ੍ਰਗਟ ਕਰਦੇ ਹੋਏ। ਫੋਟੋ : ਧੀਮਾਨ
ਕਾ. ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀਪੀਐਮ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਸਵੇਰੇ ਅਮਲੋਹ ਰੋਡ ਸਥਿਤ ਨਵੀਂ ਸਬਜ਼ੀ ਮੰਡੀ ਦੇ ਬਾਹਰ ਸਬਜ਼ੀ ਦੀ ਰੇਹੜੀਆਂ ਵਾਲਿਆਂ ਦੇ ਮਾਰਕੀਟ ਕਮੇਟੀ ਵੱਲੋਂ ਪਾਸ ਨਾ ਬਣਾਏ ਜਾਣ ਦੇ ਰੋਸ ਵਜੋਂ ਰੇਹੜੀ ਵਾਲਿਆਂ ਨੇ ਭਾਰੀ ਰੋਸ ਮੁਜ਼ਾਹਰਾ ਕੀਤਾ, ਰੇਹੜੀ ਚਾਲਕਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਬਜ਼ੀ ਦੀ ਰੇਹੜੀ ਲਗਾ ਕੇ ਗੁਜ਼ਾਰਾਂ ਕਰਦੇ ਆ ਰਹੇ ਹਨ, ਹੁਣ ਜਦੋਂ ਕਿ ਲਾਕ ਡਾਊਨ ਕਰਕੇ ਹਰੇਕ ਰੇਹੜੀ ਵਾਲੇ ਦਾ ਸਬਜ਼ੀ ਵੇਚਣ ਲਈ ਪਾਸ ਬਣਾਇਆ ਜਾਂਦਾ ਹੈ, ਉਨਾਂ ਨੇ ਵੀ ਆਪਣੇ ਪਰੂਫ਼ ਸਮੇਤ ਮਾਰਕੀਟ ਕਮੇਟੀ ਵਾਲਿਆਂ ਕੋਲ ਜਮਾਂ ਕਰਵਾਏ ਸਨ, ਉਨਾਂ ਦੇ ਪਾਸ ਨਹੀਂ ਬਣਾਏ ਗਏ, ਜਿਸ ਕਾਰਨ ਉਨਾਂ ਸਬਜ਼ੀ ਨਹੀਂ ਵੇਚਣ ਦਿੱਤੀ ਜਾ ਰਹੇ ਤੇ ਬੇਰੁਜ਼ਗਾਰ ਹੋ ਜਾਣਗੇ। ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਉਨਾਂ ਦੇ ਕੰਮ ਕਾਰ ਬੰਦ ਹੋ ਜਾਣ ਨਾਲ ਉਨਾਂ ਦੇ ਪਰਿਵਾਰਾਂ ਦਾ ਗੁਜ਼ਾਰਾਂ ਚੱਲਣਾ ਮੁਸ਼ਕਲ ਹੋ ਗਿਆ ਹੈ, ਪਹਿਲਾਂ ਹੀ ਮਹੀਨੇ ਤੋਂ ਕੰਮਕਾਰ ਬੰਦ ਪਿਆ ਹੈ।
ਰੇਹੜੀ ਵਾਲਿਆ ਨੇ ਕਿਹਾ ਕਿ ਰਾਜਸੀ ਸ਼ਹਿ ‘ਤੇ ਜਿਹੜੇ ਬੰਦਿਆਂ ਦਾ ਸਬਜ਼ੀ ਦੀ ਬਿਜਾਏ ਹੋਰ ਕੰਮ ਕਰਨ ਵਾਲਿਆਂ ਦੇ ਹੀ ਪਾਸ ਬਣਾਏ ਜਾ ਰਹੇ ਹਨ, ਜਿਹੜੇ ਲੰਬੇ ਸਮੇਂ ਤੋਂ ਸਬਜ਼ੀ ਦਾ ਕੰਮ ਕਰਦੇ ਹਨ ਉਨਾਂ ਨੂੰ ਕੋਈ ਪਾਸ ਜਾਰੀ ਨਹੀਂ ਕੀਤਾ ਜਾਂਦਾ, ਇਥੋਂ ਕਿ ਸਬਜ਼ੀ ਮੰਡੀ ਆੜਤੀਏ ਵੀ ਆਪਣੇ ਚਹੇਤਿਆਂ ਨੂੰ ਹੀ ਪਾਸ ਦਿਵਾ ਰਹੇ ਹਨ। ਇਸ ਤੋਂ ਇਲਾਵਾ ਸਬਜ਼ੀ ਦੀ ਰੇਹੜੀ ਵਾਲਿਆਂ ਨੂੰ ਪੁਲਸ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸ਼ਨ ਅਧਿਕਾਰੀਆਂ ਵੱਲੋਂ ਵੀ ਸਬਜ਼ੀ ਦੀ ਰੇਹੜੀਆਂ ਵਾਲਿਆਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।


ਇਸ ਸਬੰਧੀ ਸੀਪੀਐਮ ਦੇ ਸੁਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਏ ਹਾਲਤਾਂ ਦੌਰਾਨ ਖੰਨਾ ਦੀ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਅਨਾਜ ਮੰਡੀ ਰਾਜਸੀ ਸ਼ਹਿ ‘ਤੇ ਛੋਟੇ ਆੜਤੀਆਂ ਨੂੰ ਪਾਸ ਜਾਰੀ ਨਾ ਕਰਨ ਬਾਰੇ ਕੀਤਾ ਜਾ ਰਿਹਾ ਵਿਤਕਰਾ ਜਗ ਜਾਹਿਰ ਹੈ ਅਤੇ ਹੁਣ ਇਸੇ ਤਰਾਂ ਹੀ ਖੰਨਾ ਸ਼ਹਿਰ ਵਿਚ ਲੰਬੇ ਸਮੇਂ ਤੋਂ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਦੀ ਬਿਜਾਏ ਰਾਜਸੀ ਸ਼ਹਿ ‘ਤੇ ਸਬਜ਼ੀ ਵੇਚਣ ਲਈ ਪਾਸ ਜਾਰੀ ਨਾ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਸੱਤਾਧਾਰੀ ਅਜਿਹੇ ਸੰਕਟ ਦੀ ਘੜੀ ਵਿਚ ਵੀ ਰਾਜਨੀਤਿਕ ਰੋਟੀਆ ਸੇਕਣ ਤੋਂ ਬਾਜ ਨਹੀਂ ਆ ਰਹੇ। ਉਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਭੇਦਭਾਵ ਦੇ ਰੇਹੜੀ ਫੜੀ ਦਾ ਕੰਮ ਕਰਨ ਵਾਲੇ ਸਬਜ਼ੀ ਵੇਚਣ ਵਾਲਿਆਂ ਨੂੰ ਤੁਰੰਤ ਪਾਸ ਜਾਰੀ ਕੀਤੇ ਜਾਣ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਉਨਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦਰਾਂ ਨਾਲ ਜਿਆਦਤੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Share This :

Leave a Reply