ਲੋਕਾਂ ਵੱਲੋਂ ਸਫਾਈ ਸੇਵਕਾਂ ਤੇ ਸਪਰੇਅ ਟੀਮਾਂ ਨੂੰ ਕੀਤਾ ਜਾ ਰਿਹੈ ਸਨਮਾਨਿਤ

ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ ) ਸ਼ਹਿਰ ਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਈ ਰੱਖਣ ਲਈ ਮੇਅਰ ਸ. ਕਰਮਜੀਤ ਸਿੰਘ ਰਿੰਟੂ ਦੇ ਯਤਨਾਂ ਸਦਕਾ ਸ਼ਹਿਰ ਵਿਚ ਲਗਾਤਾਰ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਸ਼ਹਿਰ ਦੀਆਂ ਸਾਰੀਆਂ 85 ਵਾਰਡਾਂ ਵਿਚ 2-2 ਕਰਮਚਾਰੀ ਛੋਟੀਆਂ ਗਲੀਆਂ ਵਿਚ ਜਾ ਕੇ ਘਰਾਂ ਦੇ ਮੁੱਖ ਦਰਵਾਜਿਆਂ ਤੱਕ ਹਾਈਪੋ ਕਲੋਰਾਈਡ ਦੀ ਸਪਰੇਅ ਕਰ ਰਹੇ ਹਨ। ਮੇਅਰ ਸ. ਰਿੰਟੂ ਨੇ ਦੱਸਿਆ ਕਿ ਅਸੀਂ ਹਰ ਘਰ ਦੇ ਦਰਵਾਜੇ ਤੱਕ ਰਸਾਇਣ ਦਾ ਸਪਰੇਅ ਕਰਨ ਦਾ ਕੰਮ ਪੂਰਾ ਕਰਨ ਵਾਲੇ ਹਨ, ਜਿਸ ਨਾਲ ਸਾਰੀਆਂ ਜਨਤਕ ਥਾਵਾਂ ਦੀ ਵਾਇਰਸ ਤੋਂ ਸਫਾਈ ਹੋ ਜਾਵੇਗੀ।


ਜਿੱਥੇ ਇੰਨਾਂ ਕਰਮਚਾਰੀਆਂ ਵੱਲੋਂ ਕੀਤੀ ਮਿਹਨਤ ਉਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਖੁਸ਼ੀ ਅਤੇ ਤਸੱਲੀ ਦੇ ਆਲਮ ਵਿਚ ਹਨ, ਉਥੇ ਸ਼ਹਿਰ ਵਾਸੀ ਵੀ ਕਰਮਚਾਰੀਆਂ ਦੀ ਇਸ ਸੇਵਾ ਤੋਂ ਢਿਡੋਂ ਖੁਸ਼ ਹਨ। ਸ਼ਹਿਰ ਵਾਸੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਅਕਸਰ ਇੰਨਾਂ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੀ ਖੁਸ਼ੀ ਲੈ ਕੇ ਕਰ ਰਹੇ ਹਨ। ਪੁਲਿਸ, ਗੈਰ ਸਰਕਾਰੀ ਸੰਸਥਾਵਾਂ ਤੇ ਸ਼ਹਿਰ ਦੇ ਮੋਹਤਬਰਾਂ ਤੋਂ ਇਲਾਵਾ ਆਮ ਆਦਮੀ ਵੀ ਕਾਰਪੋਰੇਸ਼ਨ ਦੇ ਇੰਨਾਂ ਕਰਮਚਾਰੀਆਂ ਵੱਲੋਂ ਲੋੜ ਦੇ ਦਿਨਾਂ ਵਿਚ ਕੀਤੀ ਜਾ ਰਹੀ ਇਸ ਡਿਊਟੀ ਤੋਂ ਖੁਸ਼ ਹਨ। ਅੱਜ ਜਦੋਂ ਰਾਮਤੀਰਥ ਰੋਡ ਉਤੇ ਇਲਾਕੇ ਵਿਚ ਟੀਮਾਂ ਸਪਰੇਅ ਕਰ ਰਹੀਆਂ ਸਨ, ਤਾਂ ਸਮਾਜ ਸੇਵੀ ਸ੍ਰੀ ਪਵਨ ਦ੍ਰਾਵਿੜ ਨੇ ਇਨਾਂ ਕਰਮਚਾਰੀਆਂ ਨੂੰ ਨੋਟਾਂ ਦੇ ਹਾਰਾਂ ਨਾਲ ਸਨਮਾਨ ਦਿੱਤਾ। ਉਨਾਂ ਕਿਹਾ ਕਿ ਇਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਸੇਵਾ ਕਾਰਨ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇਗਾ ਜਿਸ ਨਾਲ ਜਿੰਦਗੀ ਆਮ ਵਾਂਗ ਹੋ ਸਕੇਗੀ ਅਤੇ ਲੋਕ ਬਿਨਾਂ ਕਿਸੇ ਡਰ ਦੇ ਆਪਣੇ ਕੰਮ-ਧੰਦਿਆਂ ਉਤੇ ਜਾ ਸਕਣਗੇ।

Share This :

Leave a Reply