ਲੋਕਾਂ ਦੀਆਂ ਸਹੂਲਤਾਂ ਲਈ ਬਣਾਏ ਗਏ ਸੀ ਐਸ ਸੈਂਟਰਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਵਾਪਿਸ ਲਿਆ ਜਾਵੇ : ਪੰਜਾਬ ਲੇਬਰ ਤਾਲਮੇਲ ਸੰਘਰਸ਼ ਯੂਨੀਅਨ ਨੇ ਕੀਤੀ ਮੰਗ

(ਸੁਨਾਮ ) ਲੋਕਾਂ ਦੀ ਭਲਾਈ ਵਾਸਤੇ ਕੇਂਦਰ ਸਰਕਾਰ ਵੱਲੋਂ ਬਣਾਏ ਸੀ ਐਸ ਸੀ ਸੈਂਟਰ ਬੰਦ ਕੀਤੇ ਜਾਣ ਦਾ ਸਖ਼ਤ ਵਿਰੋਧ ਕਰਦਿਆਂ ਪੰਜਾਬ ਲੇਬਰ ਤਾਲਮੇਲ ਸੰਘਰਸ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਕਿਰਤੀ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਗੱਲ ਕੀਤੀ ਗਈ ਹੈ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਮੌਕੇ ਸਥਾਨਕ ਉਪ ਮੰਡਲ ਅਫ਼ਸਰ ਦੇ ਦਫ਼ਤਰ ਦੇ ਬਾਹਰ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਮਜਦੂਰਾਂ ਅਤੇ ਲੋੜਵੰਦ ਲੋਕਾਂ ਦੀਆਂ ਸੁਵਿਧਾਵਾਂ ਵਾਸਤੇ ਇਹ ਸੈਂਟਰ ਦਿਨ ਰਾਤ 24 ਘੰਟੇ ਕੰਮ ਕਰ ਰਹੇ ਹਨ

ਜਦਕਿ ਸਰਕਾਰਾਂ ਵੱਲੋਂ ਠੇਕੇਦਾਰੀ ਸਿਸਟਮ ਨਾਲ ਚਲਾਏ ਜਾ ਰਹੇ ਸੇਵਾ ਕੇਂਦਰ ਕੁਝ ਸੀਮਤ ਸਮੇਂ ਲਈ ਹੀ ਕੰਮ ਕਰ ਰਹੇ ਹਨ ਜੋ ਕਿ ਤਕਰੀਬਨ ਅੱਠ ਘੰਟੇ ਕੰਮ ਕਰਦੇ ਹਨ ਉਸ ਵਿੱਚ ਵੀ ਬਹੁਤ ਲੰਬਾ ਸਮਾਂ ਕਿਰਤੀ ਮਜ਼ਦੂਰਾਂ ਨੂੰ ਬਰਬਾਦ ਕਰਨਾ ਪੈਂਦਾ ਹੈ ਇਸ ਲਈ ਲੋਕਾਂ ਦੀ ਸਹੂਲਤ ਵਾਸਤੇ ਕੇਂਦਰ ਸਰਕਾਰ ਵੱਲੋਂ ਕੌਮਨ ਸਰਵਿਸ ਸੈਂਟਰ ਚਲਾਏ ਜਾ ਰਹੇ ਸੈਂਟਰਾਂ ਦੀਆਂ ਸੇਵਾਵਾਂ ਨੂੰ ਬਹਾਲ ਰੱਖਣਾ ਅਤੀ ਜ਼ਰੂਰੀ ਹੈ ਇਸ ਮੌਕੇ ਸੈਂਟਰ ਦੇ ਸੰਚਾਲਕ ਸੁਰਿੰਦਰ ਸਿੰਘ ਨੇ ਵੀ ਕਿਹਾ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਆਪਣੇ ਸੈਂਟਰ ਚਲਾ ਰਹੇ ਹਾਂ । ਇਸ ਲਈ ਇਨ੍ਹਾਂ ਇਸ ਸਕੀਮ ਨੂੰ ਨਿਰੰਤਰ ਜਾਰੀ ਰੱਖਣ ਦੀ ਲੋੜ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਹਰ ਸਮੇਂ ਸਹੂਲਤ ਇਸ ਮੌਕੇ ਅਵਤਾਰ ਸਿੰਘ ਤਾਰੀ ਅਤੇ ਮਨਜੀਤ ਸਿੰਘ ਕੁੱਕੂ ਨੇ ਦੱਸਿਆ ਕਿ ਜੋ 27 ਫਾਰਮ ਹੈ ਉਹ ਲੇਬਰ ਯੂਨੀਅਨਾਂ ਤੋਂ ਤਸਦੀਕ ਹੋਣੇ ਚਾਹੀਦੇ ਹਨ ,ਕਿਉਂਕਿ ਲੇਬਰ ਯੂਨੀਅਨ ਦੇ ਨੁਮਾਇੰਦਿਆਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਲੇਬਰ ਵਾਲਾ ਵਿਅਕਤੀ ਹੈ ਜਾਂ ਜਾਅਲੀ ਮਜਦੂਰ ਬਣਕੇ ਕਾਪੀ ਬਣਾ ਰਿਹਾ ਹੈ ।ਇਸ ਲਈ ਇਹ ਜ਼ਰੂਰੀ ਹੈ ਕਿ ਫਾਰਮ ਯੂਨੀਅਨ ਦੇ ਨੁਮਾਇੰਦਿਆਂ ਤੋਂ ਤਸਦੀਕ ਹੋਣਾ ਚਾਹੀਦਾ ਹੈ ਤਾਂ ਜੋ ਜਾਅਲੀ ਵਿਅਕਤੀ ਮਜ਼ਦੂਰ ਬਣ ਕੇ ਕਾਪੀ ਨਾ ਬਣਵਾ ਸਕਣ ਇਸ ਮੌਕੇ ਲੇਬਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਭਾਈ ਮਨਜੀਤ ਸਿੰਘ ਕੁੱਕੂ ਅਤੇ ਮਲਕੀਤ ਸਿੰਘ ਬੇਲਾ ਸਮੇਤ ਹੋਰ ਵੀ ਕਈ ਆਗੁ ਹਾਜਰ ਸਨ।

Share This :

Leave a Reply