ਲਾਕਡੌਨ ਦੌਰਾਨ ਲੜਾਈ ਝਗੜੇ ਹੋਣ ਦਾ ਮੁੱਖ ਕਾਰਨ ਵੱਖ ਵੱਖ ਮਕਸਦਾਂ ਲਈ ਪਾਸ ਜਾਰੀ ਨਾ ਹੋਣਾ -ਇੰਦਰਜੀਤ ਸੰਧੂ

ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸਨੌਰ ਇੰਦਰਜੀਤ ਸੰਧੂ

ਸਨੌਰ / ਪਟਿਆਲਾ ( ਅਰਵਿੰਦਰ ਸਿੰਘ ) ਸੂਬੇ ਅੰਦਰ ਰੋਜ਼ਾਨਾ ਲੜਾਈ ਝਗੜੇ ਦੀਆਂ ਖਬਰਾਂ ਵੇਖਣ ਨੂੰ ਸਾਹਮਣੇ ਆ ਰਹੀਆਂ ਹਨ ਅਤੇ ਬਹੁਤ ਥਾਈਂ ਪੁਲਿਸ ਅਤੇ ਆਮ ਜਨਤਾ ਵਿੱਚ ਟਕਰਾਅ ਵੇਖਣ ਨੂੰ ਵੀ ਮਿਲ ਰਹੇ ਹਨ  , ਸਰਕਾਰ ਨੇ ਵੱਖ ਵੱਖ ਮਕਸਦਾਂ ਦੀ ਪੂਰਤੀ ਲਈ ਪਾਸ ਜਾਰੀ ਕੀਤੇ ਸਨ ਪਰ ਜਲਦੀ ਹੀ ਹੇਠਲੇ ਦਫਤਰਾਂ ਚ ਬੰਦ ਕਰਕੇ ਪਾਸ ਜਾਰੀ ਕਰਨ ਦਾ ਕੰਮ ਸਿਰਫ ਜਿਲਾ ਕੰਟਰੋਲ ਸੈਂਟਰ ਤੱਕ ਸੀਮਤ ਕਰ ਦਿੱਤਾ ਗਿਆ ਜਿਸ ਨਾਲ ਪਹਿਲਾਂ ਤੋਂ ਤੰਗ ਲੋਕਾਂ ਲਈ ਇਹ ਪਾਸ ਜਾਰੀ ਕਰਾਉਣੇ ਹੋਰ ਵੀ ਕਠਿਨ ਹੋ ਗਏ , ਇਹੀ ਕਾਰਣ ਹੈ ਕਿ ਜਰੂਰੀ ਕੰਮ ਲਈ ਜਾਣ ਵਿਅਕਤੀ ਕੋਲ ਕੋਈ ਚਾਰਾ ਨਹੀਂ ਹੁੰਦਾ ਪਰ ਪੁਲਿਸ ਪਾਸ ਮੰਗਦੀ ਹੈ ਅਤੇ ਸੂਬੇ ਵਿੱਚ ਟਕਰਾਅ ਵਾਲੀ ਸਥਿਤੀ ਬਣ ਰਹੀ ਹੈ

ਇਹ ਵਿਚਾਰ ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਪ੍ਰਗਟ ਕੀਤੇ। ਸੰਧੂ ਨੇ ਆਖਿਆ ਕਿ ਬੀਤੇ ਦਿਨੀਂ ਸਬਜ਼ੀ ਮੰਡੀ ਸਨੌਰ ਚ ਪੁਲਿਸ ਅਤੇ ਨਿਹੰਗ ਮੁੱਖੀ ਵਿਚਕਾਰ ਹੋਏ ਟਕਰਾਅ ਨੂੰ ਵੀ ਇਸੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਸੰਧੂ ਨੇ ਆਖਿਆ ਕਿ ਅਨਪੜ੍ਹ ਲੋਕਾਂ ਕੋਲ ਕਿਸੇ ਆਨ ਲਾਈਨ ਵਿਧੀ ਨੂੰ ਇਸਤੇਮਾਲ ਕਰਨ ਦਾ ਕੋਈ ਉਪਰਾਲਾ ਕਰਨਾ ਬਹੁਤ ਕਠਿਨ ਹੈ ਉਪਰੋਂ ਕੰਟਰੋਲ ਸੈਂਟਰਾਂ ਤੱਕ ਜਾ ਕੇ ਅਪਲਾਈ ਕਰਨ ਲਈ ਲੋਕਾਂ ਨੂੰ ਰਾਹ ਵਿੱਚ ਵੀ ਡੰਡੇ ਖਾਣੇ ਪੈ ਸਕਦੇ ਹਨ, ਉਹਨਾਂ ਆਖਿਆ ਕਿ ਪੋਲਟਰੀ ਫਾਰਮ, ਦੁੱਧ ਅਤੇ ਹੋਰ ਮਸਲਿਆਂ ਤੇ ਪਾਸ ਦੀ ਲੋੜ ਨਾ ਹੋਣ ਦੇ ਆਰਡਰ ਕੱਢ ਦਿੱਤੇ ਹਨ ਜਦੋਂ ਕਿ ਹਰ ਬੰਦਾ ਆਰਡਰਾਂ ਦੀ ਕਾਪੀ ਚੁੱਕੀ ਫਿਰੇ ਇਹ ਅਮਲੀ ਰੂਪ ਚ ਲਾਗੂ ਹੋਣ ਵਾਲੀ ਵਿਧੀ ਨਹੀਂ ਹੈ,  ਇਸ ਵਿਸ਼ੇ ਤੇ ਸੌਖਾਲੇ ਤਰੀਕੇ  ਨਾਲ ਪਾਸ ਜਾਰੀ ਕਰਨਾ ਵੀ ਮਸਲੇ ਦਾ ਹੱਲ ਹੈ। ਸੰਧੂ ਨੇ ਆਖਿਆ ਕਿ ਕਰਿਆਨਾ, ਡਾਇਰੀ, ਮੈਡੀਕਲ ਖੇਤਰ, ਸਪਰੇਅ ਪਾਰਟਸ ਨਾਲ ਸਬੰਧਿਤ ਦੁਕਾਨਾਂ ਤੇ ਏਰੀਆ ਵੰਡ ਕਰਕੇ ਹੋਮ ਡਿਲੀਵਰੀ ਲਾਗੂ ਕਰਵਾਉਣ ਦੀ ਲੋੜ ਸੀ ਜਦੋਂ ਕਿ ਕੰਮ ਦੇ ਬੋਝ ਨੂੰ ਗਲੋਂ ਲਾਹੁਣ ਲਈ ਅਫਸਰਸ਼ਾਹੀ ਨੇ ਹੋਮ ਡਿਲੀਵਰੀ ਤੇ ਧਿਆਨ ਦੇਣ ਦੀ ਬਿਜਾਏ ਪਾਸ ਬਣਾਉਣੇ ਬੰਦ ਕਰ ਦਿੱਤੇ।  ਸੰਧੂ ਨੇ ਆਖਿਆ ਕਿ ਹੁਣ ਵਿਸਾਖ ਦੇ ਮਹੀਨੇ ਚ ਕੰਬਾਇਨ ,ਰੀਪਰ , ਲੇਬਰ ਅਤੇ ਮੰਡੀਆਂ ਦੇ ਪਾਸ ਵਿੱਚ ਦਿੱਕਤ ਆਵੇਗੀ ਅਤੇ ਹੋਰ ਵੀ ਵਧੇਰੇ ਲੜਾਈਆਂ ਹੋਣ ਗੀਆਂ ਫਿਰ ਸਰਕਾਰ ਕਿਹੜੇ ਕਿਹੜੇ ਮਸਲੇ ਨਜਿੱਠੇਗੀ ?  ਸੰਧੂ ਆਖਿਆ ਕਿ  ਸਰਕਾਰ ਕੋਲੋਂ ਕੋਈ ਸਿਸਟਮ ਨਹੀਂ ਦਿੱਤਾ ਜਾ ਰਿਹਾ ਸਰਕਾਰ ਕਦੇ ਪੁਰਾਣੀ ਸੂਚੀ ਅਨੁਸਾਰ ਆਟਾ ਦਾਲ ਵੰਡਣ ਦੇ ਮਸਲੇ ਉੱਪਰ ਉਲਝ ਜਾਂਦੀ ਹੈ ਕਦੇ ਪਿੰਡਾਂ ਅਤੇ ਚੌਂਕਾਂ ਵਿੱਚ ਲੋਕਾਂ ਦੀ ਡੰਡਾ ਪਰੇਡ ਦੀਆਂ ਖ਼ਬਰਾਂ ਆਉਣ ਲੱਗਦੀਆਂ ਹਨ, ਕਦੇ ਇਉਂ ਲੱਗਦਾ ਹੈ ਕਿ ਲੋਕਾਂ ਨੂੰ ਜਮੀਨੀ ਪੱਧਰ ਤੇ ਜਾਗਰੂਕ ਨਹੀਂ ਕੀਤਾ ਜਾ ਸਕਿਆ। ਸੰਧੂ ਨੇ ਆਖਿਆ ਨੇ ਆਖਿਆ ਕਿ ਅੱਜੇ ਬਿਜਲੀ ਬਿੱਲਾਂ ਅਤੇ ਹੋਰ ਅਜਿਹੇ ਮਸਲਿਆਂ ਨਾਲ ਸਰਕਾਰ ਨੂੰ ਨਿਪਟਣਾ ਪਵੇਗਾ ਜੇਕਰ ਸਰਕਾਰ ਨੇ ਲਾਕਡੌਨ ਸਹੀ ਢੰਗ ਨਾਲ ਲਾਗੂ ਕਰਨਾ ਹੈ ਤਾਂ ਲੋਕਾਂ ਦੀਆਂ ਜ਼ਰੂਰਤਾਂ, ਹੋਮ ਡਿਲੀਵਰੀ ਅਤੇ   ਵੱਖ ਵੱਖ ਖਿੱਤਿਆਂ ਲਈ ਜਰੂਰੀ ਪਾਸ ਜਾਰੀ ਕਰਨੇ ਪੈਣਗੇ ਜੋ ਆਮ ਡਿਲੀਵਰੀ ਕਰਤਾ ਨੂੰ ਸੌਖੇ ਮੁਹਈਆ ਕੀਤੇ ਜਾਣ।

Share This :

Leave a Reply