ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ ਦੇ ਡਾ. ਭੀਮ ਰਾਉ ਅੰਬੇਡਕਰ ਮਾਡਲ ਸਕੂਲ ਮੂਸਾਪੁਰ ਰੋਡ ਵਿਖੇ ਅੰਬੇਡਕਰ ਭਵਨ ਚੈਰੀਟੇਬਲ ਟਰੱਸਟ ਰਜਿ ਨਵਾਂਸ਼ਹਿਰ ਵੱਲੋਂ ਗੋਪਾਲ ਕਿਸ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੁੱਧ ਜੈਅੰਤੀ ਮਨਾਈ ਗਈ। ਇਸ ਮੌਕੇ ਪੰਚਸ਼ੀਲ ਝੰਡਾ ਲਹਿਰਾਇਆ ਗਿਆ। ਮਨੋਹਰ ਲਾਲ ਮਿਸ਼ਨ ਪ੍ਰਚਾਰਕ ਨੇ ਬੁੱਧ ਵੰਦਨਾ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਮਹਾਤਮਾ ਬੁੱਧ ਜੀ ਦੇ ਪੰਜਸ਼ੀਲ ਸਿਧਾਂਤਾਂ ਦੀ ਵਿਚਾਰਧਾਰਾ ‘ਤੇ ਚੱਲਣ ਦਾ ਸੱਦਾ ਦਿੱਤਾ ਗਿਆ ।
ਉਨਾਂ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਵੱਲੋਂ ਆਪਣੇ ਜਿਉਂਦੇ ਜੀਅ ਬੁੱਧ ਧਰਮ ਅਖ਼ਤਿਆਰ ਕੀਤਾ ਗਿਆ ਸੀ। ਅੱਜ ਟਰੱਸਟ ਵਲੋਂ ਲੋਕਾਂ ਨੂੰ ਲਾਕਡਾਊਨ ਦੌਰਾਨ ਘਰਾਂ ਵਿਚ ਰਹਿ ਕੇ ਆਪਣੀ ਸਿਹਤ, ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਗਈ।ਇਸ ਮੌਕੇ ਸਾਬਕਾ ਪਿ੍ਰੰਸੀਪਲ ਦਿਲਬਾਗ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤੀਸ਼ ਕੁਮਾਰ ਸੈਕਟਰੀ,ਹਰੀ ਕਿਸ਼ਨ ਖਜ਼ਾਨਚੀ, ਚੇਤ ਰਾਮ ਰਤਨ ਚੇਅਰਮੈਨ, ਸੋਹਨ ਲਾਲ ਦੀਵਾਨਾ, ਹੁਸਨ ਲਾਲ, ਪ੍ਰਿੰਸੀਪਲ ਸਤਨਾਮ ਸਿੰਘ, ਮੈਡਮ ਸੋਨੀਆ, ਅਨੁਰਾਧਾ ਰਾਣੀ, ਕਮਲਜੀਤ ਕੌਰ, ਨਰੇਸ਼ ਕੁਮਾਰੀ ਅਤੇ ਮੰਜੂ ਬਾਲਾ ਆਦਿ ਹਾਜ਼ਰ ਸਨ।