ਲਾਕਡਾਊਨ ਤੇ ਕਰਫਿਊ ਦੀ ਬਦੌਲਤ ਘਰਾਂ ਵਿਚ ਬੰਦ ਹੋਈਆ ਬੀਬੀਆ ਉਤੇ ਮਾਨਸਿਕ ਤੇ ਸਰੀਰਕ ਤਸੱਦਦ ਵੱਧ ਜਾਣਾ ਗਹਿਰੀ ਚਿੰਤਾ ਦਾ ਵਿਸ਼ਾ : ਮਾਨ

ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ) ਇਹ ਠੀਕ ਹੈ ਕਿ ਸਮੁੱਚੇ ਸੰਸਾਰ ਵਿਚ ਬਹੁਤ ਤੇਜ਼ੀ ਅਤੇ ਅਤਿ ਖ਼ਤਰਨਾਕ ਰੂਪ ਵਿਚ ਉਤਪੰਨ ਹੋਈ ਕਰੋਨਾ ਵਾਈਰਸ ਦੀ ਮਹਾਮਾਰੀ ਨੂੰ ਕੋਈ ਚੀਨ ਨੂੰ ਦੋਸ਼ੀ ਠਹਿਰਾ ਰਿਹਾ ਹੈ, ਕੋਈ ਅਮਰੀਕਾ ਨੂੰ, ਕੋਈ ਵੱਡੀਆ ਤਾਕਤਾਂ ਦੇ ਆਪਸੀ ਟਕਰਾਅ ਨੂੰ, ਪਰ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਇਹ ਹਾਲਾਤ ਉਸ ਅਕਾਲ ਪੁਰਖ ਦੀ ਕੁਦਰਤ ਦੀ ਆਪਣੀ ਖੇਡ ਦਾ ਹਿੱਸਾ ਹਨ । ਜਿਸ ਵਿਚੋਂ ਦੁਨਿਆਵੀ ਤੌਰ ਤੇ ਇਨਸਾਨੀਅਤ ਤੇ ਮਨੁੱਖਤਾ ਕਦਰਾ-ਕੀਮਤਾ ਨੂੰ ਲੈਕੇ ਆਈਆ ਅਧਿਆਤਮਿਕ ਗਿਰਾਵਟਾਂ ਅਤੇ ਸਮੁੱਚੇ ਸੰਸਾਰ ਵਿਚ ਬੁਰਾਈਆ ਦਾ ਤੇਜ਼ੀ ਨਾਲ ਵੱਧ ਜਾਣਾ ਅਤੇ ਉਸ ਅਕਾਲ ਪੁਰਖ ਤੋਂ ਟੁੱਟਕੇ ਕੁਦਰਤ ਨਾਲ ਛੇੜਛਾੜ ਕਰਨ ਆਦਿ ਮਨੁੱਖੀ ਗੁਸਤਾਖੀਆਂ ਵੀ ਮੁੱਖ ਤੌਰ ਤੇ ਵਜਹ ਹਨ ਅਤੇ ਸਾਨੂੰ ਸਮੁੱਚੇ ਸੰਸਾਰ ਨਿਵਾਸੀਆ ਨੂੰ ਸਾਇਦ ਵਾਪਰਨ ਵਾਲੀਆ ਸਮਾਜਿਕ ਬੁਰਾਈਆ, ਓਪੱਦਰਾ ਅਤੇ ਦੁਸਵਾਰੀਆ ਨੂੰ ਛੱਡਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਅਤੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਹਰ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ ਆਦਿ ਤੋਂ ਉਪਰ ਉੱਠਕੇ ਆਪੋ-ਆਪਣੀ ਸਰੀਰਕ ਤੇ ਮਾਨਸਿਕ ਸ਼ਕਤੀ ਰਾਹੀ ਜੋ ਸਾਨੂੰ ਉਸ ਅਕਾਲ ਪੁਰਖ ਨੇ ਬਖਸਿ਼ਸ਼ ਕੀਤੀਆ ਹਨ, ਉਸਦੀ ਸਹੀ ਦਿਸ਼ਾ ਵੱਲ ਵਰਤੋਂ ਕਰਨ ਲਈ ਰਾਹ ਦਿਖਾਉਣ ਦਾ ਇਕ ਅਲੋਕਿਕ ਉੁਪਰਾਲਾ ਕੀਤਾ ਹੈ ।

ਜਿਸ ਨੂੰ ਮੁੱਖ ਰੱਖਦੇ ਹੋਏ ਜਿਥੇ ਸਾਨੂੰ ਦੁਨਿਆਵੀ, ਵਿਗਿਆਨੀ ਆਪਣੇ ਘਰਾਂ ਵਿਚ ਬੰਦ ਰਹਿਣ ਅਤੇ ਦੂਰੀ ਬਣਾਈ ਰੱਖਣ ਦੇ ਢੰਗ-ਤਰੀਕਿਆ ਨੂੰ ਵੀ ਅਪਣਾਉਣਾ ਚਾਹੀਦਾ ਹੈ । ਉਸਦੇ ਨਾਲ-ਨਾਲ ਉਸ ਵੱਲੋਂ ਮਨੁੱਖ ਜਾਤੀ ਨੂੰ ਬਖਸਿ਼ਸ਼ ਕੀਤੀਆ ਗਈਆ ਅਮੁੱਲ ਵਸਤਾਂ ਸੁੱਖ, ਅਮਨ-ਚੈਨ ਅਤੇ ਹੋਰ ਅਨੇਕ ਸੋਗਾਤਾਂ ਲਈ ਸੁਕਰਾਨਾ ਕਰਦੇ ਹੋਏ ਇਸ ਵੱਡੇ ਸੰਕਟ ਵਿਚੋਂ ਸਰੂਖਰ ਕਰਨ ਲਈ ‘ਬਿਰਥੀ ਕਦੇ ਨਾ ਹੋਵੀ, ਜਨਿ ਕੀ ਅਰਦਾਸ’ ਦੇ ਮਹਾਵਾਕ ਅਨੁਸਾਰ ਆਪੋ-ਆਪਣੇ ਘਰਾਂ, ਪਰਿਵਾਰਾਂ ਵਿਚ ਵਿਚਰਦੇ ਹੋਏ ਸਮੂਹਿਕ ਤੌਰ ਤੇ ਅਰਦਾਸ ਵੀ ਕਰਨੀ ਚਾਹੀਦੀ ਹੈ । ਅਜਿਹੀ ਕੋਈ ਵੀ ਸੰਕਾ ਬਾਕੀ ਨਹੀਂ ਕਿ ਅਸੀਂ ਇਸ ਸੰਕਟ ਉਤੇ ਜਲਦੀ ਹੀ ਫ਼ਤਹਿ ਪਾਉਣ ਵਿਚ ਕਾਮਯਾਬ ਨਾ ਹੋ ਸਕੀਏ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰੋਨਾ ਮਹਾਮਾਰੀ ਦੀ ਬਦੌਲਤ ਉਤਪੰਨ ਹੋਏ ਸੰਸਾਰਿਕ ਸੰਕਟ ਉਤੇ ਕੁਦਰਤ ਅਤੇ ਮਨੁੱਖ ਜਾਤੀ ਦੇ ਸਹੀ ਸੁਮੇਲ ਵੱਲ ਇਸਾਰਾ ਕਰਦੇ ਹੋਏ ਅਤੇ ਸਭਨਾਂ ਸੰਸਾਰ ਨਿਵਾਸੀਆ ਨੂੰ ਉਸ ਅਕਾਲ ਪੁਰਖ ਦੀ ਇਸ ਰਜਾ ਨੂੰ ਖਿੜੇਮੱਥੇ ਪ੍ਰਵਾਨ ਕਰਨ ਅਤੇ ਬੀਤੇ ਸਮੇਂ ਵਿਚ ਆ ਚੁੱਕੀਆ ਸੰਸਾਰਿਕ ਇਨਸਾਨੀ, ਮਨੁੱਖੀ ਖਾਮੀਆ-ਕਮੀਆ ਨੂੰ ਆਪਣੀ ਅਗਲੀ ਜਿੰਦਗੀ ਵਿਚ ਦੂਰ ਕਰਦੇ ਹੋਏ ਆਪਣੇ ਸਵਾਸਾ ਨੂੰ ਮਨੁੱਖੀ ਬਿਹਤਰੀ ਵਿਚ ਲਗਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਜਿਥੇ ਇਹ ਅਧਿਆਤਮਿਕ ਵੱਡੀ ਖੇਡ ਦਾ ਵਰਤਾਰਾ ਵਾਪਰ ਰਿਹਾ ਹੈ, ਉਥੇ ਅਸੀਂ ਸਭ ਸੰਸਾਰ ਦੇ ਮੁਲਕ ਅਤੇ ਹੁਕਮਰਾਨ ਇਸ ਸੰਕਟ ਵਿਚੋਂ ਨਿਕਲਣ ਲਈ ਲਾਕਡਾਊਨ-ਕਰਫਿਊ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਦੁਨਿਆਵੀ ਹਾਲਾਤਾਂ ਵਿਚੋਂ ਵੀ ਗੁਜਰ ਰਹੇ ਹਾਂ ਅਤੇ ਸਾਡੇ ਵਿਚੋਂ ਕਾਫੀ ਵੱਡੀ ਗਿਣਤੀ ਵਿਚ ਮਜ਼ਦੂਰ ਅਤੇ ਮੱਧਵਰਗੀ ਪਰਿਵਾਰ ਆਪੋ-ਆਪਣੇ ਜੀਵਨ ਨਿਰਵਾਹ ਲਈ ਔਖੀ ਘੜੀ ਵਿਚੋਂ ਗੁਜਰ ਰਹੇ ਹਨ ਅਤੇ ਅਸੀਂ ਸਭ ਆਪੋ-ਆਪਣੇ ਘਰਾਂ ਵਿਚ ਪਰਿਵਾਰਾਂ ਸਮੇਤ ਬੰਦ ਹਾਂ । ਇਸ ਲਾਕਡਾਊਨ-ਕਰਫਿਊ ਦੀ ਸਥਿਤੀ ਨੇ ਇਕ ਹੋਰ ਗੰਭੀਰ ਮਸਲਾ ਉਤਪੰਨ ਕਰ ਦਿੱਤਾ ਹੈ ਕਿ ਜਦੋਂ ਅਸੀਂ ਸਭ ਪਤੀ-ਪਤਨੀਆ ਆਪੋ-ਆਪਣੇ ਘਰਾਂ ਵਿਚ ਵਿਚਰ ਰਹੇ ਹਾਂ, ਉਥੇ ਕੁਝ ਸਮੇਂ ਦੀ ਨਿਜਾਕਤ ਤੋਂ ਬੇਖ਼ਬਰ ਮਨੁੱਖੀ ਇਨਸਾਨਾਂ ਵੱਲੋਂ ਆਪੋ-ਆਪਣੀਆ ਸਪਤਨੀਆ, ਔਰਤ ਵਰਗ ਜਿਸ ਨੂੰ ਗੁਰੂ ਸਾਹਿਬ ਨੇ ‘ਸੋ ਕਿਉ ਮੰਦਾ ਆਖਿਐ, ਜਿਤੁ ਜੰਮਿ ਰਾਜਾਨ’ ਆਪਣੇ ਮੁਖਾਰਬਿੰਦ ਤੋਂ ਪੁਕਾਰਕੇ ਇਕ ਵੱਡਾ ਤੇ ਸਤਿਕਾਰ ਬਖਸਿ਼ਸ਼ ਕੀਤਾ ਹੈ, ਉਸ ਔਰਤ ਵਰਗ ਉਤੇ ਆਪਣੇ ਹੀ ਘਰ ਵਿਚ, ਆਪਣੇ ਹੀ ਪਤੀਆ ਹੱਥੋਂ ਮਾਨਸਿਕ ਤੇ ਸਰੀਰਕ ਸੋਸਣ ਹੋਣ ਦੇ ਜ਼ਬਰ-ਜੁਲਮ ਬਹੁਤ ਤੇਜ਼ੀ ਨਾਲ ਵੱਧ ਗਿਆ ਹੈ । ਜਿਸ ਨਾਲ ਅਜਿਹੀਆ ਬੀਬੀਆ ਅੱਜ ਦੁਪਾਸੜ ਸੰਕਟ ਵਿਚ ਘਿਰੀਆ ਹੋਈਆ ਜਾਪਦੀਆ ਹਨ । ਇਕ ਪਾਸੇ ਆਪਣੇ ਬੱਚਿਆ ਨੂੰ ਸਮੇਂ ਸਿਰ ਲੰਗਰ-ਪਾਣੀ ਪ੍ਰਦਾਨ ਕਰਨਾ, ਦੂਸਰੇ ਪਾਸੇ ਆਪਣੇ ਪਤੀਆ ਦੀ ਜਾਇਜ-ਨਜ਼ਾਇਜ ਖੁਸ਼ੀਆਂ ਨੂੰ ਪੂਰਨ ਕਰਨਾ, ਤੀਸਰਾਂ ਕਰੋਨਾ ਮਹਾਮਾਰੀ ਦਾ ਮਨ ਉਤੇ ਡਰ-ਭੈ, ਚੌਥਾਂ ਹਰ ਤਰ੍ਹਾਂ ਦੀ ਆਮਦਨ ਬੰਦ ਹੋਣ ਦੀ ਬਦੌਲਤ ਘਰੇਲੂ ਖਰਚਿਆ ਨੂੰ ਪੂਰਨ ਕਰਨ ਆਦਿ ਵਿਚ ਘਿਰੀਆ ਨਜਰ ਆ ਰਹੀਆ ਹਨ । ਕੁੱਟਮਾਰ ਅਤੇ ਤਾਹਨੇ-ਮੇਹਣੇ ਦਾ ਸਿਕਾਰ ਹੋ ਰਹੀਆ ਹਨ । ਜੋ ਅਤਿ ਗਹਿਰੀ ਚਿੰਤਾ ਦਾ ਵਿਸ਼ਾ ਸਾਡੇ ਸਮਾਜ ਲਈ ਵੀ ਹੈ ਅਤੇ ਹੁਕਮਰਾਨਾਂ ਲਈ ਵੀ ਹੈ । ਇਸ ਲਈ ਅਸੀਂ ਗੁਰੂ ਸਾਹਿਬ ਜੀ ਦੀ ਸੋਚ ਅਨੁਸਾਰ ਔਰਤ ਵਰਗ ਉਤੇ ਕਿਸੇ ਤਰ੍ਹਾਂ ਦਾ ਵੀ ਜੁਲਮ ਨਾ ਹੋਣ ਦੀ ਗੱਲ ਨੂੰ ਲੈਕੇ ਇੰਡੀਆਂ, ਪੰਜਾਬ ਦੀ ਸਰਕਾਰ ਨੂੰ ਇਹ ਜੋਰਦਾਰ ਗੁਜ਼ਾਰਿਸ ਕਰਨੀ ਚਾਹਵਾਂਗੇ ਕਿ ਪਤਾ ਨਹੀਂ ਇਸ ਲਾਕਡਾਊਨ ਤੇ ਕਰਫਿਊ ਨੂੰ ਹੋਰ ਕਿੰਨਾ ਸਮਾਂ ਜਾਰੀ ਰੱਖਣਾ ਪਵੇ ਉਸ ਸਮੇਂ ਤੱਕ ਸਰਕਾਰਾਂ ਵੱਲੋਂ ਇਕ ਸਪੈਸ਼ਲ ਵਿੰਗ ਅਤੇ ਸਰਕਾਰੀ ਫਰੀਲਾਈਨ ਹੈਲਪ ਫੋਨ ਨੰਬਰ ਆਪੋ-ਆਪਣੇ ਜਿ਼ਲ੍ਹੇ, ਸਬਡਿਵੀਜਨਾਂ ਪੱਧਰ ਤੇ ਜਾਰੀ ਹੋਵੇ ਤਾਂ ਕਿ ਜਿਥੇ ਕਿਤੇ ਵੀ ਔਰਤ ਵਰਗ ਉਤੇ ਉਨ੍ਹਾਂ ਦੇ ਪਤੀ ਜਾਂ ਉਨ੍ਹਾਂ ਦੇ ਘਰ ਦੇ ਮੈਂਬਰ ਅਜਿਹਾ ਤਸੱਦਦ ਜੁਲਮ ਕਰਨ ਉਨ੍ਹਾਂ ਦੀ ਫੋਰੀ ਸੁਣਵਾਈ ਹੁੰਦੇ ਹੋਏ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤਸੱਦਦ ਵਿਚੋਂ ਕੱਢਣ ਦਾ ਪ੍ਰਬੰਧ ਮੌਜੂਦ ਹੋਵੇ । ਸ. ਮਾਨ ਨੇ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਸਮਾਜਿਕ ਸੇਵਾਵਾਂ ਕਰ ਰਹੀਆ ਸਿੱਖ ਅਤੇ ਹੋਰਨਾਂ ਜਥੇਬੰਦੀਆ ਨੂੰ ਇਹ ਅਪੀਲ ਵੀ ਕੀਤੀ ਕਿ ਜਿਥੇ ਵੀ ਕਿਸੇ ਨੂੰ ਅਜਿਹੀ ਘਟਨਾ ਸਾਹਮਣੇ ਆਵੇ ਤਾਂ ਉਹ ਵੀ ਸਮਾਜਿਕ ਅਤੇ ਇਖਲਾਕੀ ਤੌਰ ਤੇ ਔਰਤ ਵਰਗ ਉਤੇ ਹੋਣ ਵਾਲੇ ਜ਼ਬਰ-ਜੁਲਮ ਨੂੰ ਖ਼ਤਮ ਕਰਵਾਉਣ ਲਈ ਆਪਣੀਆ ਇਨਸਾਨੀ ਜਿ਼ੰਮੇਵਾਰੀਆ ਪੂਰੇ ਕਰਦੇ ਰਹਿਣ । 

Share This :

Leave a Reply