
ਖੰਨਾ (ਪਰਮਜੀਤ ਸਿੰਘ ਧੀਮਾਨ) : ਸਥਾਨਕ ਲਲਹੇੜੀ ਰੋਡ ਚੌਂਕ ਵਿਖੇ ਲਾਇਨਜ਼ ਕਲੱਬ ਖੰਨਾ ਗਰੇਟਰ ਦੇ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਹੇਠਾਂ ਕਲੱਬ ਮੈਂਬਰਾਂ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਲੋੜਵੰਦਾਂ ਅਤੇ ਲੇਬਰ ਚੌਂਕ ‘ਚ ਖੜਦੇ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਹੈਂਡ ਸੈਨੇਟਾਈਜ਼ਰ, ਮਾਸਕ ਤੇ ਸਾਬਣ ਵਗੈਰਾ ਵੰਡੇ ਗਏ। ਇਸ ਮੌਕੇ ਸ਼ਹਿਰ ਦੇ ਪ੍ਰਸਿੱਧ ਡਾਕਟਰ ਪੰਕਜ ਅਗਰਵਾਲ ਤੇ ਡਾ. ਵਿਨੋਦ ਸੂਦ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਜਾਰੀ ਹਿਦਾਇਤਾਂ ਦਾ ਪਾਲਣਾ ਕਰਦੇ ਹੋਏ ਸਮੇਂ-ਸਮੇਂ ਸਿਰ ‘ਤੇ ਹੱਥ ਧੋਣੇ, ਸਮਾਜਿਕ ਦੁਰੀ ਰੱਖਦੇ ਹੋਏ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਜਿਸ ਕਿਸੇ ਵੀ ਵਿਅਕਤੀ ਉਕਤ ਬਿਮਾਰੀ ਦੇ ਸਿਪਟਮ ਦਿਖਾਈ ਦੇਣ ਤੁਰੰਤ ਸਿਵਲ ਹਸਪਤਾਲ ਜਾ ਕੇ ਇਲਾਜ਼ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਨੇ ਕਿਹਾ ਕਿ ਕਲੱਬ ਵੱਲੋਂ ਆਪਣੀਆਂ ਸਰਗਰਮੀਆਂ ਤਹਿਤ ਕੋਵਿਡ-19 ਤੋਂ ਬਚਾਓ ਲਈ ਸੜਕਾਂ ਅਤੇ ਪਬਲਿਕ ਥਾਵਾਂ ‘ਤੇ ਰਹਿੰਦੇ ਬੇਸਹਾਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਅਰੰਭੀ ਗਈ ਹੈ, ਜਿਸ ਤਹਿਤ ਅਜਿਹੇ ਲੋਕਾਂ ਨੂੰ ਹੈਂਡ ਸੈਨੇਟਾਈਜ਼ਰ, ਮਾਸਕ ਅਤੇ ਸਾਬਣ ਵੰਡੇ ਗਏ। ਇਸੇ ਤਰਾਂ ਹੀ ਰਾਹਗੀਰਾਂ ਨੂੰ ਵੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਕਲੱਬ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਟਾਸਕ ਫੋਰਸ ਬਣਾ ਕੇ ਲੋੜਵੰਦ ਲੋਕਾਂ ਨੂੰ ਸੰਕਟ ਮੌਕੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਕਲੱਬ ਦੇ ਡਾਇਰੈਕਟਰ ਹਰਵਿੰਦਰ ਸਿੰਘ ਸ਼ੰਟੂ ਨੇ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਦੇ ਬਚਾਓ ਲਈ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ,ਉਨਾਂ ਕਿਹਾ ਕਿ ਕਲੱਬ ਵੱਲੋਂ ਹਮੇਸ਼ਾ ਸਮਾਜ ਭਲਾਈ ਕਾਰਜਾਂ ਤੇ ਲੋਕ ਸੇਵਾ ਵਿਚ ਵੱਧ ਚੜ ਕੇ ਹਿੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ, ਸਕੱਤਰ ਨੀਰਜ ਗੁਪਤਾ, ਖਜ਼ਾਨਚੀ ਰਾਜੇਸ਼ ਅਨੇਜਾ, ਵਿਕਾਸ ਅਗਰਵਾਲ, ਆਰ. ਐਸ. ਧਾਮੀ, ਮਨਜਿੰਦਰਪਾਲ ਸਿੰਘ, ਸੁਦੇਸ਼ ਚੰਮ, ਵਿਜੈ ਵਰਮਾ, ਹਰਵਿੰਦਰ ਕੁਮਾਰ ਸ਼ੰਟੂ, ਐਡਵੋਕੇਟ ਅਮਿਤ ਵਰਮਾ, ਕਮਲ ਕਪੂਰ, ਨਰੇਸ਼ ਮੋਦੀ, ਦਰਸ਼ਨ ਸਿੰਘ ਖੰਨਾ, ਰੋਹਿਤ ਅਗਰਵਾਲ, ਅੰਸ਼ੁਲ ਗੁਪਤਾ ਆਦਿ ਮੈਂਬਰ ਹਾਜ਼ਰ ਸਨ।





















