ਰੈਡ ਕਰਾਸ ਦੀ ਸਥਾਪਨਾ ਦਿਵਸ ਮੌਕੇ ਕੋਵਿਡ-19 ਦੇ ਯੋਧਿਆਂ ਦੀ ਕੀਤੀ ਹੌਸਲਾ ਅਫਜਾਈ

ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰੈਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਦੁਨਤ ਅਤੇ ਭਾਈ ਘਨਈਆ ਜੀ ਦੇ ਚਿੱਤਰਾਂ ਤੇ ਫੁੱਲ ਭੇਂਟ ਕਰਦੇ ਹੋਏ।

ਅੰਮ੍ਰਿਤਸਰ (ਮੀਡੀਆ ਬਿਊਰੋ ) ਅੱਜ ਵਿਸ਼ਵ ਰੈਡ ਕਰਾਸ ਦੀ ਸਥਾਪਨਾ ਦਿਵਸ ਮੌਕੇ ਰੈਡ ਕਰਾਸ ਭਵਨ ਵਿਖੇ ਰੈਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਦੁਨੰਤ ਅਤੇ ਭਾਈ ਘਨਈਆ ਜੀ ਦੇ ਚਿਤਰਾਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਕੋਵਿਡ 19 ਨੂੰ ਰੋਕਣ ਅਤੇ ਫਰੰਟ ਲਾਈਨ ਤੇ ਕੰਮ ਕਰ ਰਹੇ ਵਲੰਟੀਅਰ ਕਰੋਨਾ ਦੇ ਯੋਧੇ ਹਨ।


ਸ੍ਰ ਢਿਲੋਂ ਨੇ ਕਿਹਾ ਕਿ ਇਨਾਂ ਯੋਧਿਆਂ ਦੀ ਬਦੌਲਤ ਮਾਨਵਤਾ ਦੀ ਰੱਖਿਆ ਕੀਤੀ ਜਾ ਰਹੀ ਹੈ ਅਤੇ ਸਾਡਾ ਸਭ ਦਾ ਫ਼ਰਜ ਬਣਦਾ ਹੈ ਕਿ ਇਨਾਂ ਯੋਧਿਆਂ ਦਾ ਸਨਮਾਨ ਕਰੀਏ। ਉਨਾਂ ਦੱਸਿਆ ਕਿ 8 ਮਈ 1828 ਨੂੰ ਸਵਿਟਜਰਲੈਂਡ ਵਿਖੇ ਰੈਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਦੁਨੰਤ ਦਾ ਜਨਮ ਹੋਇਆ ਸੀ ਅਤੇ ਹਰ ਸਾਲ ਪੂਰੇ ਵਿਸ਼ਵ ਵਿੱਚ 8 ਮਈ ਨੂੰ ਰੈਡ ਕਰਾਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਾੜੀਆਂ ਮਰ ਕੇ ਕਰੋਨਾ ਦੇ ਯੋਧਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਮੈਡਮ ਪਲਵੀ ਚੌਧਰੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਮੈਡਮ ਅਨਮਜੋਤ ਕੌਰ ਸਹਾਇਕ ਕਮਿਸ਼ਨਰ, ਸ੍ਰੀ ਰਣਧੀਰ ਠਾਕਰ ਸਕੱਤਰ ਰੈਡ ਕਰਾਸ ਹਾਜ਼ਰ ਸਨ।

Share This :

Leave a Reply