ਰਿਪੁਦਮਨ ਕਾਲਜ ਨਾਭਾ ਵਿਖੇ ਦਸਤਾਰ ਮੁਕਾਬਲੇ ਸਬੰਧੀ ਇਜਾਜਤ ਨਾ ਦੇਣ ਕਾਰਨ ਮਾਹੌਲ ਗਰਮਾਇਆ

ਨਾਭਾ (ਤਰੁਣ ਮਹਿਤਾ) ਰਿਆਸਤੀ ਸਹਿਰ ਨਾਭਾ ਦੇ ਰਿਪੁਦਮਨ ਕਾਲਜ ਵਿਖੇ ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦੋ ਵਿਦਿਆਰਥੀਆਂ ਵੱਲੋਂ ਕਰਵਾਏ ਜਾ ਰਹੇ ਦਸਤਾਰ ਮੁਕਾਬਲੇ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਮੌਕੇ ਤੇ ਇਜਾਜਤ ਨਾ ਦਿੱਤੀ ਗਈ| ਵਿਦਿਆਰਥੀ ਆਗੂਆਂ ਨੇ ਗੱਲਬਾਤ ਕਰਦਿਆਂ ਸਕੂਲ ਪ੍ਰਬੰਧਕਾਂ ਤੇ ਦੋਸ ਲਗਾਉਂਦਿਆਂ ਕਿਹਾ ਕਿ ਅਸੀਂ ਪਿਛਲੇ ਢੇਡ ਮਹੀਨੇ ਤੋਂ ਦਸਤਾਰ ਮੁਕਾਬਲੇ ਸਬੰਧੀ ਪ੍ਰਿੰਸੀਪਲ ਤੋਂ ਇਜਾਜਤ ਲੈਣ ਦੀ ਕੋਸਿਸ ਕਰ ਰਹੇ ਹਾਂ ਪਰੰਤੂ ਪ੍ਰਿੰਸੀਪਲ ਵੱਲੋਂ ਲਗਾਤਾਰ ਟਾਲ ਮਟੋਲ ਵਾਲਾ ਰਵੱਈਆਂ ਅਪਣਾਉਂਦਿਆਂ ਸਾਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ ਅਤੇ ਅੱਜ ਜਦਕਿ ਸਮਾਗਮ ਵਿੱਚ ਸਿਰਫ 2 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਸਾਨੂੰ ਦਸਤਾਰ ਬੰਦ ਮੁਕਾਬਲਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਦਕਿ ਕਾਲਜ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਮਾਗਮ ਕੀਤੇ ਜਾਂਦੇ ਹਨ ਪਰੰਤੂ ਕਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਦਸਤਾਰ ਮੁਕਾਬਲੇ ਲਈ ਜਵਾਬ ਦੇ ਦਿੱਤਾ ਗਿਆ ਹੈ| ਉਹਨਾਂ ਅੱਗੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਗਰਾਊਂਡ ਲਈ 5000 ਰੁਪਏ ਦੀ ਫੀਸ ਦੇਣ ਦੀ ਮੰਗ ਵੀ ਕੀਤੀ ਗਈ| ਇਸ ਮੌਕੇ ਆਪ ਆਦਮੀ ਪਾਰਟੀ ਨਾਭਾ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਧਾਰੋਂਕੀ ਨੇ ਪਹੁੰਚ ਕੇ ਵਿਦਿਆਰਥੀਆਂ ਦੀ ਹਮਾਇਤ ਕੀਤੀ ਅਤੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਦਸਤਾਰ ਮੁਕਾਬਲੇ ਕਰਵਾਉਣ ਲਈ ਸੰਘਰਸ ਕਰਨਾ ਪੈ ਰਿਹਾ ਹੈ ਜੋ ਕਿ ਮੰਦ ਭਾਗਾ ਹੈ ਇਸ ਦਾ ਪੰਜਾਬ ਤੋਂ ਬਾਹਰਲੀਆਂ ਥਾਵਾਂ ਦੇ ਲੋਕਾਂ ਤੇ ਇਸਦਾ ਕੀ ਅਸਰ ਪਵੇਗਾ| ਉਹਨਾਂ ਨੂੰ ਪ੍ਰਿੰਸੀਪਲ ਦੇ ਰਵੱਏ ਤੇ ਇਤਰਾਜ ਜਤਾਉਂਦਿਆਂ ਕਿਹਾ ਕਿ ਪ੍ਰਿੰਸੀਪਲ ਵੱਲੋਂ ਗੱਲਬਾਤ ਲਈ ਵਧੀਆਂ ਸਲੀਕਾ ਨਹੀਂ ਵਰਤਿਆ ਜਾ ਰਿਹਾ ਹੈ ਜਿਸ ਕਾਰਨ ਮੌਜੂਦਾ ਹਾਲਾਤ ਪੈਦਾ ਹੋਏ ਹਨ| ਇਸ ਮੌਕੇ ਪੁਲਿਸ ਅਧਿਕਾਰੀਆਂ, ਸਕੂਲ ਮੈਨੇਜਮੈਂਟ ਅਤੇ ਵਿਦਿਆਰਥੀਆਂ ਵਿਚਕਾਰ ਆਖਰ ਇਸ ਗੱਲ ਦੀ ਸਹਿਮਤੀ ਬਣੀ ਕਿ ਕਰੋਨਾ ਵਾਇਸ ਦੇ ਕਾਰਨ 31 ਮਾਰਚ ਤੱਕ ਇਹ ਸਮਾਗਮ ਨਹੀਂ ਕਰਵਾਇਆ ਜਾਵੇਗਾ 31 ਮਾਰਚ ਤੋਂ ਬਾਅਦ ਢੁਕਵੇਂ ਸਮੇਂ ਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ| ਜਦੋਂ ਰਿਪੁਦਮਨ ਕਾਲਜ ਦੀ ਪ੍ਰਿੰਸੀਪਲ ਰਾਜ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਰੋਨਾ ਵਾਇਰਸ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ 31 ਮਾਰਚ ਤੱਕ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਸਾਡੇ ਵੱਲੋਂ ਸਮਾਗਮ ਕਰਵਾਉਣ ਲਈ ਕੋਈ ਮਨਾਹੀ ਨਹੀਂ ਹੈ 31 ਮਾਰਚ ਤੋਂ ਬਾਅਦ ਢੁਕਵੇਂ ਸਮੇਂ ਤੇ ਦਸਤਾਰ ਮੁਕਾਬਲਾ ਕਰਵਾਉਣ ਦੀ ਇਜਾਜਤ ਦਿੱਤੀ ਜਾਵੇਗੀ| ਇਸ ਮੌਕੇ ਹੋਰਨਾਂ ਤੋਂ ਇਲਾਵਾ  ਪਵਨ ਰਾਜਪੂਤ ਆਗੂ ਐਨ.ਐਸ.ਯੂ.ਆਈ., ਸਿੰਘ ਅਮਰਗੜ੍ਹ ਵਿਰਸਾ ਸੰਭਾਲ ਯਾਦਗਾਰੀ ਲਹਿਰ ਬਚਿੱਤਰ ਸਿੰਘ ਮੱਲ੍ਹੀ ਆਗੂ ਐਸ.ਓ.ਆਈ., ਗੁਰਜੰਟ ਸਿੰਘ, ਹਰਮੀਤ ਸਿੰਘ, ਜਗਦੀਪ ਸਿੰਘ, ਹਰਮਨਜੋਤ ਸਿੰਘ, ਲਖਵੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਅਤੇ ਵਿਦਿਆਰਥੀ ਮੌਜੂਦ ਸਨ|।

Share This :

Leave a Reply