ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ 2600 ਪੈਕੇਟ ਰੋਜਾਨਾ ਖਾਣਾ ਤਿਆਰ ਕਰਕੇ ਵੰਡਿਆ ਜਾਦਾਂ – ਐਸ. ਡੀ. ਐੱਮ. ਸ਼ਰਮਾ

ਐਸ. ਡੀ. ਐੱਮ. ਸ਼੍ਰੀ ਅਨੰਦ ਸਾਗਰ ਸ਼ਰਮਾ ਨੇ ਅੱਜ ਰਾਧਾ ਸਵਾਮੀ
ਸਤਸੰਗ ਭਵਨ ਮੰਡੀ ਗੋਬਿੰਦਗੜ੍ਹ ਵਿਖੇ ਲੰਗਰ ਦਾ ਨਿਰੀਖਣ ਕਰਦੇ ਹੋਏ।

ਫ਼ਤਹਿਗੜ੍ਹ ਸਾਹਿਬ (ਸੂਦ)- ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਘਰਾਂ ਤੱਕ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਲੋੜਵੰਦਾਂ ਨੂੰ ਤਿਆਰ ਕੀਤਾ ਖਾਣਾ ਵੀ ਦਿੱਤਾ ਜਾ ਰਿਹਾ ਹੈ, ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਰਾਧਾ ਸਵਾਮੀ ਡੇਰੇ ਵੱਲੋਂ ਮੰਡੀ ਗੋਬਿੰਦਗੜ੍ਹ ਵਿਚ 2600 ਪੈਕੇਟ ਰੋਜਾਨਾ ਖਾਣਾ ਤਿਆਰ ਕਰਕੇ 2 ਹਜਾਰ ਪੈਕੇਟ ਮੰਡੀ ਗੋਬਿੰਦਗੜ੍ਹ ਅਤੇ 600 ਪੈਕੇਟ ਫਤਿਹਗੜ੍ਹ ਸਾਹਿਬ ਵਿਖੇ ਪ੍ਰਸਾਸ਼ਨ ਰਾਹੀ ਵੰਡੇ ਜਾ ਰਹੇ ਹਨ।

ਇਹ ਪ੍ਰਗਟਾਵਾ ਐਸ. ਡੀ. ਐੱਮ. ਅਮਲੋਹ ਸ਼੍ਰੀ ਅਨੰਦ ਸਾਗਰ ਸ਼ਰਮਾ ਨੇ ਅੱਜ ਰਾਧਾ ਸਵਾਮੀ ਸਤਸੰਗ ਭਵਨ ਮੰਡੀ ਗੋਬਿੰਦਗੜ੍ਹ ਦਾ ਦੌਰਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰਾਧਾ ਸਵਾਮੀ ਸਤਸੰਗ ਭਵਨ ਮੰਡੀ ਗੋਬਿੰਦਗੜ ਵਿਚ ਲਗਭਗ 100 ਦੇ ਕਰੀਬ ਸ਼ਰਧਾਲੂ ਰੋਜਾਨਾ ਸੇਵਾ ਕਰਦੇ ਹੋਏ ਲੰਗਰ ਤਿਆਰ ਕਰਦੇ ਹਨ। ਲੰਗਰ ਤਿਆਰ ਕਰਨ ਦੌਰਾਨ ਸ਼ੋਸ਼ਲ ਦੂਰੀ ਬਣਾਈ ਰੱਖਦੇ ਹਨ, ਹਰੇਕ ਵਿਅਕਤੀ ਦੇ ਅੰਦਰ ਜਾਣ ਤੋਂ ਪਹਿਲਾ ਸੈਨੇਟਾਈਜਰ ਨਾਲ ਹੱਥ ਧੋਕੇ ਅੰਦਰ ਜਾਣ ਦਿੱਤਾ ਜਾਦਾਂ ਹੈ। ਉਨ੍ਹਾ ਸੇਵਾ ਕਰ ਰਹੇ ਸ਼ਰਧਾਲੂਆਂ ਵੱਲੋਂ ਸਰਕਾਰ ਤੇ ਪ੍ਰਸ਼ਾਸ਼ਨ ਦੇ ਹੁਕਮਾ ਦਾ ਪਾਲਣ ਕਰਦੇ ਹੋਏ ਲੰਗਰ ਤਿਆਰ ਕੀਤੇ ਜਾਣ ਤੇ ਸ਼ਰਧਾਲੂਆਂ ਦੀ ਪਸੰਸ਼ਾ ਕੀਤੀ। ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਸਮਾਜਿਕ ਦੂਰੀ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਲੋਕਾ ਤੱਕ ਹਰ ਸਹੁਲਤ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਦੇ ਸਮੂਹ ਅਧਿਕਾਰੀ ਇਸ ਔਖੀ ਘੜੀ ਵਿੱਚ ਦਿਨ ਰਾਤ ਇੱਕ ਕਰਕੇ ਆਪਣੀ ਡਿਊਟੀ ਨਿਭਾ ਰਹੇ ਹਨ ਤਾਂ ਜੋ ਆਮ ਲੋਕ ਇਸ ਮਹਾਂਮਾਰੀ ਤੋਂ ਬਚੇ ਰਹਿ ਸਕਣ। ਉਨ੍ਹਾ ਕਿਹਾ ਕਿ ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਸ਼ਲਾਘਾਯੋਗ ਸਹਿਯੋਗ ਦਿੱਤਾ ਗਿਆ ਹੈ ਅਤੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਪਿੰਡਾਂ ਵਿੱਚ ਲਗਾਏ ਗਏ ਨਾਕੇ ਵੀ ਸ਼ਲਾਘਾਯੋਗ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸਿਰਫ ਕਿਸੇ ਐਮਰੰਜਸੀ ਵਿੱਚ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ। ਇਸ ਮੌਕੇ ਡੀ. ਐਸ. ਪੀ. ਅਮਲੋਹ ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਐਸ. ਐੱਚ. ਓ. ਥਾਣਾ ਮੰਡੀ ਗੋਬਿੰਦਗੜ੍ਹ, ਜਸਤੇਜ ਟਿਵਾਣਾ ਐਕਸੀਅਨ, ਨਗਰ ਕੌਸਲ ਮੰਡੀ ਗੋਬਿੰਦਗੜ੍ਹ ਦੇ ਕਾਰਜਸਾਧਕ ਅਫਸਰ ਚਰਨਜੀਤ ਸਿੰਘ, ਇੰਸਪੈਕਟਰ ਸੈਨੇਟਰੀ ਪੰਕਜ ਸੂਰੀ, ਸੰਦੀਪ ਸ਼ਰਮਾ ਇੰਸਪੈਕਟਰ ਸੇਨੈਟਰੀ, ਉਘੇ ਸਮਾਜ ਸੇਵਕ ਮਨੀ ਚੋਪੜਾ, ਸਰਬਜੀਤ ਸਿੰਘ, ਨਵਿੰਦਰ ਚੌਪੜਾ, ਅਵਤਾਰ ਸਿੰਘ, ਬਲਜਿੰਦਰ ਸਿੰਘ, ਦਿਨੇਸ਼
ਗਾਵੜੀ, ਗੁਲਸ਼ਨ ਰਾਏ ਅਤੇ ਹੋਰ ਹਾਜਰ ਸਨ।

Share This :

Leave a Reply