ਰਾਜੂ ਖੰਨਾ ਨੇ ਕੀਤਾ ਅਨਾਜ ਮੰਡੀ ਦਾ ਦੌਰਾ ਕਿਸਾਨਾਂ ਆੜਤੀਆਂ ਤੇ ਮਜ਼ਦੂਰਾਂ ਦੀਆਂ ਸੁਣੀਆ ਸਮੱਸਿਆਵਾਂ

ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਨਾਜ
ਮੰਡੀ ਰੰਘੇੜੀ ਕਲਾ ਦਾ ਦੌਰਾ ਕਰਨ ਸਮੇ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਨਾਲ।

ਫ਼ਤਹਿਗੜ੍ਹ ਸਾਹਿਬ (ਸੂਦ) ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕੇ ਦੀ ਅਨਾਜ ਮੰਡੀ ਰੰਘੇੜੀ ਕਲਾ ਵਿੱਚ ਪੁੱਜੇ। ਜਿਥੇ ਰਾਜੂ ਖੰਨਾ ਵੱਲੋਂ ਮਜ਼ਦੂਰਾਂ ਨੂੰ ਆ ਰਹੀਆਂ ਦਿੱਕਤਾ ਨੂੰ ਸੁਣੀਆ ਗਿਆ ਉਥੇ ਅਨਾਜ ਮੰਡੀ ਰੰਘੇੜੀ ਕਲਾ ਵਿੱਚ ਕਣਕ ਦੀ ਬੋਲੀ ਨਾ ਮਾਤਰ ਹੋਣ ਦੀਆ ਸਿਕਾਇਤਾ ਵੀ ਕਿਸਾਨਾਂ ਤੇ ਆੜਤੀਆਂ ਵੱਲੋਂ ਕੀਤੀਆਂ ਗਈਆਂ। ਕਣਕ ਦੀ ਹਰ ਰੋਜ ਬੋਲੀ ਤੇ ਲਿਫਟਿੰਗ ਨਾ ਹੋਣ ਸਬੰਧੀ ਰਾਜੂ ਖੰਨਾ ਵੱਲੋਂ ਇਹ ਮਾਮਲਾ ਤੁਰੰਤ ਐਸ ਡੀ ਐਮ ਅਮਲੋਹ ਅਨੰਦ ਸਾਗਰ ਨੂੰ ਫੋਨ ਤੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੇ ਐਸ ਡੀ ਐਮ ਅਮਲੋਹ ਨੇ ਰਾਜੂ ਖੰਨਾ ਨੂੰ ਭਰੋਸਾ ਦਿਵਾਇਆ ਕਿ ਮੰਡੀ ਦੀ ਇਹ ਸਮੱਸਿਆਵਾਂ ਤੁਰੰਤ ਹੱਲ ਕਰ ਦਿੱਤੀ ਜਾਵੇਗੀ।

ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਕਿ ਰੰਘੇੜੀ ਮੰਡੀ ਵਿੱਚ ਜਿਸ ਦਿਨ ਦੀ ਖ੍ਰੀਦ ਸੁਰੂ ਹੋਈ ਹੈ ਸਿਰਫ ਇੱਕ ਦਿਨ ਕਣਕ ਦੀ ਨਾ ਮਾਤਰ ਖ੍ਰੀਦ ਕੀਤੀ ਗਈ ਹੈ,ਤੇ ਕਿਸਾਨ ਪੰਜ ਪੰਜ ਦਿਨਾਂ ਤੋ ਇਸ ਮੰਡੀ ਵਿੱਚ ਬੈਠੇ ਹਨ,ਤੇ ਪੰਜਾਬ ਸਰਕਾਰ ਫੋਕੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦ ਕਰਕੇ ਸਾਮ ਨੂੰ ਕਿਸਾਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਪਰ ਇਸ ਮੰਡੀ ਵਿੱਚ ਸਰਕਾਰ ਦੇ ਦਾਅਵਿਆਂ ਦੇ ਉਲਟ ਹੋ ਰਿਹਾ ਹੈ। ਨਾ ਕਣਕ ਦੀ ਖਰੀਦ ਹੋ ਰਹੀ ਹੈ ਤੇ ਨਾ ਹੀ ਕੋਈ ਲਿਫਟਿੰਗ। ਰਾਜੂ ਖੰਨਾ ਨੇ ਕਿਹਾ ਕਿ ਕੋਈ ਵੀ ਕਾਗਰਸੀ ਵਿਧਾਇਕ ਤੇ ਆਗੂ ਮੰਡੀਆਂ ਵਿੱਚ ਆ ਕੇ ਕਿਸਾਨਾਂ ਦੀ ਸਾਰ ਨਹੀ
ਲੈ ਰਿਹਾਂ। ਜਿਸ ਕਾਰਨ ਕਿਸਾਨਾਂ , ਆੜਤੀਆਂ ਤੇ ਮਜ਼ਦੂਰਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਰੋਸ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਵੀ ਅਨਾਜ ਮੰਡੀ ਵਿੱਚ ਕੋਈ ਵੀ ਖਰੀਦ ਏਜੰਸੀ ਕਣਕ ਖਰੀਦ ਕਰਨ ਤੋ ਆਨਾ ਕਾਨੀ ਕਰ ਰਹੀ ਹੈ ਉਸ ਏਜੰਸੀ ਨੂੰ ਤੁਰੰਤ ਮੰਡੀ ਤੋ ਬਾਹਰ ਕਰਕੇ, ਕਿਸਾਨਾਂ ਦੀ ਫਸਲ ਤੁਰੰਤ ਖਰੀਦ ਕਰਨ ਲਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਜਲਦ ਰੰਘੇੜੀ ਕਲਾ ਅਨਾਜ ਮੰਡੀ ਵਿੱਚ ਰੋਜ਼ਾਨਾ ਕਣਕ ਖਰੀਦ ਕਰਨ ਦਾ ਮਾਮਲਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹੱਲ ਨਾ ਕੀਤਾ ਗਿਆ ਤਾ ਉਹ
ਕਿਸਾਨਾਂ ਦੇ ਹਿੱਤਾ ਨੂੰ ਲੈ ਕੇਪ੍ਰਸਾਸਨਿਕ ਅਧਿਕਾਰੀਆਂ ਦਾ ਘਿਰਾਓ ਕਰਨਗੇ।ਰਾਜੂ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂਹਰ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਸਮੱਸਿਆਵਾਂ ਹੱਲ ਕਰਨ ਲਈ ਪਹਿਲ ਕਦਮੀ ਸਮੇ ਸਿਰ ਕੀਤੀ ਜਾਦੀ ਹੈ। ਉਹਨਾਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਜਿਹਨਾਂ ਵੱਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਕੋਰੋਨਾ ਕਾਰਨ ਫਸੀਆਂ ਸੰਗਤਾਂ ਨੂੰ ਪੰਜਾਬ ਲਿਆਉਣ ਲਈ ਵੱਡਾ ਯੋਗਦਾਨ
ਪਾਇਆ ਗਿਆ ਹੈ।ਇਸ ਮੌਕੇ ਤੇ ਸਾਬਕਾ ਸਰਪੰਚ ਰੰਘੇੜੀ ਹਰਜਿੰਦਰ ਸਿੰਘ, ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ, ਸਾਬਕਾ ਸਰਪੰਚ ਕਾਹਨ ਸਿੰਘ ਝੰਬਾਲਾ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਰੰਘੇੜੀ, ਸੀਨੀਅਰ ਆਗੂ ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਸੀਨੀਅਰ ਆਗੂ ਲਖਵਿੰਦਰ ਸਿੰਘ ਗੁਰਧਨਪੁਰ,ਸੈਲਰ ਮੁਨੀਸ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੋਹਣ ਲਾਲ ਭੜੀ, ਗੁਰਮੁੱਖ ਸਿੰਘ ਝੰਬਾਲਾ, ਤੋ ਇਲਾਵਾ ਕਿਸਾਨ , ਆੜਤੀਏ ਤੇ ਮਜ਼ਦੂਰ ਹਾਜਰ ਸਨ।

Share This :

Leave a Reply